ਪਹਿਲੇ ਅਮਰੀਕੀ ਮੁਸਲਮਾਨ ਜ਼ਾਹਿਦ ਕੁਰੈਸ਼ੀ ਸੰਘੀ ਜੱਜ ਬਣੇ

ਪਹਿਲੇ ਅਮਰੀਕੀ ਮੁਸਲਮਾਨ ਜ਼ਾਹਿਦ ਕੁਰੈਸ਼ੀ ਸੰਘੀ ਜੱਜ ਬਣੇ
ਜ਼ਾਹਿਦ ਕੁਰੈਸ਼ੀ ਦੀ ਤਸਵੀਰ

 ਅੰਮ੍ਰਿਤਸਰ ਟਾਈਮਜ਼ ਬਿਊਰੋ

ਸੈਕਰਾਮੈਂਟੋ (ਹੁਸਨ ਲੜੋਆ ਬੰਗਾ)- ਸੈਨੇਟ ਨੇ ਨਿਊਜਰਸੀ ਦੇ ਜੱਜ ਵਜੋਂ ਜ਼ਾਹਿਦ ਕੁਰੈਸ਼ੀ ਦੀ ਨਿਯੁਕਤੀ ਉਪਰ ਮੋਹਰ ਲਾ ਦਿੱਤੀ ਹੈ। ਇਸ ਤਰਾਂ ਉਹ ਪਹਿਲੇ ਅਮਰੀਕੀ ਮੁਸਲਮਾਨ ਬਣ ਗਏ ਹਨ ਜੋ ਸੰਘੀ ਜੱਜ ਵਜੋਂ ਸੇਵਾਵਾਂ ਨਿਭਾਉਣਗੇ। ਜ਼ਾਹਿਦ ਦੇ ਹੱਕ ਵਿਚ 81 ਤੇ ਵਿਰੋਧ ਵਿਚ 16 ਵੋਟਾਂ ਪਈਆਂ। ਨਿਯੁਕਤੀ ਦੀ ਪੁਸ਼ਟੀ ਹੋਣ ਤੋਂ ਪਹਿਲਾਂ ਆਪਣੇ ਸੰਬੋਧਨ ਵਿਚ ਸੈਨੇਟ ਦੇ ਬਹੁਗਿਣਤੀ ਆਗੂ ਚੁੱਕ ਸ਼ੂਮਰ ਨੇ ਐਲਾਨ ਕੀਤਾ ਕਿ ਅਮਰੀਕਾ ਦੇ ਇਤਿਹਾਸ ਵਿਚ ਕੁਰੈਸ਼ੀ ਪਹਿਲੇ ਅਮਰੀਕੀ ਮੁਸਲਮਾਨ ਹੋਣਗੇ ਜੋ ਸੰਘੀ ਜੱਜ ਵਜੋਂ ਕੰਮ ਕਰਨਗੇ। ਉਨਾਂ ਜ਼ਾਹਿਦ ਦਾ ਸਮਰਥਨ ਕਰਦਿਆਂ ਸਮਾਜਿਕ ਤੇ ਪੇਸ਼ਾਵਾਰਨਾ ਪ੍ਰਵਰਤਣ ਉਪਰ ਜੋਰ ਦਿੱਤਾ ਤੇ ਕਿਹਾ ਕਿ ਮੈ ਜਾਣਦਾ ਹਾਂ ਕਿ ਰਾਸ਼ਟਰਪਤੀ ਜੋਅ ਬਾਇਡਨ ਵੀ ਮੇਰੇ ਨਾਲ ਇਸ ਮੁੱਦੇ 'ਤੇ ਸਹਿਮਤ ਹੋਣਗੇ। ਜ਼ਾਹਿਦ ਦੇ ਵੱਡੇ ਵੱਡੇਰੇ ਪਾਕਿਸਤਾਨੀ ਮੂਲ ਦੇ ਸਨ। ਨੈਸ਼ਨਲ ਏਸ਼ੀਅਨ ਪੈਸੇਫਿਕ ਅਮੈਰੀਕਨ ਬਾਰ ਐਸੋਸੀਏਸ਼ਨ ਨੇ ਜ਼ਾਹਿਦ ਕੁਰੈਸ਼ੀ ਨੂੰ ਜੱਜ ਬਣਨ 'ਤੇ ਵਧਾਈ ਦਿੱਤੀ ਹੈ।