ਅਮਰੀਕੀ ਰਿਪੋਰਟ ਅਨੁਸਾਰ : ਦੋ 'ਚੋਂ ਇਕ ਪ੍ਰਵਾਸੀ ਭਾਰਤੀ ਹੁੰਦੈ ਨਸਲਵਾਦ ਦਾ ਸ਼ਿਕਾਰ

ਅਮਰੀਕੀ ਰਿਪੋਰਟ ਅਨੁਸਾਰ   : ਦੋ 'ਚੋਂ ਇਕ ਪ੍ਰਵਾਸੀ ਭਾਰਤੀ ਹੁੰਦੈ ਨਸਲਵਾਦ ਦਾ ਸ਼ਿਕਾਰ

ਅੰਮ੍ਰਿਤਸਰ ਟਾਈਮਜ਼ ਬਿਊਰੋ

ਵਾਸ਼ਿੰਗਟਨ : ਇਕ ਸਰਵੇਖਣ ਦੌਰਾਨ ਅਮਰੀਕਾ ਵਿਚ ਹਰ ਦੋ ਵਿਅਕਤੀਆਂ 'ਚੋਂ ਇਕ ਭਾਰਤੀ-ਅਮਰੀਕੀ ਭੇਦਭਾਵ ਤੋਂ ਪੀੜਤ ਹੈ। ਯਾਨੀ ਅਮਰੀਕਾ 'ਚ ਵੀ ਭਾਰਤੀ-ਅਮਰੀਕੀ ਭਾਈਚਾਰੇ ਨੂੰ ਭੇਦਭਾਵ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਜ਼ਿਕਰਯੋਗ ਹੈ ਕਿ ਭਾਰਤੀ ਅਮਰੀਕੀਆਂ ਦੀ ਗਿਣਤੀ ਅਮਰੀਕਾ ਦੀ ਕੁੱਲ ਆਬਾਦੀ ਦੇ ਇਕ ਫੀਸਦ ਤੋਂ ਜ਼ਿਆਦਾ ਹੈ। ਅਮਰੀਕਾ ਵਿਚ ਸਾਰੇ ਰਜਿਸਟਰਡ ਮਤਦਾਨਾਂ 'ਚ ਇਕ ਫੀਸਦ ਵੀ ਘੱਟ ਹੁੰਦਾ ਹੈ ਪਰ ਵਿਦੇਸ਼ਾਂ 'ਚ ਰਹਿਣ ਵਾਲੇ ਭਾਰਤੀਆਂ ਲਈ ਅਮਰੀਕਾ ਪਸੰਦੀਦਾ ਦਾ ਸਥਾਨ ਹੈ। ਅਮਰੀਕਾ 'ਚ ਲਗਪਗ 40 ਲੱਖ ਦੀ ਵੱਡੀ ਗਿਣਤੀ ਆਸਟ੍ਰੇਲੀਆ 'ਚ ਰਹਿੰਦੀ ਹੈ।ਇਸ ਸਰਵੇ ਮੁਤਾਬਕ ਪ੍ਰਵਾਸੀ ਭਾਰਤੀ ਜੋ ਕਿ ਅਮਰੀਕਾ 'ਚ ਦੂਜੇ ਸਭ ਤੋਂ ਵੱਡੇ ਅਪ੍ਰਵਾਸੀ ਸਮੂਹ ਦੇ ਰੂਪ 'ਚ ਹਨ। ਰੈਗੂਲਰ ਤੌਰ 'ਤੇ ਭੇਦਭਾਵ ਤੋਂ ਪੀੜਤ ਹਨ। ਇਸ ਮੁਤਾਬਕ ਸਾਬਕਾ ਰਾਸ਼ਟਰਪਤੀ  ਟਰੰਪ ਦੇ ਕਾਰਜਕਾਲ ਦੌਰਾਨ ਪਿਛਲੇ ਸਾਲ ਹਰ ਦੋ 'ਚ ਇਕ ਭਾਰਤੀ ਅਮਰੀਕੀ ਨੂੰ ਭੇਦਭਾਵ ਝੱਲਣਾ ਪੈਂਦਾ ਸੀ। ਇਹ ਰਿਪੋਰਟ ਭਾਰਤੀ ਅਮਰੀਕੀਆਂ ਦੀ ਸਮਾਜਿਕ ਅਸਲੀਅਤ-2020 ਭਾਰਤੀ ਅਮਰੀਕੀ ਦ੍ਰਿਸ਼ਟੀਕੋਣ ਸਰਵੇਖਣ 'ਤੇ ਆਧਾਰਿਤ ਹੈ। ਇਸ ਸਰਵੇ ਜਾਨ ਹਾਪਕਿੰਸ ਯੂਨਿਵਰਸਿਟੀ, ਯੂਨਿਵਰਸਿਟੀ ਆਫ ਪੈਨਸਿਲਵੇਨਿਯਾ ਤੇ ਕਾਰਲਗੀ ਐਂਡੋਮੈਂਟ ਨੇ ਇਕ ਪੋਲਿੰਗ ਗਰੁੱਪ ਨਾਲ ਕੀਤਾ|ਅਮਰੀਕੀ ਸੂਬਿਆਂ ਦੁਆਰਾ ਕੋਰੋਨਾ ਨਾਲ ਜੁੜੇ ਅੰਕੜੇ ਅਪਡੇਟ ਕਰਨ ’ਚ ਲੇਟਲਤਿਫੀ ਨਾਲ ਹੈਲਥ ਐਕਸਪਰਟ ਚਿੰਤਤ ਅਮਰੀਕੀ ਸੂਬਿਆਂ ਵੱਲੋਂ ਕੋਰੋਨਾ ਨਾਲ ਜੁੜੇ ਅੰਕੜੇ ਅਪਡੇਟ ਕਰਨ ’ਚ ਹੋ ਰਹੀ ਦੇਰੀ ਤੋਂ ਹੈਲਥ ਐਕਸਪਰਟ ਚਿੰਤਤ,

