ਟੋਰਾਂਟੋ ਰੈਪਟਰਸ ਨੇ ਐੱਨਬੀਏ ਚੈਂਪੀਅਨਸ਼ਿਪ ਜਿੱਤ ਕੇ ਰਚਿਆ ਇਤਿਹਾਸ; ਕੈਨੇਡਾ ਵਿੱਚ ਖੁਸ਼ੀ ਦੀ ਲਹਿਰ

ਟੋਰਾਂਟੋ ਰੈਪਟਰਸ ਨੇ ਐੱਨਬੀਏ ਚੈਂਪੀਅਨਸ਼ਿਪ ਜਿੱਤ ਕੇ ਰਚਿਆ ਇਤਿਹਾਸ; ਕੈਨੇਡਾ ਵਿੱਚ ਖੁਸ਼ੀ ਦੀ ਲਹਿਰ
ਰੈਪਟਰਸ ਦੇ ਖਿਡਾਰੀ ਜਿੱਤੀ ਹੋਈ ਟਰੋਫੀ ਨਾਲ

ਟੋਰਾਂਟੋ: ਬਾਸਕਿਟਬਾਲ ਦੇ ਵਿਸ਼ਵ ਪੱਧਰੀ ਮੁਕਾਬਲੇ ਐੱਨਬੀਏ ਚੈਂਪੀਅਨਸ਼ਿਪ ਵਿੱਚ ਇਤਿਹਾਸ ਸਿਰਜਦਿਆਂ ਟੋਰਾਂਟੋ ਰੈਪਟਰਸ ਦੀ ਟੀਮ ਨੇ ਗੋਲਡਨ ਸਟੇਟ ਵਾਰੀਅਰਸ ਦੀ ਟੀਮ ਨੂੰ ਫਾਈਨਲਸ ਦੇ 6ਵੇਂ ਮੁਕਾਬਲੇ ਵਿੱਚ 114-110 ਨਾਲ ਹਰਾ ਕੇ ਚੈਂਪੀਅਨਸ਼ਿਪ ਜਿੱਤ ਲਈ ਹੈ। ਟੋਰਾਂਟੋ ਰੈਪਟਰਸ ਨੇ ਪਹਿਲੀ ਵਾਰ ਇਹ ਚੈਂਪੀਅਨਸ਼ਿਪ ਜਿੱਤੀ ਹੈ।

ਟੋਰਾਂਟੋ ਰੈਪਟਰਸ ਕੈਨੇਡਾ ਦੇ ਟੋਰਾਂਟੋ ਦੀ ਟੀਮ ਹੈ ਜਦਕਿ ਗੋਲਡਨ ਸਟੇਟ ਵਾਰੀਅਰਸ ਅਮਰੀਕਾ ਦੇ ਕੈਲੀਫੋਰਨੀਆ ਦੀ ਟੀਮ ਹੈ। ਇਸ ਚੈਂਪੀਅਨਸ਼ਿਪ ਦੇ ਫਾਈਨਲ ਮੁਕਾਬਲੇ ਵਿੱਚ ਦੋਵਾਂ ਟੀਮਾਂ ਦਰਮਿਆਨ 6 ਮੈਚ ਖੇਡੇ ਗਏ ਜਿਹਨਾਂ ਵਿੱਚੋਂ ਟੋਰਾਂਟੋ ਰੈਪਟਰਸ ਨੇ 4 ਮੈਚਾਂ ਜਿੱਤ ਹਾਸਿਲ ਕਰਕੇ 4-2 ਨਾਲ ਇਹ ਮੁਕਾਬਲਾ ਜਿੱਤ ਲਿਆ। 

ਟੋਰਾਂਟੋ ਰੈਪਟਰਸ ਦੀ ਜਿੱਤ ਦੇ ਜਸ਼ਨ ਪੂਰੇ ਕੈਨੇਡਾ ਵਿੱਚ ਮਨਾਏ ਜਾ ਰਹੇ ਹਨ। ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਆਪਣੇ ਸੋਸ਼ਲ ਮੀਡੀਆ ਖਾਤਿਆਂ 'ਤੇ ਇਸ ਜਿੱਤ ਤੋਂ ਬਾਅਦ ਆਪਣੀ ਖੁਸ਼ੀ ਦਾ ਪ੍ਰਗਟਾਵਾ ਕੀਤਾ। 

ਵਿਰੋਧੀ ਧਿਰ ਐੱਨਡੀਪੀ ਦੇ ਮੁੱਖ ਆਗੂ ਜਗਮੀਤ ਸਿੰਘ ਨੇ ਵੀ ਟੋਰਾਂਟੋ ਰੈਪਟਰਸ ਦੀ ਜਿੱਤ 'ਤੇ ਖੁਸ਼ੀ ਦਾ ਪ੍ਰਗਟਾਵਾ ਕੀਤਾ। 

ਆਪਣੇ ਵਟਸਐਪ ਨੰਬਰ 'ਤੇ ਖ਼ਬਰਾਂ ਹਾਸਿਲ ਕਰਨ ਲਈ ਅੰਮ੍ਰਿਤਸਰ ਟਾਈਮਜ਼ ਦੇ ਵਟਸਐਪ ਨੰਬਰ +91-90413-95718 'ਤੇ ਆਪਣਾ ਨਾਂ ਲਿਖ ਕੇ ਸੁਨੇਹਾ ਭੇਜੋ