ਪਵਿੱਤਰ ਤੇ ਇਤਿਹਾਸਕ ਧਰਤੀ ਸ਼੍ਰੀ ਫਤਿਹਗੜ੍ਹ ਸਾਹਿਬ!

ਪਵਿੱਤਰ ਤੇ ਇਤਿਹਾਸਕ ਧਰਤੀ ਸ਼੍ਰੀ ਫਤਿਹਗੜ੍ਹ ਸਾਹਿਬ!

ਆਲੇ ਦੁਆਲੇ ਦੀ ਖੂਬਸੂਰਤੀ

ਮੈਨੂੰ ਵੀ ਆਪਣੇ ਸੂਬੇ ਨਾਲ ਆਪਣੇ ਸ਼ਹਿਰ ਨਾਲ ਬਹੁਤ ਪਿਆਰ ਹੈ ਬੜਾ ਮਾਣ ਹੁੰਦਾ ਜਦੋਂ ਕਿਤੇ ਸ਼ਹਿਰ ਤੋਂ ਬਾਹਰ ਆਪਣੀ ਪਛਾਣ ਆਪਣੇ ਸ਼ਹਿਰ ਦੇ ਨਾਮ ਨਾਲ ਦੱਸਦਾ ਹਾਂ ਤਾਂ ਅੱਗੋਂ ਸੁਨਣ ਵਾਲੇ ਬੜੇ ਆਦਰ ਸਤਿਕਰ ਨਾਲ ਕਹਿੰਦੇ ਨੇ ਤੁਸੀਂ ਕਰਮਾਂ ਵਾਲੇ ਓ ਜੋ ਸ਼ਹੀਦਾਂ ਦੀ ਪਵਿੱਤਰ ਧਰਤੀ ਦੇ ਰਹਿਣ ਵਾਲੇ ਓ।ਪਵਿੱਤਰ ਅਤੇ ਇਤਿਹਾਸਕ ਅਸਥਾਨ ਜ਼ਿਲ੍ਹਾ ਸ਼੍ਰੀ ਫਤਿਹਗੜ੍ਹ ਸਾਹਿਬ 13 ਅਪ੍ਰੈਲ 1992 ਨੂੰ ਵੈਸਾਖੀ ਵਾਲੇ ਦਿਨ ਹੋਦ ਵਿੱਚ ਆਇਆ ਇਸਦਾ ਨਾਮ ਸ੍ਰੀ ਗੁਰੁ ਗੋਬਿੰਦ ਸਿੰਘ ਜੀ ਦੇ ਛੋਟੇ ਸਾਹਿਬਜਾਦੇ ਫਤਿਹ ਸਿੰਘ ਦੇ ਨਾ ਤੋ ਲਿਆ ਗਿਆ ਉਦੋਂ ਤੋਂ ਲੈਕੇ ਅੱਜ ਤੱਕ ਪਵਿੱਤਰ ਅਤੇ ਇਤਿਹਾਸਕ ਜ਼ਿਲ੍ਹਾ ਸ੍ਰੀ ਫਤਿਹਗੜ੍ਹ ਸਾਹਿਬ ਜੀ ਦੀ ਦੇ ਆਲੇ ਦੁਆਲੇ ਦੀ ਖੂਬਸੂਰਤੀ ਨੂੰ ਨਿਖਾਰਨ ਵੱਲ ਜੇਕਰ ਕਿਸੇ ਨੇ ਧਿਆਨ ਦਿੱਤਾ ਤਾਂ ਉਹ ਹਨ ਸਿਰਫ ਵਿਧਾਇਕ ਸ. ਕੁਲਜੀਤ ਸਿੰਘ ਜੀ ਨਾਗਰਾ।

