ਅਮਰੀਕਾ ਨੇ ਭਾਰਤ ਨੂੰ 155 ਮਿਲੀਅਨ ਡਾਲਰ ਦੀਆਂ ਮਿਸਾਈਲਾਂ ਵੇਚਣ ਨੂੰ ਪ੍ਰਵਾਨਗੀ ਦਿੱਤੀ

ਅਮਰੀਕਾ ਨੇ ਭਾਰਤ ਨੂੰ 155 ਮਿਲੀਅਨ ਡਾਲਰ ਦੀਆਂ ਮਿਸਾਈਲਾਂ ਵੇਚਣ ਨੂੰ ਪ੍ਰਵਾਨਗੀ ਦਿੱਤੀ
ਟੋਰਪੀਡੋ ਛੱਡੇ ਜਾਣ ਦਾ ਦ੍ਰਿਸ਼

ਅਮਰੀਕਾ ਦੇ ਸਟੇਟ ਡਿਪਾਰਟਮੈਂਟ ਵੱਲੋਂ ਭਾਰਤ ਨੂੰ 155 ਮਿਲੀਅਨ ਅਮਰੀਕੀ ਡਾਲਰ ਦੀ ਕੀਮਤ ਵਾਲੇ ਹਥਿਆਰ ਵੇਚਣ ਨੂੰ ਪ੍ਰਵਾਨਗੀ ਦੇ ਦਿੱਤੀ ਹੈ। ਇਹਨਾਂ ਹਥਿਆਰਾਂ ਵਿਚ ਮੁੱਖ ਤੌਰ 'ਤੇ ਐਮਕੇ 54 ਲਾਈਟਵੇਟ ਟੋਰਪੀਡੋਸ ਅਤੇ ਹਵਾ ਤੋਂ ਸਮੁੰਦਰੀ ਜਹਾਜ 'ਤੇ ਮਾਰ ਕਰਨ ਵਾਲੀਆਂ ਏਜੀਐਮ-84ਐਲ ਹਾਰਪੂਨ ਬਲੋਕ ਮਿਸਾਈਲਾਂ ਸ਼ਾਮਲ ਹਨ।

ਟੋਰਪੀਡੋ ਇਕ ਤਰ੍ਹਾਂ ਦੀ ਮਿਸਾਈਲ ਹੀ ਹੁੰਦੀ ਹੈ ਜਿਸ ਨੂੰ ਪਣਡੁੱਬੀਆਂ ਨੂੰ ਖਤਮ ਕਰਨ ਲਈ ਵਰਤਿਆ ਜਾਂਦਾ ਹੈ। ਅਮਰੀਕਾ ਵੱਲੋਂ ਭਾਰਤ ਨੂੰ ਦਿੱਤੇ ਜਾ ਰਹੇ ਇਸ ਜ਼ਖੀਰੇ ਵਿਚ ਕੁੱਲ 19 ਟੋਰਪੀਡੋ ਸ਼ਾਮਲ ਹਨ ਜਿਹਨਾਂ ਦੀ ਕੀਮਤ 63 ਮਿਲੀਅਨ ਡਾਲਰ ਦੇ ਕਰੀਬ ਮੰਨੀ ਜਾ ਰਹੀ ਹੈ।


ਅਮਰੀਕੀ ਨੇਵੀ ਦਾ ਜਹਾਜ਼ ਹਾਰਪੂਨ ਮਿਸਾਈਲਾਂ ਸੁੱਟਦਾ ਹੋਇਆ

ਇਸ ਜ਼ਖੀਰੇ ਵਿਚ 10 ਹਾਰਪੂਨ ਮਿਸਾਈਲਾਂ ਦੀ ਕੀਮਤ 92 ਮਿਲੀਅਨ ਡਾਲਰ ਮੰਨੀ ਜਾ ਰਹੀ ਹੈ। ਭਾਰਤ ਵੱਲੋਂ ਇਹਨਾਂ ਦੋਵਾਂ ਹਥਿਆਰਾਂ ਨੂੰ ਪੀ-81 ਏਅਰਕਰਾਫਟ 'ਤੇ ਬੀੜਨ ਦਾ ਫੈਂਸਲਾ ਕੀਤਾ ਗਿਆ ਹੈ। 

ਧਿਆਨ ਦਿਓ: ਆਪਣੇ ਵਟਸਐਪ ਨੰਬਰ ਤੋਂ ਸਾਡੇ ਵਟਸਐਪ ਨੰਬਰ +91-90413-95718 'ਤੇ ਸਤਿਸ਼੍ਰੀਅਕਾਲ ਬੁਲਾਓ, ਅਸੀਂ ਤੁਹਾਨੂੰ ਹਰ ਤਾਜ਼ਾ ਖ਼ਬਰ ਤੁਹਾਡੇ ਵਟਸਐਪ ਨੰਬਰ 'ਤੇ ਪਹੁੰਚਦੀ ਕਰਾਂਗੇ।