ਦਿੱਲੀ ਕਮੇਟੀ ਦੇ ਘੱਟ ਗਿਣਤੀ ਸੈਲ ਨੇ ਸਿੱਖ ਵਿਦਿਆਰਥੀਆਂ ਨੁੰ ਵੱਖ ਵੱਖ ਸਕੀਮਾਂ ਦੇ ਵੱਡੇ ਲਾਭ ਲੈ ਕੇ ਦਿੱਤੇ : ਜਸਵਿੰਦਰ ਸਿੰਘ ਜੌਲੀ

ਦਿੱਲੀ ਕਮੇਟੀ ਦੇ ਘੱਟ ਗਿਣਤੀ ਸੈਲ ਨੇ ਸਿੱਖ ਵਿਦਿਆਰਥੀਆਂ ਨੁੰ ਵੱਖ ਵੱਖ ਸਕੀਮਾਂ ਦੇ ਵੱਡੇ ਲਾਭ ਲੈ ਕੇ ਦਿੱਤੇ : ਜਸਵਿੰਦਰ ਸਿੰਘ ਜੌਲੀ

ਅੰਮ੍ਰਿਤਸਰ ਟਾਈਮਜ਼ ਬਿਉਰੋ

ਨਵੀਂ ਦਿੱਲੀ, (ਮਨਪ੍ਰੀਤ ਸਿੰਘ ਖਾਲਸਾ): ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਘੱਟ ਗਿਣਤੀ ਸੈਲ ਦੇ ਚੇਅਰਮੈਨ ਸਰਦਾਰ ਜਸਵਿੰਦਰ ਸਿੰਘ ਜੌਲੀ ਨੇ ਦੱਸਿਆ ਕਿ ਘੱਟ ਗਿਣਤੀ ਸੈਲ ਨੇ ਪਿਛਲੇ ਸਮੇਂ ਦੌਰਾਨ ਸਿੱਖ ਵਿਦਿਆਰਥੀਆਂ ਨੂੰ ਵੱਖ ਵੱਖ ਸਕੀਮਾਂ ਦੇ ਵੱਡੇ ਲਾਭ ਲੈ ਕੇ ਦਿੱਤੇ ਹਨ।ਵਿਸਥਾਰ ਵਿਚ ਜਾਣਕਾਰੀ ਦਿੰਦਿਆਂ ਸਰਦਾਰ ਜਸਵਿੰਦਰ ਸਿੰਘ ਜੌਲੀ ਨੇ ਦੱਸਿਆ ਕਿ ਮੈਰਿਟ ਕਮ ਮੀਨਜ਼ ਵਿੱਤੀ ਸਹਾਇਤਾ ਸਕੀਮ ਤਹਿਤ ਗੁਰੂ ਗੋਬਿੰਦ ਸਿੰਘ ਇੰਦ੍ਰਪ੍ਰਸਥਾ ਯੂਨੀਵਰਸਿਟੀ ਦੇ ਅਧੀਨ ਆਉਂਦੇ ਕਾਲਜਾਂ ਵਿਚ ਸਿੱਖਿਆ ਹਾਸਲ ਕਰਨ ਵਾਸਤੇ ਵਿਦਿਆਰਥੀਆਂ ਲਈ 100 ਫੀਸਦੀ ਫੀਸ ਵਾਪਸੀ (ਰੀ ਇੰਬਰਸਮੈਂਟ) ਯੋਜਨਾ ਤਹਿਤ ਤਕਰੀਬਨ 2.5 ਕਰੋੜ ਰੁਪਏ 2020-21 ਦੇ ਸੈਸ਼ਨ ਦੌਰਾਨ ਦਿੱਲੀ ਕਮੇਟੀ ਦੇ ਕਾਲਜਾਂ ਦੇ ਵਿਦਿਆਰਥੀਆਂ ਨੁੰ ਰੀ ਇੰਬਰਸ ਕੀਤੇ ਗਏ।