 ਮੈਂ ਕੋਈ ਰਾਜਨੀਤਕ ਪਾਰਟੀ ਨਾਲ ਸਬੰਧਤ ਨਹੀਂ ਹਾਂ ਪਰ ਜੇਕਰ ਕੋਈ ਨੇਤਾ ਚੰਗੇ ਕੰਮ ਕਰਦੇ ਹੋਣ ਆਪਣੀ ਊਰਜਾ ਦਾ ਸਹੀ ਇਸਤੇਮਾਲ ਸਾਡੇ ਆਮ ਨਾਗਰਿਕਾਂ ਦੇ ਭਲੇ ਲਈ ਕਰਦੇ ਹੋਣ ਫੇਰ ਉਹ ਭਾਵੇ ਕਿਸੇ ਵੀ ਪਾਰਟੀ ਨਾਲ ਸਬੰਧਤ ਕਿਉਂ ਨਾ ਹੋਣ ਓਹਨਾਂ ਦੀ ਵਡਿਆਈਆ ਕਰਨਾ ਓਹਨਾਂ ਦੀ ਪ੍ਰਸ਼ੰਸਾ ਕਰਨਾ ਸਾਡਾ ਆਮ ਨਾਗਰਿਕਾਂ ਦਾ ਵੀ ਫਰਜ਼ ਬਣਦਾ ਹੈ।ਜਿਲ੍ਹਾ ਸ਼੍ਰੀ ਫਤਹਿਗੜ੍ਹ ਸਾਹਿਬ ਦੇ ਵਿਧਾਇਕ ਸ. ਕੁਲਜੀਤ ਸਿੰਘ ਜੀ ਨਾਗਰਾ ਦੀ ਮਿਹਨਤ ਅੱਜ ਕੱਲ ਜਿਲ੍ਹਾ ਸ਼੍ਰੀ ਫਤਹਿਗੜ੍ਹ ਸਾਹਿਬ ਵਿੱਖੇ ਹੋ ਰਹੇ ਵਿਕਾਸ ਕਾਰਜਾਂ ਰਾਹੀਂ ਜਿਲ੍ਹਾ ਸ਼੍ਰੀ ਫਤਹਿਗੜ੍ਹ ਸਾਹਿਬ ਜੀ ਦੇ ਨਿੱਖਰ ਰਹੇ ਰੰਗ ਰੂਪ ਵਿਚ ਨਜ਼ਰ ਆ ਰਹੀ ਹੈ ਜਦੋਂ ਦੀ ਮੈਂ ਹੋਸ਼ ਸੰਭਾਲੀ ਹੈ ਮੈਂ ਕਦੇ ਇਸ ਪੱਧਰ ਦਾ ਵਿਕਾਸ ਜਿਲ੍ਹਾ ਸ਼੍ਰੀ ਫਤਹਿਗੜ੍ਹ ਸਾਹਿਬ ਹੁੰਦਾ ਨਹੀਂ ਵੇਖਿਆਂ।ਇਹ ਵਿਕਾਸ ਕੋਰੋਨਾ ਕਾਲ ਦੀ ਇਸ ਔਖੀ ਘੜੀ ਚ ਵੀ ਲਗਾਤਾਰ ਜਾਰੀ ਹੈ ਸ਼੍ਰੀ ਫਤਹਿਗੜ੍ਹ ਸਾਹਿਬ ਜੀ ਨੂੰ ਸਤਿਕਾਰ ਦੇ ਤੌਰ ਤੇ ਜਿਲ੍ਹਾ ਬਣਾਇਆ ਸੀ ਪਰ ਇਹ ਜਿਲ੍ਹਾ ਪਹਿਲਾਂ ਨਾਮ ਤੋਂ ਹੀ ਜਿਲ੍ਹਾ ਜਾਪਦਾ ਸੀ ਪਰ ਹੁਣ ਵਿਧਾਇਕ ਸ ਕੁਲਜੀਤ ਸਿੰਘ ਜੀ ਨਾਗਰਾ ਜੀ ਦੀ ਅਗਵਾਈ ਹੇਠ ਸ਼੍ਰੀ ਫਤਹਿਗੜ੍ਹ ਸਾਹਿਬ ਜੀ ਦੇ ਆਲੇ ਦੁਆਲੇ ਦੀ ਸੂਰਤ ਵਿੱਚ ਨਿਖਾਰ ਦੱਸਣ ਲੱਗ ਪਿਆ ਹੈ ਕਿ ਕੋਈ ਨੇਤਾ ਆਪਣੇ ਹਿੱਸੇ ਲੱਗੀ ਸੇਵਾ ਨੂੰ ਆਪਣੇ ਆਪ ਨੂੰ ਕਰਮਾਂ ਵਾਲਾ ਮੰਨਕੇ ਆਪਣੀ ਹਾਜ਼ਰੀ ਧੁਰ ਦਰਗਾਹ ਲਗਵਾਉਣ ਦੀ ਨਿਯਤ ਨਾਲ ਸੱਚੇ ਮਨੋਂ ਨਿਭਾਅ ਰਿਹਾ ਹੈ।

