ਲੋਪੋਕੇ ਭਰਾਵਾਂ ਦੀਆਂ ਵਲੇਹੋ ਤੇ ਮਿਲਪੀਟਸ ‘ਚ ਸੰਗੀਤਕ ਮਹਿਫ਼ਿਲਾਂ

ਲੋਪੋਕੇ ਭਰਾਵਾਂ ਦੀਆਂ ਵਲੇਹੋ ਤੇ ਮਿਲਪੀਟਸ ‘ਚ ਸੰਗੀਤਕ ਮਹਿਫ਼ਿਲਾਂ

ਫਰੀਮੌਂਟ/ਬਿਊਰੋ ਨਿਊਜ਼:
ਟੋਟਲ ਐਂਟਰਟੇਨਮੈਂਟ ਦੇ ਸੱਦੇ ‘ਤੇ ਯੂ ਐੱਸ ਟੂਰ ”ਮਹਿਫ਼ਿਲ” ਰਾਹੀਂ ਮਹਿਫ਼ਿਲਾਂ ਸਜਾ ਰਹੇ ਲੋਪੋਕੇ ਭਰਾਵਾਂ ਨੇ ਪਿਛਲੇ ਦਿਨੀਂ ਹੋਈਆਂ ਦੋ ਮਹਿਫ਼ਿਲਾਂ ਵਿੱਚ ਸੁਰਾਂ ਦੀਆਂ ਐਸੀਆਂ ਛਹਿਬਰਾਂ ਲਾਈਆਂ ਕਿ ਸਰੋਤੇ ਝੂਮ ਉੱਠੇ. ਵਲੇਹੋ ਦੇ ਫਲਮੀਂਗੋ ਬੈਂਕੁਇਟ ਹਾਲ ਵਿੱਚ ਫ਼ਕੀਰਾ ਮਹਿਮੀ ,ਸ਼ਸ਼ੀ ਪਾਲ ਤੇ ਸਾਥੀਆਂ ਵਲੋਂ ਕਰਵਾਏ ਗਏ ਇਸ ਸਮਾਗਮ ਵਿੱਚ ਸੈਂਕੜੇ ਸਰੋਤਿਆਂ ਨੇ ਤਿੰਨ ਘੰਟੇ ਤੱਕ ਸਾਹ ਰੋਕ ਕੇ ਲਖਬੀਰ ਲੋਪੋਕੇ ਤੇ ਰਜਿੰਦਰ ਲੋਪੋਕੇ ਦੀ ਗਾਇਕੀ ਦਾ ਭਰਪੂਰ ਆਨੰਦ ਮਾਣਿਆਂ।
ਇੱਕ ਹੋਰ ”ਮਹਿਫ਼ਿਲ’ ਅਮਰੀਕ ਲਾਖਾ ਤੇ ਸਾਥੀਆਂ ਵਲੋਂ ਮਿਲਪੀਟਸ ਦੇ ਸਵਾਗਤ ਰੈਸਟੋਰੈਂਟ ਵਿੱਚ ਕਰਵਾਈ ਗਈ. ਪੁਰਾਣੇ ਗੀਤਾਂ ਦੇ ਨਾਲ ਨਾਲ ਲੋਪੋਕੇ ਭਰਾਵਾਂ ਨੇ ਸੁੱਖੀ ਧਾਲੀਵਾਲ ਦੇ ਹੀ ਲਿਖੇ ਆਪਣੇ ਨਵੇਂ ਰਿਲੀਜ਼ ਹੋਏ ਗੀਤ ”ਢੱਗੇ ” ਗਾ ਕੇ ਭਰਪੂਰ ਦਾਦ ਖੱਟੀ. ਮਹਿਫ਼ਿਲ ਵਿੱਚ ਹੁੰਮ ਹੁਮਾ ਕੇ ਪੁੱਜੇ ਸਰੋਤਿਆਂ ਨੇ ਗਾਇਕ ਭਰਾਵਾਂ ਨੂੰ ਅਥਾਹ ਪਿਆਰ ਤੇ ਸਤਿਕਾਰ ਬਖਸ਼ਿਆ.
ਮਹਿਫ਼ਿਲ ਦਾ ਆਨੰਦ ਮਾਨਣ ਲਈ ਹੋਰ ਪਤਵੰਤਿਆਂ ਵਿੱਚ ਹੋਰਨਾਂ ਤੋਂ ਇਲਾਵਾ ਹਰਜਿੰਦਰ ਸਿੰਘ ਧਾਮੀ, ਪਾਲ ਸ਼ਰਮਾ , ਅਸ਼ੋਕ ਟਾਂਗਰੀ, ਮਿੱਕੀ ਸਰਾਂ, ਅਸ਼ੋਕ ਭੌਰਾ, ਬਲਜੀਵਨ, ਪ੍ਰੀਤਇੰਦਰ ਪੌਪੀ, ਜਗਮੀਤ ਜੋਸਨ, ਮਨਜਿੰਦਰ ਸੰਧੂ, ਕੈਨੀ ਵਿਰਕ, ਸਮਰਜੀਤ ਸਿੰਘ ਮਲ੍ਹੀ, ਜੱਸੀ ਬੰਗਾ ਤੇ ਹੇਅਰ ਬ੍ਰਦਰਜ਼ ਉਚੇਚੇ ਤੌਰ ਤੇ ਪਹੁੰਚੇ ਹੋਏ ਸਨ.
ਦੋਵੀਂ ਥਾਂਈਂ ਮੰਚ ਸੰਚਾਲਨ ਜਸਵੰਤ ਸਿੰਘ ਸ਼ਾਦ ਨੇ ਬਾਖੂਬੀ ਨਿਭਾਇਆ। ਟੋਟਲ ਇੰਟਰਟੇਨਮੈਂਟ ਦੇ ਅਵਤਾਰ ਲਾਖਾ ਅਤੇ ਵਿਜੇ ਸਿੰਘ ਨੇ ਦੱਸਿਆ ਕਿ ਇਹ ਗਾਇਕ ਭਰਾ ਜਨਵਰੀ ਦੇ ਅੱਧ ਤੱਕ ਕੈਲੇਫੋਰਨੀਆਂ ਵਿੱਚ ”ਮਹਿਫ਼ਿਲ” ਰਾਹੀਂ ਸਰੋਤਿਆਂ ਦੇ ਰੂਬਰੂ ਹੁੰਦੇ ਰਹਿਣਗੇ। ਆਉਣ ਵਾਲੇ ਸਾਰੇ ਹਫਤਿਆਂ ਦੇ  ਅੰਤ ਉੱਤੇ ਉਹਨਾਂ ਦੀਆਂ ਮਹਿਫ਼ਿਲਾਂ ਫਰਿਜ਼ਨੋ, ਸਟਾਕਟਨ, ਸੈਕਰਾਮੈਂਟੋ ਤੇ ਫਰੀਮੌਂਟ ਵਿੱਚ ਹੋਣ ਜਾ ਰਹੀਆਂ ਹਨ। .ਅਵਤਾਰ ਲਾਖਾ 209 -200 -0818 .