ਉਹਨਾਂ ਦੱਸਿਆ ਕਿ ਲਾਡਲੀ ਸਕੀਮ ਤਹਿਤ ਦਿੱਲੀ ਵਿਚ ਜੰਮੀਆਂ ਤੇ ਪਲੀਆਂ ਲੜਕੀ ਨੂੰ 18 ਸਾਲ ਦੀ ਉਮਰ ਹੋਣ ਤੇ 1 ਲੱਖ ਰੁਪਏ ਦੀ ਸਹਾਇਤਾ ਦਿੱਤੀ ਜਾਂਦੀ ਹੈ, ਜੋ ਅਨੇਕਾਂ ਲੜਦੀਆਂ ਨੁੰ ਪ੍ਰਦਾਨ ਕੀਤੀ ਗਈ। ਉਹਨਾਂ ਦੱਸਿਆ ਕਿ ਸਿੱਖ ਸਕੂਲੀ ਵਿਦਿਆਰਥੀਆਂ ਲਈ ਟਿਊਸ਼ਨ ਫੀਸ ਵਿੱਤੀ ਸਹਾਇਤਾ ਸਕੀਮ ਤਹਿਤ ਦਿੱਲੀ ਸਰਕਾਰ ਵੱਲੋਂ ਚਲਾਈਆਂ ਜਾਂਦੀਆਂ ਯੋਜਨਾਵਾਂ ਦਾ ਲਾਭ ਸਿੱਖ ਬੱਚਿਆਂ ਨੁੰ ਲੈ ਕੇ ਦਿੱਤਾ ਜਾ ਰਿਹਾ ਹੈ ਜਿਸ ਤਹਿਤ ਕਲਾਸ 1 ਤੋਂ 12ਵੀਂ ਤੱਕ ਘੱਟ ਗਿਣਤੀ, ਐਸ ਸੀ, ਐਸ ਟੀ ਤੇ ਓ ਬੀ ਸੀ ਵਰਗ ਦੇ ਬੱਚਿਆਂ ਲਈ 100 ਫੀਸਦੀ ਫੀਸ ਵਾਪਸੀ ਯਾਨੀ ਰੀ ਇੰਬਰਸਮੈਂਟ ਹੁੰਦੀ ਹੈ। ਇਸ ਸਕੀਮ ਤਹਿਤ ਸਕੂਲਾਂ ਵਿਚ ਪੜ੍ਹੇ ਵਿਦਿਆਰਥੀਆਂ ਨੁੰ 5 ਕਰੋੜ ਰੁਪਏ ਦੀ ਰਾਸ਼ੀ ਵਾਪਸ ਪ੍ਰਦਾਨ ਕੀਤੀ ਯਾਨੀ ਰੀ ਇੰਬਰਸ ਕੀਤੀ ਗਈ।ਉਹਨਾਂ ਦੱਸਿਆ ਕਿ ਇਹਨਾਂ ਤੋਂ ਇਲਾਵਾ ਸਰਕਾਰੀ ਪ੍ਰਮਾਣ ਪੱਤਰ ਪ੍ਰਦਾਨ ਕਰਨ ਦੀ ਸਕੀਮ ਤਹਿਤ ਲੋਕਾਂ ਨੁੰ ਆਮਦਨ ਸਰਟੀਫਿਕੇਟ, ਜਾਤੀ ਪ੍ਰਮਾਣ ਪੱਤਰ,ਮੈਰਿਜ ਸਰਟੀਫਿਕੇਟ, ਸਰਵਾਇਵਿੰਗ ਮੈਂਬਰ ਸਰਟੀਫਿਕੇਟ ਆਦਿ ਪ੍ਰਾਪਤ ਕਰਨ ਵਿਚ ਸਹਾਇਤਾ ਕੀਤੀ ਗਈ। ਉਹਨਾਂ ਦੱਸਿਆ ਕਿ ਔਨਲਾਈਨ ਸਿੱਖ ਮਾਇਨੋਰਿਟੀ ਸਰਟੀਫਿਕੇਟਦੇ ਮਾਮਲੇ ਵਿਚ ਕਾਲਜਾਂ ਵਿਚ ਘੱਟ ਗਿਣਤੀ ਵਰਗ ਦੇ ਤਹਿਤ ਦਾਖਲਾ ਲੈਣ ਲਈ ਵਿਦਿਆਰਥੀਆਂ ਨੂੰ ਔਨਲਾਈਨ ਮਾਇਨੋਰਿਟੀ ਸਰਟੀਫਿਕੇਟ ਦੀ ਸੁਵਿਧਾ ਦਿੱਤੀ ਗਈ  ਜਿਸ ਵਿੱਚ ਹੁਣ ਤੱਕ 2500 ਦੇ ਕਰੀਬ ਮਾਇਨੋਰਿਟੀ ਸਰਟੀਫਿਕੇਟ ਦੇਸ਼ ਦੇ ਵੱਖ-ਵੱਖ ਹਿਸਿਆਂ ਵਿੱਚ ਰਹਿ ਰਹੇ ਵਿਦਿਆਰਥੀਆਂ ਨੂੰ ਜਾਰੀ ਕੀਤੇ ਗਏ

