ਭਾਰਤ ਵਿਚ ਲਾਕਡਾਊਨ 3 ਮਈ ਤਕ ਵਧਾਇਆ

ਭਾਰਤ ਵਿਚ ਲਾਕਡਾਊਨ 3 ਮਈ ਤਕ ਵਧਾਇਆ

ਨਵੀਂ ਦਿੱਲੀ: ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ 21 ਦਿਨਾਂ ਦੇ ਲਾਕਡਾਊਨ ਨੂੰ ਹੋਰ ਅੱਗੇ ਵਧਾਉਂਦਿਆਂ 3 ਮਈ ਤਕ ਕਰਨ ਦਾ ਐਲਾਨ ਕਰ ਦਿੱਤਾ ਹੈ। ਕੋਰੋਨਾਵਾਇਰਸ ਨੂੰ ਫੈਲ਼ਣ ਤੋਂ ਰੋਕਣ ਲਈ ਲਾਏ ਗਏ ਇਸ ਲਾਕਡਾਊਨ ਵਿਚ 20 ਅਪ੍ਰੈਲ ਤੋਂ ਉਹਨਾਂ ਇਲਾਕਿਆਂ ਵਿਚ ਸ਼ਰਤਾਂ ਸਮੇਤ ਛੋਟਾਂ ਦੇਣ ਬਾਰੇ ਕਿਹਾ ਗਿਆ ਹੈ ਜਿਹੜੇ ਇਲਾਕੇ ਕੋਰੋਨਾਵਾਇਰਸ ਦੇ ਹਾਟਸਪਾਟ ਨਹੀਂ ਹੋਣਗੇ।