ਸਰਦਾਰ ਪਿਆਰਾ ਸਿੰਘ ਮਾਨ ਜੀ ਦਾ ਦੇਹਾਂਤ

ਸਰਦਾਰ ਪਿਆਰਾ ਸਿੰਘ ਮਾਨ ਜੀ ਦਾ ਦੇਹਾਂਤ
ਸਰਦਾਰ ਪਿਆਰਾ ਸਿੰਘ ਮਾਨ ਜੀ

ਅੰਮ੍ਰਿਤਸਰ ਟਾਈਮਜ਼

ਕੈਲੇਫੋਰਨੀਆ  : ਬੀਤੇ ਦਿਨ ਸਰਦਾਰ ਕਸ਼ਮੀਰ ਸਿੰਘ ਸ਼ਾਹੀ ਜੀ ਦੇ ਸਤਿਕਾਰਯੋਗ ਸਹੁਰਾ ਪਿਆਰਾ ਸਿੰਘ ਮਾਨ ਜੀ ਦਾ ਦੇਹਾਂਤ ਹੋ ਗਿਆ ਹੈ। ਸਰਦਾਰ ਪਿਆਰਾ ਸਿੰਘ ਮਾਨ ਜੀ ਨੇ ਆਪਣਾ ਪੂਰਾ ਜੀਵਨ ਪਰਿਵਾਰ ਦੀ ਚੰਗੀ ਅਗਵਾਈ ਕਰਨ ਦੇ ਨਾਲ-ਨਾਲ ਸਿੱਖ ਕਮਿਊਨਿਟੀ ਪ੍ਰਤੀ ਸੇਵਾ  ਲਈ ਸਮਰਪਿਤ  ਕੀਤਾ ਸੀ।

ਉਨ੍ਹਾਂ ਦਾ ਅੰਤਿਮ ਸੰਸਕਾਰ 21 ਅਗਸਤ ਦਿਨ ਐਤਵਾਰ ਨੂੰ ਸਵੇਰੇ 11 ਵਜੇ ਤੋਂ ਦੁਪਹਿਰ 1 ਵਜੇ ਤੱਕ 425 ਐਨ ਸੋਡਰਕਵਿਸਟ ਆਰਡੀ, ਟਰਲਾਕ ਵਿਖੇ ਹੋਵੇਗਾ। ਉਪਰੰਤ ਅੰਤਿਮ ਅਰਦਾਸ ਅਤੇ ਸਹਿਜ ਪਾਠ ਦੇ ਭੋਗ ਸਿੱਖ ਟੈਂਪਲ ਮੋਡੈਸਟੋ, 5743 ਈ ਹੈਚ ਰੋਡ, ਹਿਊਗਸਨ ਵਿਖੇ ਦੁਪਹਿਰ 1:30 ਵਜੇ ਪਾਏ ਜਾਣਗੇ। ਇਸ ਦੁੱਖ ਦੀ ਘੜੀ ਵਿਚ ਅੰਮ੍ਰਿਤਸਰ ਟਾਈਮਜ਼ ਅਦਾਰਾ ਸਰਦਾਰ ਕਸ਼ਮੀਰ ਸਿੰਘ ਸ਼ਾਹੀ ਜੀ ਨਾਲ ਦੁੱਖ ਸਾਂਝਾ ਕਰਦਾ ਹੈ ਅਤੇ ਅਕਾਲ ਪੁਰਖ ਵਾਹਿਗੁਰੂ ਜੀ ਅਗੇ ਅਰਦਾਸ ਬੇਨਤੀ ਕਰਦਾ ਹੈ ਕਿ ਵਿਛੜੀ ਰੂਹ ਨੂੰ ਅਕਾਲ ਪੁਰਖ ਅੱਪਣੇ ਚਰਨਾਂ 'ਚ ਨਿਵਾਸ ਬਖਸ਼ਣ ਤੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ੇ।