ਉਹਨਾਂ ਦੱਸਿਆ ਕਿ ਬੁਢਾਪਾ ਪੈਨਸ਼ਨ ਸਕੀਮ ਤਹਿਤ ਅਨੇਕਾਂ ਬੁਜ਼ੁਰਗਾਂ ਨੂੰ ਦਿੱਲੀ ਸਰਕਾਰ ਵੱਲੋ ਵਿੱਤੀ ਮਦਦ ਦਵਾਈ ਗਈ  ਅਤੇ ਇਸੇ ਤਰੀਕੇ ਵਿਧਵਾ ਪੈਨਸ਼ਨ ਸਕੀਮ ਤਹਿਤ ਅਨੇਕਾਂ ਮਹਿਲਾਵਾਂ ਨੂੰ ਦਿੱਲੀ ਸਰਕਾਰ ਵੱਲੋ ਵਿੱਤੀ ਮਦਦ ਦਵਾਈ ਗਈ ਉਹਨਾਂ ਦੱਸਿਆ ਕਿ ਇਹਨਾਂ ਸਕੀਮਾਂ ਤੋਂ ਇਲਾਵਾ ਘੱਟ ਗਿਣਤੀ ਸੈਲ ਵੱਲੋਂ 2020-2021 ਦੌਰਾਨ ਲਗਾਏ ਗਏ ਜਾਗਰੂਕਤਾ ਕੈਂਪ ਦਮਦਮਾ ਸਾਹਿਬ ਗੁਰਦੁਆਰਾ ਸਾਹਿਬ ਵਿਚ ਹੋਲੇ ਮਹੱਲੇ ਤੇ ਕੈਂਪ ਲਗਾਇਆ ਗਿਆ, ਫਤਿਹ ਨਗਰ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ ਵਿਚ ਕੈਂਪ ਲਗਾਇਆ ਗਿਆ, ਗੁਰਦੁਆਰਾ ਬੰਗਲਾ ਸਾਹਿਬ ਵਿਚ ਕੈਂਪ ਲਗਾਇਆ ਗਿਆ, ਗੁਰਦੁਆਰਾ ਬੰਗਲਾ ਸਾਹਿਬ ਵਿਚ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਤੇ ਲੱਗੀ ਪ੍ਰਦਰਸ਼ਨੀ ਵਿਚ ਮਾਇਨੋਰਿਟੀ ਸੈੱਲ ਦਾ ਸਟਾਲ ਲਗਾਇਆ ਗਿਆ ਅਤੇ ਗੁਰਦੁਆਰਾ ਰਕਾਬ ਗੰਜ ਸਾਹਿਬ ਵਿਚ ਵਿਸ਼ੇਸ਼ ਕੈਂਪ ਰਾਹੀਂ ਲੋਕਾਂ ਨੁੰ ਜਾਗੂਰਕ ਕੀਤਾ ਗਿਆ ਤੇ ਸਕੂਲਾਂ ਅਤੇ ਕਾਲਜਾਂ ਵਿਚ ਸਮੇਂ ਸਮੇਂ ਤੇ ਵਰਕਸ਼ਾਪ ਤੇ ਟ੍ਰੇਨਿੰਗ ਸੈਸ਼ਨ ਦਾ ਪ੍ਰਬੰਧ ਕੀਤਾ ਗਿਆ