ਜਗਦੀਸ਼ ਟਾਈਟਲਰ ਮਾਮਲੇ ਦੀ ਸੁਣਵਾਈ ਅਦਾਲਤ ਵੱਲੋਂ ਹੋਈ ਮੁਲਤਵੀ

ਜਗਦੀਸ਼ ਟਾਈਟਲਰ ਮਾਮਲੇ ਦੀ ਸੁਣਵਾਈ ਅਦਾਲਤ ਵੱਲੋਂ ਹੋਈ ਮੁਲਤਵੀ

ਅੰਮ੍ਰਿਤਸਰ ਟਾਈਮਜ਼ ਬਿਊਰੋ 

ਨਵੀਂ ਦਿੱਲੀ 30 ਜੂਨ (ਮਨਪ੍ਰੀਤ ਸਿੰਘ ਖਾਲਸਾ):- ਨਵੰਬਰ 1984 ਦੇ ਸਿੱਖ ਕਤਲੇਆਮ ਦੇ ਮਾਮਲੇ ਵਿਚ ਨਾਮਜਦ ਕਾਂਗਰਸੀ ਨੇਤਾ ਜਗਦੀਸ਼ ਟਾਈਟਲਰ ਦੇ ਇਕ ਮਾਮਲੇ ਦੀ ਸੁਣਵਾਈ ਅਜ ਮੁਲਤਵੀ ਕਰ ਦਿੱਤੀ ਗਈ ਹੈ । ਪੀੜੀਤਾਂ ਵਲੋਂ ਪੇਸ਼ ਹੋਏ ਵਕੀਲ ਨਗਿੰਦਰ ਬੈਨੀਪਾਲ ਨੇ ਦਸਿਆ ਕਿ ਇਸ ਮਾਮਲੇ ਦੀ ਪੁਰਾਣੀ ਫਾਈਲ ਕੜਕੜਡੂਮਾਂ ਅਦਾਲਤ ਜਿਥੇ ਇਹ ਮੁਕਦਮਾ ਪਹਿਲਾਂ ਚਲ ਰਿਹਾ, ਹੋਣ ਕਰਕੇ ਅਤੇ ਮਨਜੀਤ ਸਿੰਘ ਜੀਕੇ ਵਲੋਂ ਦਿੱਤੀ ਗਈ ਸਟਿੰਗ ਆਪ੍ਰੇਸ਼ਨ ਦੀ ਵੀਡੀਓ ਅਤੇ ਟਾਈਟਲਰ ਦੇ ਅਵਾਜ਼ ਦੇ ਨਮੂਨੇਆਂ ਦੀ ਰਿਪੋਰਟ ਨਾਂ ਆਣ ਕਰਕੇ ਮਾਮਲੇ ਵਿਚ ਕੌਈ ਸੁਣਵਾਈ ਨਹੀਂ ਹੋ ਸਕੀ ਸੀ । ਅਦਾਲਤ ਵਲੋਂ ਸੀਬੀ ਆਈ ਨੂੰ ਮਾਮਲੇ ਦੀ ਫਾਈਲ ਅਤੇ ਰਿਪੋਰਟਾਂ ਪੇਸ਼ ਕਰਣ ਲਈ ਆਦੇਸ਼ ਕੀਤੇ ਹਨ । ਇਸ ਦੌਰਾਨ 1984 ਦੇ ਪੀੜਤਾਂ ਨੇ ਅਦਾਲਤ ਦੇ ਬਾਹਰ ਪ੍ਰਦਰਸ਼ਨ ਅਤੇ ਨਾਅਰੇਬਾਜ਼ੀ ਕੀਤੀ। ਚਲ ਰਹੇ ਮਾਮਲੇ ਦੀ ਅਗਲੀ ਸੁਣਵਾਈ 6 ਜੁਲਾਈ ਨੂੰ ਹੋਏਗੀ ।