ਸ੍ਰੀ ਗੁਰੂ ਗ੍ਰੰਥ ਸਾਹਿਬ ਯੂਨੀਵਰਸਿਟੀ ਤੇ  ਸਿੰਘ  ਸਭਾ ਮਿਲਪੀਟਸ ਵੱਲੋਂ ਕੀਤੇ MOU ਅਧੀਨ ਪਹਿਲੇ ਕੋਰਸਾਂ ਦੀ ਸ਼ੁਰੂਆਤ

ਸ੍ਰੀ ਗੁਰੂ ਗ੍ਰੰਥ ਸਾਹਿਬ ਯੂਨੀਵਰਸਿਟੀ ਤੇ  ਸਿੰਘ  ਸਭਾ ਮਿਲਪੀਟਸ ਵੱਲੋਂ ਕੀਤੇ MOU ਅਧੀਨ ਪਹਿਲੇ ਕੋਰਸਾਂ ਦੀ ਸ਼ੁਰੂਆਤ

ਅੰਮ੍ਰਿਤਸਰ ਟਾਈਮਜ਼ 

ਚੰਡੀਗੜ੍ਹ : ਸ੍ਰੀ ਗੁਰੂ ਗ੍ਰੰਥ ਸਾਹਿਬ ਵਿਸ਼ਵ ਯੂਨੀਵਰਸਿਟੀ ,ਫਤਿਹਗੜ੍ਹ ਸਾਹਿਬ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਯੂਨੀਵਰਸਿਟੀ ਤੇ  ਸਿੰਘ  ਸਭਾ ਮਿਲਪੀਟਸ ਵੱਲੋਂ ਕੀਤੇ MOU ਅਧੀਨ ਪਹਿਲੇ ਕੋਰਸਾਂ ਦੀ ਸ਼ੁਰੂਆਤ  ਕੀਤੀ ਗਈ ਹੈ । ਥੋੜ੍ਹੇ ਸਮੇਂ ਵਿਚ ਹੋਣ  ਵਾਲੇ ਇਨ੍ਹਾਂ ਮਾਨਤਾ ਭਰਪੂਰ ਸਰਟੀਫਿਕੇਟ ਕੋਰਸਾਂ ਨੂੰ ਕਰ ਕੇ ਵਿਦਿਆਰਥੀ ਦੇਸ਼ ਵਿਦੇਸ਼ ਦੀ ਨੌਕਰੀ ਲਈ ਪ੍ਰਪੱਕ ਹੋ ਜਾਂਦਾ ਹੈ । ਸਰਟੀਫਿਕੇਟ ਕੋਰਸ ਜਿਨ੍ਹਾਂ ਵਿਚ ਪ੍ਰਮੁੱਖ ਡਿਜੀਟਲ ਮਾਰਕੀਟਿੰਗ ਅਤੇ ਡਾਟਾ ਐਨਾਲਿਟਿਕਸ ਹਨ ਤੇ ਇਨ੍ਹਾਂ ਕੋਰਸਾਂ ਦੀ ਮਿਆਦ  6 ਮਹੀਨਿਆਂ ਦੀ ਹੈ। ਇਹਨਾਂ ਕੋਰਸਾਂ ਤੋਂ ਬਾਅਦ ਨੌਕਰੀ ਯਕੀਨੀ ਬਣ ਸਕਦੀ ਹੈ ਕਿਉਂਕਿ ਸੰਸਾਰ ਭਰ ਵਿਚ ਡਿਜੀਟਲ ਮਾਰਕੀਟਿੰਗ ਅਤੇ ਡਾਟਾ ਐਨਾਲਿਟਿਕਸ ਹੁਨਰ (Skil) ਦੀ ਮੰਗ ਵਧੇਰੇ ਹੈ ਤੇ ਇਸ ਖੇਤਰ ਵਿੱਚ ਲੱਖਾਂ ਨੌਕਰੀਆਂ ਇਸ ਸਮੇਂ ਹੈ ਤੇ ਆਉਣ ਵਾਲੇ ਸਮੇਂ ਵਿੱਚ ਹੋਰ ਨੌਕਰੀਆਂ ਆਉਣ ਦੀ ਵਧੇਰੇ ਸੰਭਾਵਨਾ ਹੈ।

 ਇਨ੍ਹਾਂ ਕੋਰਸਾਂ ਦੀ ਪੜ੍ਹਾਈ ਆਫਲਾਈਨ  ਯੂਨੀਵਰਸਿਟੀ ਵਿੱਚ ਹੀ ਕਰਵਾਈ ਜਾਵੇਗੀ ਪਰ ਇਸ ਦੇ ਨਾਲ ਹੀ ਜੂਮ ਮੀਟਿੰਗ ਦੇ ਜ਼ਰੀਏ  ਅਮਰੀਕਾ ਤੋਂ ਵਿਸ਼ੇਸ਼ ਐਕਸਪਰਟ ਵਿਦਿਆਰਥੀਆਂ ਨੂੰ ਨਵੀਆਂ ਤਕਨੀਕਾਂ  ਦਾ ਗਿਆਨ ਵੀ ਦੇਣਗੇ । ਇਸ ਦੇ ਨਾਲ ਜਦੋਂ ਬੱਚਿਆਂ ਨੂੰ ਤਕਨੀਕੀ ਸਿੱਖਿਆ ਦਿੱਤੀ ਜਾਵੇਗੀ ਤਦ ਕੋਰਸ ਦੇ ਅਖੀਰਲੇ 2 ਮਹੀਨੇ ਵਿੱਚ ਬੱਚਿਆਂ ਨੂੰ ਇੰਗਲਿਸ਼(softskil ) ਤੇ ਇੰਟਰਵਿਊ ਦੀ ਤਿਆਰੀ ਵੀ ਕਰਵਾਈ ਜਾਵੇ ਗੀ। ਡਿਜੀਟਲ ਮਾਰਕੀਟਿੰਗ ਅਤੇ ਡਾਟਾ ਐਨਾਲਿਟਿਕਸ ਕੋਰਸਾਂ ਨੂੰ ਕਰਨ ਦੇ ਲਈ ਕੋਈ ਵੀ ਨਿਸ਼ਚਿਤ ਉਮਰ ਸੀਮਾ ਨਹੀਂ ਰੱਖੀ ਗਈ ਹੈ ।

 ਇਹ ਪ੍ਰੋਗਰਾਮ ਅਮਰੀਕਾ ਦੇ ਸਾਈਬਰ ਸਕਿਉਰਿਟੀ ਦੇ ਮਾਹਿਰ ਭਾਈ ਜਸਵੀਰ ਸਿੰਘ ਗਿੱਲ ਦੀ ਕੰਪਨੀ ਦੀ ਦੇਖ-ਰੇਖ ਹੇਠ ਚੱਲਣਗੇ ਅਤੇ ਇਸ ਕੰਪਨੀ ਦੇ ਭਾਈ ਨਵਜੋਤ ਸਿੰਘ ਇਸਦੇ ਕੋਆਰਡੀਨੇਟਰ ਹੋਣਗੇ।