ਓਕਲਾਹੋਮਾ ਸਟੇਟ ਹਾਊਸ ਵੱਲੋਂ ਖਾਲਸਾ ਸਾਜਨਾਂ ਦਿਵਸ, ਕਿਸਾਨ ਸੰਘਰਸ਼ ਅਤੇ ਸਿੱਖ ਨਸਲਕੁਸ਼ੀ ਨੂੰ ਮਾਨਤਾ

ਓਕਲਾਹੋਮਾ ਸਟੇਟ ਹਾਊਸ ਵੱਲੋਂ ਖਾਲਸਾ ਸਾਜਨਾਂ ਦਿਵਸ, ਕਿਸਾਨ ਸੰਘਰਸ਼ ਅਤੇ ਸਿੱਖ ਨਸਲਕੁਸ਼ੀ ਨੂੰ ਮਾਨਤਾ

ਏ ਟੀ ਬਿਊਰੋ

ਸੈਕਰਾਮੈਂਟੋ ( ਹੁਸਨ ਲੜੋਆ ਬੰਗਾ) ਓਕਲਾਹੋਮਾ ਵਿੱਚ ਬੇਸ਼ੱਕ ਸਿੱਖਾਂ ਦੀ ਅਬਾਦੀ ਬਾਕੀ ਅਮਰੀਕਾ ਦੇ ਰਾਜਾਂ ਦੇ ਮੁਕਾਬਲੇ ਬਹੁਤ ਘੱਟ ਹੈ ਪਰ ਜਿੱਥੇ ਕਿਤੇ ਵੀ ਸਿੱਖ ਕੌਮ ਬੈਠੀ ਹੈ ਉੱਥੇ ਆਪਣੇ ਜਜਬਾਤਾਂ ਦੀ ਤਰਜਮਾਨੀ ਜ਼ਰੂਰ ਕਰਦੀ ਹੈ। ਉਕਲਹੋਮਾ ਵਿੱਚ ਪਿਛਲੇ ਇੱਕ ਸਾਲ ਤੋਂ ਲਗਾਤਾਰ ਵਰਲਡ ਸਿੱਖ ਪਾਰਲੀਮੈਂਟ ਦੀ ਜਰਨਲ ਸੈਕਟਰੀ ਹਰਮਨ ਕੌਰ ਦੇ ਯਤਨਾਂ ਸਦਕਾ ਅੱਜ ਚੱਲਦੇ ਸ਼ੈਸ਼ਨ ਵਿੱਚ ਸਟੇਟ ਵੱਲੋਂ ਸਿੱਖ ਨਸਲਕੁਸ਼ੀ ਰੈਸੋਲਿਉਸ਼ਨ ਪਾਇਆ ਗਿਆ, ਅਮਰੀਕਾ ਦੇ ਵੱਖ ਵੱਖ ਹੋਰ ਸੂਬਿਆਂ ਵਿੱਚ ਵੀ ਨਸਲਕੁਸ਼ੀ ਰੈਸੋਲਿਉਸ਼ਨ ਪਵਾਏ ਜਾ ਚੁੱਕੇ ਹਨ, ਇਸੇ ਹੀ ਸ਼ੈਸ਼ਨ ਵਿੱਚ ਖਾਲਸਾ ਸਾਜਨਾਂ ਦਿਵਸ ਨੂੰ ਵੀ ਸਟੇਟ ਵੱਲੋਂ ਮਾਨਤਾ ਦਿੱਤੀ ਗਈ ਅਤੇ ਭਾਰਤ ਸਰਕਾਰ ਵੱਲੋਂ ਕਿਸਾਨ ਸੰਘਰਸ਼ ਦੌਰਾਨ ਕਿਸਾਨਾਂ ਉੱਪਰ ਕੀਤੇ ਜਾ ਰਹੇ ਜ਼ੁਲਮਾਂ ਦੀ ਵੀ ਨਿਖੇਧੀ ਕੀਤੀ ਗਈ । ਇਸ ਸ਼ੈਸ਼ਨ ਦੌਰਾਨ ਅਸੈੰਬਲੀ ਮੈਂਬਰ ਏਰਿਕ ਰੋਬਰਟ ਵੱਲੋਂ  ਜੂਨ 1984 ਭਾਰਤ ਵਿੱਚ ਹੋਈ ਸਿੱਖਾਂ ਕਦੀ ਨਸਲਕੁਸ਼ੀ ਨੂੰ ਵੀ ਯਾਦ ਕੀਤਾ ।  