ਅਮਰੀਕੀ ਸੈਨੇਟ ਨੇ ਚੀਨ ਖਿਲਾਫ ਇਕ ਹੋਰ ਬਿੱਲ ਪਾਸ ਕੀਤਾ

ਅਮਰੀਕੀ ਸੈਨੇਟ ਨੇ ਚੀਨ ਖਿਲਾਫ ਇਕ ਹੋਰ ਬਿੱਲ ਪਾਸ ਕੀਤਾ

ਅੰਮ੍ਰਿਤਸਰ ਟਾਈਮਜ਼ ਬਿਊਰੋ
ਅਮਰੀਕੀ ਸੈਨੇਟ ਨੇ ਚੀਨ ਖਿਲਾਫ ਸਖਤੀ ਕਰਨ ਦਾ ਬਿੱਲ ਪਾਸ ਕਰ ਦਿੱਤਾ ਹੈ। ਇਹ ਬਿਲ ਚੀਨ ਵੱਲੋਂ ਊਈਗ੍ਹਰ ਮੁਸਲਮਾਨ ਘੱਟਗਿਣਤੀ 'ਤੇ ਕੀਤੀ ਜਾ ਰਹੀ ਧੱਕੇਸ਼ਾਹੀ ਖਿਲਾਫ ਪਾਸ ਕੀਤਾ ਗਿਆ ਹੈ। ਇਸ ਬਿਲ ਨਾਲ ਸੈਨੇਟ ਨੇ ਰਾਸ਼ਟਰਪਤੀ ਟਰੰਪ ਨੂੰ ਇਸ ਧੱਕੇਸ਼ਾਹੀ ਵਿਚ ਸ਼ਾਮਲ ਚੀਨੀ ਸਰਕਾਰੀ ਅਫਸਰਾਂ ਖਿਲਾਫ ਕਾਰਵਾਈ ਦੀ ਖੁੱਲ੍ਹ ਦੇ ਦਿੱਤੀ ਹੈ।

ਰਿਪਬਲਿਕਨ ਪਾਰਟੀ ਦੇ ਸੈਨੇਟਰ ਮਾਰਕੋ ਰੂਬੀਓ ਵੱਲੋਂ ਪੇਸ਼ ਕੀਤੇ ਇਸ ਬਿੱਲ ਵਿਚ ਚੀਨੀ ਅਫਸਰਾਂ ਖਿਲਾਫ ਵੀਜ਼ਾ ਅਤੇ ਜ਼ਾਇਦਾਦ ਨਾਲ ਜੁੜੀਆਂ ਪਾਬੰਦੀਆਂ ਲਾਉਣ ਲਈ ਕਿਹਾ ਗਿਆ ਹੈ। 

ਅਮਰੀਕਾ ਅਤੇ ਚੀਨ ਦਰਮਿਆਨ ਮਘੀ ਹੋਈ ਤਲਖੀ ਦਰਮਿਆਨ ਆਏ ਇਸ ਬਿੱਲ ਨਾਲ ਹਾਲਾਤ ਹੋਰ ਤਲਖ ਹੋਣ ਦੀ ਸੰਭਾਵਨਾ ਹੈ। ਚੀਨ ਅਜਿਹੀ ਕਿਸੇ ਵੀ ਧੱਕੇਸ਼ਾਹੀ ਦੇ ਦੋਸ਼ਾਂ ਨੂੰ ਰੱਦ ਕਰਦਾ ਆ ਰਿਹਾ ਹੈ ਅਤੇ ਮੁਸਲਿਮ ਘੱਟਗਿਣਤੀ ਸਬੰਧੀ ਕਿਸੇ ਵੀ ਮਤੇ ਨੂੰ ਉਸਦੇ ਘਰੇਲੂ ਮਸਲਿਆਂ ਵਿਚ ਬਾਹਰੀ ਦਖਲ ਮੰਨਦਾ ਹੈ। ਚੀਨ ਦਾ ਕਹਿਣਾ ਹੈ ਕਿ ਅਮਰੀਕਾ ਵੱਲੋਂ ਚੁੱਕਿਆ ਕੋਈ ਵੀ ਅਜਿਹਾ ਕਦਮ ਦੋਵਾਂ ਦੇਸ਼ਾਂ ਦੇ ਆਪਸੀ ਸਬੰਧਾਂ ਨੂੰ ਖਰਾਬ ਕਰੇਗਾ।

ਧਿਆਨ ਦਿਓ: ਆਪਣੇ ਵਟਸਐਪ ਨੰਬਰ ਤੋਂ ਸਾਡੇ ਵਟਸਐਪ ਨੰਬਰ +91-90413-95718 'ਤੇ ਸਤਿਸ਼੍ਰੀਅਕਾਲ ਬੁਲਾਓ, ਅਸੀਂ ਤੁਹਾਨੂੰ ਹਰ ਤਾਜ਼ਾ ਖ਼ਬਰ ਤੁਹਾਡੇ ਵਟਸਐਪ ਨੰਬਰ 'ਤੇ ਪਹੁੰਚਦੀ ਕਰਾਂਗੇ।