ਮਾਰਚ 2011 ਵਿਚ ਮਾਰੇ ਗਏ ਦੋ ਸਿੱਖਾਂ ਦੀ ਯਾਦ ਵਿਚ ਪਾਰਕ ਦਾ ਉਦਘਾਟਨ

ਮਾਰਚ 2011 ਵਿਚ ਮਾਰੇ ਗਏ ਦੋ ਸਿੱਖਾਂ ਦੀ ਯਾਦ ਵਿਚ ਪਾਰਕ ਦਾ ਉਦਘਾਟਨ
ਪਾਰਕ ਦੇ ਬਾਹਰ ਦੋਨਾਂ ਸਿੱਖਾਂ ਦੇ ਨਾਂ 'ਤੇ ਲੱਗੀ ਤਖਤੀ ਜਿਸ ਵਿਚ ਨਿਆਂ ਨਾ ਮਿਲਣ ਦਾ ਜਿਕਰ ਵੀ ਕੀਤਾ ਗਿਆ ਹੈ।

ਏ ਟੀ ਆਈ ਬਿਊਰੋ

ਸੈਕਰਾਮੈਂਟੋ : (ਹੁਸਨ ਲੜੋਆ ਬੰਗਾ)- 4 ਮਾਰਚ 2011 ਨੂੰ ਗੋਲੀ ਮਾਰ ਕੇ ਮਾਰ ਦਿੱਤੇ ਗਏ ਦੋ ਸਿੱਖਾਂ ਦੀ ਯਾਦ ਵਿਚ ਐਲਕ ਗਰੋਵ, ਕੈਲੀਫੋਰਨੀਆ ਵਿਚ ਇਕ ਪਾਰਕ ਦਾ ਉਦਘਾਟਨ ਕੀਤਾ ਗਿਆ। ਗੁਰਮੇਜ ਸਿੰਘ ਅਟਵਾਲ ਤੇ ਸੁਰਿੰਦਰ ਸਿੰਘ ਦੀਆਂ ਹਤਿਆਵਾਂ ਦੇ ਮਾਮਲ ਦੀ ਜਾਂਚ ਪੁਲਿਸ ਨੇ ਸੰਭਾਵੀ ਨਫਰਤੀ ਅਪਰਾਧ ਦੇ ਨਜਰੀਏ ਤੋਂ ਕੀਤੀ ਸੀ ਪਰ ਸਿੱਟਾ ਕੁਝ ਨਹੀਂ ਨਿਕਿਲਆ। 5 ਏਕੜ ਵਿਚ ਬਣੇ ਇਸ ਪਾਰਕ ਦਾ ਨਾਂ 'ਸਿੰਘ ਐਂਡ ਕੌਰ' ਰਖਿਆ ਗਿਆ ਹੈ ਤੇ ਇਹ ਪੋਂਟਾ ਡੇਲਗਡੋ ਡਰਾਈਵ ਦੇ ਨਾਲ ਸਥਿੱਤ ਹੈ।

ਐਲਕ ਗਰੋਵ ਦੇ ਭਾਰਤੀ ਮੂਲ ਦੇ ਅਮਰੀਕੀ ਮੇਅਰ ਬੌਬੀ ਸਿੰਘ-ਐਲਨ ਨੇ ਇਕ ਬਿਆਨ ਵਿਚ ਕਿਹਾ ਹੈ ਕਿ ਇਹ ਪਾਰਕ ਸੁਰਿੰਦਰ ਸਿੰਘ ਤੇ ਗੁਰਮੇਜ ਸਿੰਘ ਨੂੰ ਸ਼ਾਨਦਾਰ ਸ਼ਰਧਾਂਜਲੀ ਹੈ। ਇਥੇ ਜਿਕਰਯੋਗ ਹੈ ਕਿ 2019 ਵਿਚ ਪੁਲਿਸ ਨੇ ਇਸ ਮਾਮਲੇ ਨੂੰ ਨਵੇਂ ਸਿਰੇ ਤੋਂ ਖੋਲਣ ਦਾ ਐਲਾਨ ਕੀਤਾ ਸੀ ਐਲਕ ਗਰੋਵ ਪੁਲਿਸ ਮੁੱਖੀ ਟਿਮ ਬਰਾਈਟ ਨੇ ਕਿਹਾ ਸੀ ਇਹ ਅਣਸੁਲਝਿਆ ਮਾਮਲਾ ਪੁਲਿਸ ਤੇ ਸਥਾਨਕ ਭਾਈਚਾਰੇ ਲਈ ਮਹੱਤਵ ਪੂਰਨ ਹੈ ਮਾਮਲਾ ਅਜੇ ਵੀ ਜਾਂਚ ਅਧੀਨ ਹੈ।