ਇਸ ਮੌਕੇ ਟੈਕਸਸ ਸਟੇਟ ਤੋਂ ਸਰਦਾਰ ਸੁਰਿੰਦਰ ਸਿੰਘ ਗਿੱਲ ਅਤੇ ਸਾਥੀ , ਸਿੱਖ ਕਾਕਸ ਦੇ ਨੁਮਾਇੰਦੇ ਅਤੇ ਅਮਰੀਕਨ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਆਗੂਆਂ ਵੀ ਵੱਧ ਚੱੜ ਕੇ ਸਾਥ ਦਿੱਤਾ । ਸਰਦਾਰ ਹਿੰਮਤ ਸਿੰਘ ਕੋਆਰਡੀਨੇਟਰ ਵਰਲਡ ਸਿੱਖ ਪਾਰਲੀਮੈਂਟ ਖ਼ਾਸ ਤੌਰ ਤੇ ਪਹੁੰਚੇ ਹੋਏ ਸਨ ਉਹਨਾਂ ਹਰਮਨ ਕੌਰ ਵੱਲੋਂ ਕੌਮੀ ਪ੍ਰਤੀ ਕੀਤੇ ਜਾ ਰਹੇ ਕੰਮਾਂ ਦੀ ਸਰਾਹਨਾ ਕੀਤੀ ਅਤੇ ਹੋਰ ਨੌਜਵਾਨ ਸਿੱਖ ਬੱਚਿਆਂ ਨੂੰ ਵੀ ਅੱਗੇ ਹੋ ਕਿ ਹਰਮਨ ਕੌਰ ਵਾਂਗ ਕੌਮੀ ਕਾਰਜਾਂ ਵਿੱਚ ਅੱਗੇ ਲੱਗਣ ਲਈ ਪ੍ਰੇਰਿਆ ਅਤੇ ਕਿਹਾ ਕਿ ਸਿੱਖ ਕੌਮ ਨੂੰ ਅਜਿਹੇ ਨੌਜਵਾਨ ਬੱਚੇ ਬੱਚੀਆਂ ਦੀ ਅੱਜ ਬਹੁਤ ਜ਼ਰੂਰਤ ਹੈ ਜੋ ਕੌਮ ਦੇ ਮਾਣ ਦੇ ਲਈ ਮੂਹਰੇ ਹੋ ਕੇ ਕੰਮ ਕਰਨ । ਵਰਲਡ ਸਿੱਖ ਪਾਰਲੀਮੈਂਟ ਹਮੇਸ਼ਾ ਨੌਜਵਾਨ ਬੱਚੇ ਬੱਚੀਆਂ ਨੂੰ ਪ੍ਰੇਰਿਤ ਕਰਦੀ ਹੈ ਅਤੇ ਇਸ ਮੌਕੇ ਸਮੁੱਚੀ ਕੌਮ ਨੂੰ ਵਰਲਡ ਸਿੱਖ ਪਾਰਲੀਮੈਂਟ ਵੱਲੋਂ ਖਾਲਸਾ ਸਾਜਨਾਂ ਦਿਵਸ ਦੀਆ ਵਧਾਈਆਂ ਦਿੱਤੀਆਂ ਗਈਆਂ । ਸਿੱਖ ਕੋਆਰਡੀਨੇਸ਼ਨ ਕਮੇਟੀ ਈਸਟ ਕੋਸਟ ਦੇ ਮੀਡੀਆ ਸਪੋਕਸਮੈਨ ਸ਼ ਹਰਜਿੰਦਰ ਸਿੰਘ, ਡਾ ਪ੍ਰਿਤਪਾਲ ਸਿੰਘ ਅਤੇ ਨਿਉਜਰਸੀ ਤੋਂ ਸ ਜਗਰਾਜ ਸਿੰਘ ਨੇ ਵਰਲਡ ਸਿੱਖ ਪਾਰਲੀਮੈਂਟ ਦੇ ਇਸ ਕਾਰਜ ਦੀ ਸ਼ਲਾਘਾ ਕੀਤੀ ।।