ਭਾਈ ਸਰਬਜੋਤ ਸਿੰਘ ਸਵੱਦੀ ਜੀ ਨੂੰ ਮਾਤਾ ਦੇ ਦੇਹਾਂਤ ਕਾਰਨ ਸਦਮਾ

ਭਾਈ ਸਰਬਜੋਤ ਸਿੰਘ ਸਵੱਦੀ ਜੀ ਨੂੰ ਮਾਤਾ ਦੇ ਦੇਹਾਂਤ ਕਾਰਨ ਸਦਮਾ
ਸਤਿਕਾਰ ਯੋਗ ਮਾਤਾ ਜਗੀਰ ਕੌਰ ਜੀ

ਅੰਮ੍ਰਿਤਸਰ ਟਾਈਮਜ਼  


ਫਰੀਮਾਂਟ : ਭਾਈ ਸਰਬਜੋਤ ਸਿੰਘ ਸਵੱਦੀ ਜੀ ਦੇ ਸਤਿਕਾਰ ਯੋਗ ਮਾਤਾ ਜਗੀਰ ਕੌਰ ਜੀ, ਅੱਜ ਸਵੇਰੇ ਅੱਠ ਕੁ ਵਜੇ ਸੰਸਾਰਿਕ ਯਾਤਰਾ ਪੂਰੀ ਕਰਕੇ 95 ਵਰ੍ਹੇ ਦੀ ਉਮਰ ਵਿੱਚ ਅਕਾਲ ਚਲਾਣਾ ਕਰ ਗਏ ਹਨ। ਮਾਤਾ ਜੀ ਸ਼ਹੀਦ ਭਾਈ ਗੁਰਦੇਵ ਸਿੰਘ ਕਾਉਕੇ ਜੀ ਦੇ ਰਿਸ਼ਤੇ ਵਜੋ ਕੁੜਮਣੀ ਅਤੇ ਸਾਬਕਾ ਸ਼ਰੋਮਣੀ ਕਮੇਟੀ ਮੈਂਬਰ ਮੇਜਰ ਸਿੰਘ ਸਵੱਦੀ ਜੀ ਦੇ ਸਪੁਤਨੀ ਸਨ।

ਸਤਿਕਾਰਯੋਗ ਮਾਤਾ ਜਗੀਰ ਕੌਰ ਜੀ ਦੀ ਅੰਤਿਮ ਅਰਦਾਸ 28 ਮਈ ਦਿਨ ਸ਼ਨੀਵਾਰ ਗੁਰਦੁਆਰਾ ਸਾਹਿਬ ਫਰੀਮਾਂਟ ਵਿਖੇ ਹੋਵੇਗੀ । ਇਸ ਦੁੱਖ ਦੀ ਘੜੀ ਵਿੱਚ ਅਸੀਂ ਅਦਾਰਾ ਅੰਮ੍ਰਿਤਸਰ ਟਾਈਮਜ਼ ਭਾਈ ਸਰਬਜੋਤ ਸਿੰਘ ਸਵੱਦੀ ਜੀ ਦੇ ਪਰਿਵਾਰ ਨਾਲ ਦੁੱਖ ਦੀ ਸਾਂਝ ਪਾਉਂਦੇ ਹੋਏ ਅਕਾਲ ਪੁਰਖ ਵਾਹਿਗੁਰੂ ਜੀ ਅੱਗੇ ਅਰਦਾਸ ਕਰਦੇ ਹਾਂ ਕਿ ਅਕਾਲ ਪੁਰਖ ਵਿਛੜੀ ਰੂਹ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ਣ ਅਤੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ੇ। ਪਰਿਵਾਰ ਨਾਲ ਦੁੱਖ ਸਾਂਝਾ ਕਰਨ ਲਈ ਭਾਈ  ਸਰਬਜੋਤ ਸਿੰਘ ਸਵੱਦੀ ਜੀ ਦਾ ਫੋਨ ਨੰਬਰ 408 449 1649 .