ਏਜੀਪੀਸੀ ਨੇ ਹਰਦੀਪ ਸਿੰਘ ਨਿੱਝਰ ਦੇ ਕਤਲ ਨੂੰ ਭਾਰਤੀ ਮੰਨੂਵਾਦੀ ਅੱਤਵਾਦ ਨਾਲ ਜੋੜਿਆ

ਏਜੀਪੀਸੀ ਨੇ ਹਰਦੀਪ ਸਿੰਘ ਨਿੱਝਰ ਦੇ ਕਤਲ ਨੂੰ ਭਾਰਤੀ ਮੰਨੂਵਾਦੀ ਅੱਤਵਾਦ ਨਾਲ ਜੋੜਿਆ

ਅੰਮ੍ਰਿਤਸਰ ਟਾਈਮਜ਼ ਬਿਊਰੋ
ਫ਼ਰੀਮਾਂਟ
:- ਅਮਰੀਕਨ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਭਾਈ ਨਿੱਝਰ ਦੇ ਕਤਲ ਨੂੰ ਭਾਰਤ ਸਰਕਾਰ ਦੁਆਰਾ ਸਿੱਖਾਂ ਦੀ ਨਸਲਕੁਸ਼ੀ ਕਰਾਰ ਦਿੱਤਾ ਹੈ। ਕਮੇਟੀ ਦੇ ਕੋਆਰਡੀਨੇਟਰ ਡਾ: ਪ੍ਰਿਤਪਾਲ ਸਿੰਘ ਹੁਰਾਂ ਪ੍ਰੈਸ ਦੇ ਨਾਮ ਜਾਰੀ ਬਿਆਨ ਵਿੱਚ ਕਿਹਾ ਹੈ ਕਿ ਗੈਂਗਾਂ ਨੂੰ ਰਕਮਾਂ ਦੇ ਕੇ ਸੋਸ਼ਲ ਮੀਡੀਏ ਉਤੇ ਸਿੱਖ ਆਗੂਆਂ ਦੇ ਕਤਲ ਕਰਵਾਉਣ ਦੀਆਂ ਜ਼ਿਮੇਵਾਰੀਆਂ ਲੈਣ ਨੂੰ ਸਰਕਾਰੀ ਅੱਤਵਾਦ ਕਿਹਾ ਜਾ ਸਕਦਾ ਹੈ….

ਹਾਲੇ ਦੀਪ ਸਿੱਧੂ ਤੇ ਮੂਸੇਵਾਲੇ ਦੇ ਕਤਲਾਂ ਦੀ ਸਿਆਹੀ ਵੀ ਨਹੀਂ ਸੁੱਕੀ ਕਿ ਕੌਮ ਦੇ ਜਰਨੈਲ ਭਾਈ ਪੰਜਵੜ, ਭਾਈ ਖੰਡਾ ਤੇ ਹੁਣ ਭਾਈ ਨਿੱਝਰ ਨੂੰ ਸ਼ਹੀਦ ਕਰਕੇ ਭਾਰਤੀ ਹਕੂਮਤ ਵੱਡੀ ਦਹਿਸ਼ਤਗਰਦ ਦੇ ਤੌਰ ਉਤੇ ਸਾਹਮਣੇ ਆਈ ਹੈ ਜਿਸਦੀ ਸਖ਼ਤ ਆਲੋਚਨਾ ਹੋਣੀ ਚਾਹੀਦੀ ਹੈ ਤੇ ਇਸਤੋਂ ਇਲਾਵਾ ਸਿੱਖ ਆਗੂਆਂ ਨੂੰ ਆਪਣੀ ਸੁਰਖਿਆ ਪ੍ਰਤੀ ਚੌਕੰਨੇ ਰਹਿਣਾ ਚਾਹੀਦਾ ਹੈ ਤੇ ਆਪਣੇ ਦੇਸ਼ਾਂ ਦੀਆਂ ਸਰਕਾਰਾਂ ਤੇ ਪੁਲੀਸ ਫੋਰਸਾਂ ਤੱਕ ਪਹੁੰਚ ਕਰਕੇ ਭਾਰਤ ਸਰਕਾਰ ਦੀਆਂ ਸਿੱਖਾਂ ਤੇ ਹੋਰ ਘੱਟ-ਗਿਣਤੀਆਂ ਪ੍ਰਤੀ ਨਸਲਘਾਤੀ ਨੀਤੀਆਂ ਬਾਰੇ ਦੱਸਣਾ ਚਾਹੀਦਾ ਹੈ।
ਇੱਥੋਂ ਤੱਕ ਕਿ ਸਿੱਖ ਕੌਮ ਦੇ ਨੌਜਵਾਨ ਬੁਲਾਰੇ ਭਾਈ ਅੰਮ੍ਰਿਤਪਾਲ ਸਿੰਘ ਤੇ ਖਾਲਸਾ ਵਹੀਰ ਦੇ ਮੁੱਖ ਆਗੂਆਂ ਨੂੰ ਪੰਜਾਬ ਤੋਂ ਢਾਈ ਹਜ਼ਾਰ ਕਿਲੋਮੀਟਰ ਦੂਰ ਬਿਨਾ ਕਿਸੇ ਦੋਸ਼ ਤੋਂ ਕੈਦ ਕਰਨਾ ਇਹ ਦਰਸਾਉਂਦਾ ਹੈ ਕਿ ਭਾਰਤ ਦੀ ਮੋਦੀ ਤੇ ਭਗਵੰਤ ਮਾਨ ਦੀ ਪੰਜਾਬ ਸਰਕਾਰ ਸਿੱਖਾਂ ਨੂੰ ਆਗੂਹੀਣ ਕਰਕੇ ਸਿੱਖਾਂ ਦੀ ਵੱਡੀ ਨਸਲਕੁਸ਼ੀ ਕਰਨਾ ਚਾਹੁੰਦੀਆਂ ਨੇ ਤੇ ਪੰਜਾਬ ਦਾ ਬਿਲੀਅਨਜ਼ ਡਾਲਰਾਂ ਦਾ ਪਾਣੀ ਲੁੱਟ ਕੇ ਪੰਜਾਬ ਨੂੰ ਰੇਗਿਸਤਾਨ ਬਣਾਉਣਾ ਚਾਹੁੰਦੀਆਂ ਨੇ।

ਬਿਆਨ ਦੇ ਅੰਤ ਵਿੱਚ ਸਮੂਹ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਤੇ ਪੰਥਕ ਜਥੇਬੰਦੀਆਂ ਨੂੰ ਬੇਨਤੀ ਕਰਦਿਆਂ ਅਪੀਲ ਕੀਤੀ ਹੈ ਕਿ ਅਸੀਂ ਕੱਠੇ ਹੋਈਏ, ਸਿਰ ਜੋੜੀਏ ਤੇ ਭਾਰਤ ਦੇ ਸਰਕਾਰੀ ਅੱਤਵਾਦ ਨੂੰ ਅਮਰੀਕਾ-ਕੈਨੇਡਾ ਦੇ ਸ਼ਾਨਦਾਰ ਲੋਕਤਾਂਤਰਿਕ ਕਨੂੰਨਾਂ ਨਾਲ ਨਜਿੱਠਣ ਲਈ ਸਰਕਾਰਾਂ ਤੱਕ ਪਹੁੰਚ ਕਰੀਏ। ਏਜੀਪੀਸੀ ਹਰ ਤਰਾਂ ਦੇ ਸਹਿਯੋਗ ਲਈ ਤਿਆਰ ਹੈ।