ਜੌਹਨਸਨ ਐਂਡ ਜੌਹਨਸਨ ਦਾ ਕੋਵਿਡ ਵੈਕਸੀਨ ਦਾ ਇਕ ਟੀਕਾ ਡੈਲਟਾ ਵਾਇਰਸ ਖਿਲਾਫ ਅਸਰਦਾਰ
ਅੰਮ੍ਰਿਤਸਰ ਟਾਈਮਜ਼ ਬਿਉਰੋ
ਸੈਕਰਾਮੈਂਟੋ (ਹੁਸਨ ਲੜੋਆ ਬੰਗਾ)- ਜੌਹਨਸਨ ਐਂਡ ਜੌਹਨਸਨ ਦਾ ਕੋਵਿਡ-19 ਦਾ ਇਕ ਟੀਕਾ ਡੈਲਟਾ (2 16172) ਵਾਇਰਸ ਵਿਰੁੱਧ ਅਸਰਦਾਰ ਢੰਗ ਨਾਲ ਕੰਮ ਕਰਦਾ ਹੈ ਤੇ ਇਹ ਸਰੀਰ ਵਿਰੋਧੀ ਕ੍ਰਿਆਵਾਂ ਨੂੰ ਬੇਅਸਰ ਕਰਨ ਦੇ ਸਮਰਥ ਹੈ। ਟੀਕਾ ਲੱਗਣ ਦੇ ਘੱਟੋ ਘੱਟ 8 ਮਹੀਨੇ ਤੱਕ ਇਹ ਟੀਕਾ ਪ੍ਰਭਾਵੀ ਰਹਿੰਦਾ ਹੈ। ਇਹ ਖੁਲਾਸਾ ਫੇਸ-3 ਦੇ ਟਰਾਇਲਾਂ ਉਪਰੰਤ ਹੋਇਆ ਹੈ। ਇਹ ਟੀਕਾ ਗੰਭੀਰ ਤੇ ਅੱਤ ਗੰਭੀਰ ਮਾਮਲਿਆਂ ਵਿਚ 85% ਅਸਰਦਾਰ ਹੈ ਤੇ ਹਸਪਤਾਲ ਵਿਚ ਦਾਖਲ ਮਰੀਜ਼ਾਂ ਦੀ ਕੋਰੋਨਾਵਾਇਰਸ ਤੋਂ ਰਖਿਆ ਕਰਨ ਵਿੱਚ ਮੱਦਦ ਕਰਦਾ ਹੈ ਤੇ ਮੌਤਾਂ ਨੂੰ ਰੋਕਦਾ ਹੈ। ਫੇਸ-3 ਦੇ ਟਰਾਇਲਾਂ ਦੀ ਰਿਪੋਰਟ ਅਨੁਸਾਰ ਜੌਹਨਸਨ ਐਂਡ ਜੌਹਨਸਨ ਦੀ ਵੈਕਸੀਨ ਦੱਖਣ ਏਸ਼ੀਆ ਤੇ ਬਰਾਜ਼ੀਲ ਸਮੇਤ ਵਿਸ਼ਵ ਦੇ ਸਮੁੱਚੇ ਖੇਤਰਾਂ ਵਿਚ ਪ੍ਰਭਾਵਸ਼ਾਲੀ ਪਾਈ ਗਈ ਹੈ ਤੇ ਇਸ ਨੇ ਕੋਵਿਡ-19 ਮਹਾਂਮਾਰੀ ਨੂੰ ਠੱਲਣ ਵਿਚ ਅਹਿਮ ਭੂਮਿਕਾ ਨਿਭਾਈ ਹੈ।
Comments (0)