ਪਰਮਾਤਮਾ ਸ ਕੁਲਜੀਤ ਸਿੰਘ ਜੀ ਨਾਗਰਾ ਜੀ ਨੂੰ ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਬਖਸ਼ਣ ਤੰਦਰੁਸਤੀ ਬਖਸ਼ਣ, ਮੰਤਰੀ ਪੱਦ ਬਖਸ਼ਣ ਤਾਂ ਜੋ ਪਵਿੱਤਰ ਅਤੇ ਇਤਿਹਾਸਕ ਅਸਥਾਨ ਜ਼ਿਲ੍ਹਾ ਸ਼੍ਰੀ ਫਤਿਹਗੜ੍ਹ ਸਾਹਿਬ ਦੇ ਆਲੇ ਦੁਆਲੇ ਦਾ ਹੋਰ ਸੁਧਾਰ ਹੋ ਸਕੇ ਇਸ ਕਰਮਾਂ ਵਾਲੀ ਪਵਿੱਤਰ ਧਰਤੀ ਤੇ ਰਹਿਣ ਵਾਲੇ ਆਮ ਨਾਗਰਿਕ ਦਾ ਭਲਾ ਹੋ ਸਕੇ, ਪਰਮਾਤਮਾ ਓਹਨਾਂ ਦੇ ਪਰਿਵਾਰ ਨੂੰ ਸੁੱਖ ਸ਼ਾਂਤੀ ਖੁਸ਼ੀਆਂ ਬਖਸ਼ਣ ਜਿਨ੍ਹਾਂ ਨੇ ਸਾਡੇ ਇਤਿਹਾਸਕ ਪਵਿੱਤਰ ਸਤਿਕਾਰ ਯੋਗ ਅਸਥਾਨ ਸ਼੍ਰੀ ਫਤਹਿਗੜ੍ਹ ਸਾਹਿਬ ਜੀ ਨੂੰ ਸਾਫ ਸੁਥਰਾ ਬਣਾਉਣ ਲਈ ਯੋਗਦਾਨ ਪਾਇਆ ਹੈ।ਮੈਂ ਵਿਧਾਇਕ ਸ. ਕੁਲਜੀਤ ਸਿੰਘ ਜੀ ਨਾਗਰਾ ਦਾ ਸਾਡੇ ਇਤਿਹਾਸਕ ਪਵਿੱਤਰ ਸਤਿਕਾਰ ਯੋਗ ਅਸਥਾਨ ਸ਼੍ਰੀ ਫਤਹਿਗੜ੍ਹ ਸਾਹਿਬ ਜੀ ਦੇ ਆਲੇ ਦੁਆਲੇ ਨੂੰ ਸਾਫ ਸੁਥਰਾ ਤੇ ਸੋਹਣਾ ਬਣਾਉਣ ਲਈ ਯੋਗਦਾਨ ਪਾਉਣ ਤੇ ਦਿਲੋਂ ਧੰਨਵਾਦ ਕਰਦਾ ਹਾਂ!

ਅਜੈ ਸੱਭਰਵਾਲ/ASI/PP
9653743242