ਜਿਹਾਦੀਆਂ ਨੇ ਪੰਡਤ ਭਾਈਚਾਰੇ ਨਾਲ ਸੰਬੰਧਿਤ 2 ਭਰਾਵਾਂ 'ਤੇ ਗੋਲੀਆਂ ਚਲਾਈਆਂ
ਅੰਮ੍ਰਿਤਸਰ ਟਾਈਮਜ਼
ਸ੍ਰੀਨਗਰ- ਦੱਖਣੀ ਕਸ਼ਮੀਰ ਦੇ ਜ਼ਿਲ੍ਹਾ ਸ਼ੌਪੀਆ 'ਵਿਚ ਅੱਤਵਾਦੀਆਂ ਨੇ ਘੱਟ ਗਿਣਤੀ ਪੰਡਤ ਭਾਈਚਾਰੇ ਨਾਲ ਸੰਬੰਧਿਤ 2 ਭਰਾਵਾਂ 'ਤੇ ਨਜ਼ਦੀਕ ਤੋਂ ਗੋਲੀਆਂ ਚਲਾਈਆਂ, ਜਿਸ ਵਿਚ ਇਕ ਭਰਾ ਦੀ ਮੌਕੇ 'ਤੇ ਮੌਤ ਹੋ ਗਈ, ਜਦਕਿ ਦੂਜਾ ਗੰਭੀਰ ਜ਼ਖ਼ਮੀ ਹੋ ਗਿਆ ।ਇਸ ਤੋਂ ਪਹਿਲਾਂ ਸੋਮਵਾਰ ਬਡਗਾਮ ਦੇ ਚੌਡਰਾ ਖੇਤਰ ਦੇ ਗੋਪਾਲ ਪੋਰਾ ਪਿੰਡ 'ਵਿਚ ਅਜਿਹੇ ਹਮਲੇ 'ਵਿਚ ਕ੍ਰਿਸ਼ਨ ਕੁਮਾਰ (20) ਨੂੰ ਗੋਲੀ ਮਾਰ ਕੇ ਜ਼ਖ਼ਮੀ ਕਰ ਦਿੱਤਾ ਗਿਆ ਸੀ ।ਪੁਲਿਸ ਮੁਤਾਬਿਕ ਸ਼ੌਪੀਆ ਦੇ ਚੋਟੀਪੇਰਾ ਪਿੰਡ 'ਵਿਚ ਮੇਵਾ ਬਾਗ ਵਿਚ ਕੰਮ ਕਰ ਰਹੇ 2 ਸਕੇ ਭਰਾਵਾਂ 'ਤੇ ਜਿਹਾਦੀਆਂ ਨੇੇ ਨਜ਼ਦੀਕ ਤੋਂ ਗੋਲੀਆਂ ਚਲਾਈਆਂ ।
ਜਿਸ ਵਿਚ ਸੁਨੀਲ ਕੁਮਾਰ ਮੌਕੇ 'ਤੇ ਦਮ ਤੋੜ ਗਿਆ, ਜਦਕਿ ਉਸ ਦਾ ਭਰਾ ਪਿੰਟੂ ਨਾਥ ਗੰਭੀਰ ਜ਼ਖ਼ਮੀ ਹੋ ਗਿਆ । ਉਪ ਰਾਜਪਾਲ ਮਨੋਜ ਸਿਨਹਾ ਨੇ ਫੌਜੀ ਹਸਪਤਾਲ 'ਚ ਜਾ ਕੇ ਜ਼ਖ਼ਮੀ ਪਿੰਟੂ ਦਾ ਹਾਲ-ਚਾਲ ਪੁੱਛਿਆ ਅਤੇ ਹਰ ਤਰ੍ਹਾਂ ਦੇ ਇਲਾਜ ਦੇਣ ਦੇ ਨਿਰਦੇਸ਼ ਦਿੱਤੇ ।
Comments (0)