71 ਸਾਲ ਦੇ  ਬਾਲੀਵੁੱਡ ਐਕਟਰ ਸ਼ਰਤ ਸਕਸੈਨਾ ਨੇ ਬਣਾਈ ਜ਼ਬਰਦਸਤ ਬਾਡੀ

71 ਸਾਲ ਦੇ  ਬਾਲੀਵੁੱਡ ਐਕਟਰ ਸ਼ਰਤ ਸਕਸੈਨਾ ਨੇ ਬਣਾਈ ਜ਼ਬਰਦਸਤ ਬਾਡੀ

ਅੰਮ੍ਰਿਤਸਰ ਟਾਈਮਜ਼ ਬਿਉਰੋ

ਮੁੰਬਈ: ਇਨ੍ਹੀਂ ਦਿੰਨੀ ਬੋਲੀਵੁਡ ਦਾ ਇੱਕ ਹੋਰ ਅਦਾਕਾਰ ਆਪਣੀ ਟ੍ਰਾੰਸਫੋਰਮੇਸ਼ਨ ਅਤੇ ਲੁਕਸ ਨੂੰ ਲੈ ਕੇ ਚਰਚਾ ਦੇ ਵਿੱਚ ਹੈ। ਸ਼ਰਤ ਸਕਸੈਨਾ ਫਿਲਮਾਂ ਵਿਚ ਵਿਲੇਨ ਅਤੇ ਸਪੋਟਿੰਗ ਕਿਰਦਾਰ ਦੀ ਭੂਮਿਕਾ ਨਿਭਾਉਂਦੇ ਹਨ।ਸ਼ਰਤ ਨੇ 71 ਸਾਲ ਦੀ ਉਮਰ ਵਿੱਚ ਆਪਣੇ ਬਾਡੀ ਟਰਾਂਸਫੋਰਮੇਸ਼ਨ ਦੇ ਨਾਲ ਸਭ ਨੂੰ ਹੈਰਾਨ ਕੀਤਾ ਹੈ।ਸ਼ਰਤ ਸਕਸੈਨਾ ਦੀਆਂ ਤਸਵੀਰਾਂ ਕਾਫੀ ਵਾਇਰਲ ਹੋ ਰਹੀਆਂ ਹਨ।ਜਿੱਥੇ ਲੋਕ 70 ਦੀ ਉਮਰ ਪਾਰ ਕਰਨ ਤੋਂ ਬਾਅਦ ਥਕਾਵਟ ਮਹਿਸੂਸ ਕਰਦੇ ਹਨ, ਉਥੇ ਸ਼ਰਤ ਸਕਸੈਨਾ ਨੇ ਸਖ਼ਤ ਮਿਹਨਤ ਕਰਕੇ ਇੱਕ ਮਸਕੁਲਰ ਬਾਡੀ ਬਣਾਈ ਹੈ।ਜਿਸ ਕਾਰਨ ਉਹ ਇਨ੍ਹੀਂ ਦਿਨੀਂ ਚਰਚਾ ਵਿੱਚ ਹਨ।ਸ਼ਰਤ ਸਾਲ 1972 ਵਿੱਚ ਮੁੰਬਈ ਆਏ ਸਨ। ਉਸ ਸਮੇਂ ਉਨ੍ਹਾਂ ਦਾ ਸਰੀਰ ਕਿਸੇ ਹੀਰੋ ਦੀ ਤਰ੍ਹਾਂ ਫਿਟ ਨਹੀਂ ਸੀ। ਉਸ ਸਮੇਂ, ਨਾ ਤਾਂ 6 ਪੈਕ ਟਰੈਂਡ ਸੀ ਅਤੇ ਨਾ ਹੀ ਬਹੁਤ ਪਤਲੇ ਪਤਲੇ ਅਦਾਕਾਰਾਂ ਨੂੰ ਤਰਜੀਹ ਦਿੱਤੀ ਜਾਂਦੀ ਸੀ। ਬਸ ਹੀਰੋ ਦਾ ਸੁੰਦਰ ਦਿਖਣਾ ਤੇ ਦਮਦਾਰ ਅਦਾਕਾਰੀ ਜ਼ਰੂਰੀ ਸੀ।ਸ਼ਰਤ ਜ਼ਿਆਦਾਤਰ ਇੰਡਸਟਰੀ ਵਿੱਚ ਸਪੋਟਿੰਗ ਕਿਰਦਾਰ ਨਿਭਾਉਂਦੇ ਹਨ।ਕਈ ਵਾਰ ਵਿਲੇਨ ਬਣ ਕੇ ਤੇ ਕਈ ਵਾਰ ਆਪਣੀ ਕਾਮੇਡੀ ਦੇ ਨਾਲ ਵੀ ਉਨ੍ਹਾਂ ਨੇ ਫੈਨਜ਼ ਨੂੰ ਇੰਪ੍ਰੈੱਸ ਕੀਤਾ ਹੈ।ਸ਼ਰਤ ਸਕਸੈਨਾ ਹੁਣ ਤੱਕ 300 ਤੋਂ ਵੱਧ ਫ਼ਿਲਮਾਂ ਦੇ ਵਿੱਚ ਕੰਮ ਕਰ ਚੁੱਕੇ ਹਨ।