ਸਰਵੇਖਣ ਦੇ ਅਨੁਸਾਰ 30 ਪ੍ਰਤੀਸ਼ਤ ਲੋਕਾਂ ਨੂੰ ਇਹ ਲੱਗਦਾ ਹੈ ਕਿ ਚਮੜੀ ਦੇ ਰੰਗ ਕਾਰਨ ਭੇਦਭਾਵ ਕੀਤਾ ਜਾਂਦਾ ਹੈ। 18 ਪ੍ਰਤੀਸ਼ਤ ਲੋਕ ਕਹਿੰਦੇ ਹਨ ਕਿ ਲਿੰਗ ਜਾਂ ਧਰਮ ਦੇ ਅਧਾਰ 'ਤੇ ਭੇਦਭਾਵ ਹੁੰਦਾ ਹੈ। 31 ਪ੍ਰਤੀਸ਼ਤ ਲੋਕ ਮਹਿਸੂਸ ਕਰਦੇ ਹਨ ਕਿ ਭਾਰਤੀ ਮੂਲ ਦੇ ਲੋਕਾਂ ਪ੍ਰਤੀ ਭੇਦਭਾਵ ਇਕ ਵੱਡੀ ਸਮੱਸਿਆ ਹੈ। 53 ਪ੍ਰਤੀਸ਼ਤ ਇਸ ਨੂੰ ਮਾਮੂਲੀ ਸਮੱਸਿਆ ਵਜੋਂ ਵੇਖਦੇ ਹਨ ਤੇ 17 ਪ੍ਰਤੀਸ਼ਤ ਇਸ ਨੂੰ ਸਮੱਸਿਆ ਵਜੋਂ ਨਹੀਂ ਵੇਖਦੇ। 73 ਪ੍ਰਤੀਸ਼ਤ ਲੋਕ ਮੰਨਦੇ ਹਨ ਕਿ ਏਸ਼ੀਅਨ-ਅਮਰੀਕੀ ਕਮਿਊਨਿਟੀ ਦੇ ਲੋਕ ਜੋ ਭਾਰਤੀ ਮੂਲ ਦੇ ਨਹੀਂ ਹਨ, ਨੂੰ ਭਾਰਤੀ-ਅਮਰੀਕੀ ਲੋਕਾਂ ਨਾਲੋਂ ਵਧੇਰੇ ਭੇਦਭਾਵ ਦਾ ਸਾਹਮਣਾ ਕਰਨਾ ਪੈਂਦਾ ਹੈ। 90 ਪ੍ਰਤੀਸ਼ਤ ਲਾਤੀਨੀ ਅਮਰੀਕੀ ਤੇ 86 ਪ੍ਰਤੀਸ਼ਤ ਅਫਰੀਕੀ-ਅਮਰੀਕੀ ਲੋਕਾਂ ਨੂੰ ਭੇਦਭਾਵ ਦਾ ਸਭ ਤੋਂ ਵੱਡਾ ਸ਼ਿਕਾਰ ਮੰਨਦੇ ਹਨ।