ਪਹਿਲਾਂ ਬਲਾਤਕਾਰ ਕੀਤਾ ਤੇ ਹੁਣ ਜ਼ਮਾਨਤ 'ਤੇ ਆ ਕੁੜੀ ਨੂੰ ਅੱਗ ਲਾ ਕੇ ਸਾੜਿਆ

ਪਹਿਲਾਂ ਬਲਾਤਕਾਰ ਕੀਤਾ ਤੇ ਹੁਣ ਜ਼ਮਾਨਤ 'ਤੇ ਆ ਕੁੜੀ ਨੂੰ ਅੱਗ ਲਾ ਕੇ ਸਾੜਿਆ

ਲਖਨਊ: ਉਨਾਊ ਵਿੱਚ ਬਲਾਤਕਾਰ ਦੀ ਸ਼ਿਕਾਰ ਹੋਈ ਪੀੜਤ ਕੁੜੀ ਨਾਲ ਬਲਾਤਕਾਰ ਕਰਨ ਵਾਲੇ ਦੋਸ਼ੀਆਂ ਨੇ ਕੁੜੀ ਨੂੰ ਅੱਗ ਲਗਾ ਦਿੱਤੀ। ਇਸ ਨਾਲ ਕੁੜੀ ਦਾ ਸ਼ਰੀਰ 90 ਫੀਸਦੀ ਦੇ ਕਰੀਬ ਝੁਲਸ ਗਿਆ। ਉਸਨੂੰ ਇਲਾਜ ਲਈ ਦਿੱਲੀ ਦੇ ਸਫਦਰਜੰਗ ਹਸਪਤਾਲ ਲਿਜਾਇਆ ਗਿਆ।

ਆਈਜੀ ਪਰਵੀਨ ਕੁਮਾਰ ਨੇ ਦੱਸਿਆ ਕਿ ਕੁੜੀ 'ਤੇ ਹਮਲਾ ਕਰਨ ਵਾਲੇ ਪੰਜ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਇਹਨਾਂ ਦੋਸ਼ੀਆਂ ਵਿੱਚੋਂ ਦੋ ਦੋਸ਼ੀ, ਸ਼ੁਭਮ ਅਤੇ ਸ਼ਿਵਮ ਦਿਵੇਦੀ ਦੋ ਦਿਨ ਪਹਿਲਾਂ ਹੀ ਜ਼ਮਾਨਤ 'ਤੇ ਰਿਹਾਅ ਹੋ ਕੇ ਆਏ ਸਨ। ਇਸ ਕਾਰੇ ਨੂੰ ਅੰਜ਼ਾਮ ਦੇਣ ਵਾਲੇ ਦੋਸ਼ੀਆਂ ਵਿੱਚ ਸੁਭਮ ਦਾ ਪਿਓ ਰਾਮ ਕਿਸ਼ੋਰ, ਹਰੀਸ਼ੰਕਰ ਅਤੇ ੳੇੁਮੇਸ਼ ਬਾਜਪਾਈ ਸ਼ਾਮਿਲ ਸਨ। 

ਇਹ ਜ਼ੁਰਮ ਉਸ ਸਮੇਂ ਕੀਤਾ ਗਿਆ ਜਦੋਂ ਪੀੜਤ ਕੁੜੀ ਬਲਾਤਕਾਰ ਮਾਮਲੇ ਦੀ ਸੁਣਵਾਈ ਲਈ ਅਦਾਲਤ ਜਾ ਰਹੀ ਸੀ। ਜ਼ਿਕਰਯੋਗ ਹੈ ਕਿ ਇਸ ਪੀੜਤ ਕੁੜੀ ਨਾਲ ਦਸੰਬਰ 2018 'ਚ ਬਲਾਤਕਾਰ ਕੀਤਾ ਗਿਆ ਸੀ ਜਿਸ ਦੀ ਐਫਆਈਆਰ ਮਾਰਚ 2019 'ਚ ਦਰਜ ਹੋਈ ਸੀ। 

ਦੋਸ਼ੀਆਂ ਨੇ ਮਿੱਟੀ ਦਾ ਤੇਲ ਪਾ ਕੇ ਕੁੜੀ ਨੂੰ ਅੱਗ ਲਗਾਈ। ਕੁੜੀ ਨੇ ਆਪਣੇ ਬਿਆਨ ਵਿੱਚ ਦੋਸ਼ੀਆਂ ਦੇ ਨਾਂ ਦਰਜ ਕਰਵਾ ਦਿੱਤੇ ਹਨ। 

ਧਿਆਨ ਦਿਓ: ਆਪਣੇ ਵਟਸਐਪ ਨੰਬਰ ਤੋਂ ਸਾਡੇ ਵਟਸਐਪ ਨੰਬਰ +91-90413-95718 'ਤੇ ਸਤਿਸ਼੍ਰੀਅਕਾਲ ਬੁਲਾਓ, ਅਸੀਂ ਤੁਹਾਨੂੰ ਹਰ ਤਾਜ਼ਾ ਖ਼ਬਰ ਤੁਹਾਡੇ ਵਟਸਐਪ ਨੰਬਰ 'ਤੇ ਪਹੁੰਚਦੀ ਕਰਾਂਗੇ।