ਭਾਰਤ ਵੱਲੋਂ ਅਮਰੀਕਾ ‘ਚ ਨਵਾਂ ਰਾਜਦੂਤ ਨਿਯੁਕਤ

ਭਾਰਤ ਵੱਲੋਂ ਅਮਰੀਕਾ ‘ਚ ਨਵਾਂ ਰਾਜਦੂਤ ਨਿਯੁਕਤ

ਨਵੀਂ ਦਿੱਲੀ/ਬਿਊਰੋ ਨਿਊਜ਼ :
1984 ਬੈਚ ਦੇ ਭਾਰਤੀ ਵਿਦੇਸ਼ ਸੇਵਾ ਦੇ ਕੂਟਨੀਤਕ ਹਰਸ਼ ਵਰਧਨ ਸ਼੍ਰਿੰਗਲਾ ਨੂੰ ਅਮਰੀਕਾ ‘ਚ ਨਵਤੇਜ ਸਰਨਾ ਦੀ ਥਾਂ ਭਾਰਤ ਦਾ ਨਵਾਂ ਸਫ਼ੀਰ ਨਿਯੁਕਤ ਕੀਤਾ ਗਿਆ ਹੈ। ਇਸ ਸਮੇਂ ਉਹ ਬੰਗਲਾਦੇਸ਼ ‘ਚ ਭਾਰਤੀ ਹਾਈ ਕਮਿਸ਼ਨਰ ਵਜੋਂ ਸੇਵਾਵਾਂ ਨਿਭਾ ਰਹੇ ਹਨ। ਆਈਸੀਸੀਆਰ ਦੀ ਡਾਇਰੈਕਟਰ ਜਨਰਲ ਰੀਵਾ ਗਾਂਗੁਲੀ ਦਾਸ ਨੂੰ ਬੰਗਲਾਦੇਸ਼ ਦਾ ਨਵਾਂ ਹਾਈ ਕਮਿਸ਼ਨਰ ਨਿਯੁਕਤ ਕੀਤਾ ਗਿਆ ਹੈ।