ਓਲੰਪੀਅਨ ਕਮਲਪ੍ਰੀਤ ਕੌਰ ਦਾ ਡੋਪ ਟੈਸਟ ਪਾਜ਼ੇਟਿਵ ਬਾਰੇ ਪਾਬੰਦੀ ਦਾ ਸ਼ੱਕੀ ਮਾਮਲਾ

ਓਲੰਪੀਅਨ ਕਮਲਪ੍ਰੀਤ ਕੌਰ ਦਾ ਡੋਪ ਟੈਸਟ ਪਾਜ਼ੇਟਿਵ ਬਾਰੇ ਪਾਬੰਦੀ ਦਾ ਸ਼ੱਕੀ ਮਾਮਲਾ

ਜਾਂਚ ਵਿਚ ਬੇਟੀ ਬੇਕਸੂਰ ਸਾਬਤ ਹੋਵੇਗੀ

ਬੀਤੇ ਦਿਨੀਂ ਭਾਰਤੀ ਓਲੰਪਿਕ ਅਥਲੀਟ ਕਮਲਪ੍ਰੀਤ ਕੌਰ, ਜੋ ਪਿਛਲੇ ਸਾਲ ਟੋਕੀਓ ਓਲੰਪਿਕਸ 2020 ਵਿੱਚ ਡਿਸਕਸ ਥਰੋਅ ਈਵੈਂਟ ਵਿੱਚ ਛੇਵੇਂ ਸਥਾਨ 'ਤੇ ਰਹੀ ਸੀ, ’ਤੇ  ਪਾਬੰਦੀਸ਼ੁਦਾ ਦਵਾਈਆਂ ਦੀ ਵਰਤੋਂ ਕਰਨ ਕਰਕੇ ਤੇ ਟੈਸਟ ਪਾਜ਼ੇਟਿਵ ਆਉਣ ਬਾਅਦ ਅਥਲੈਟਿਕਸ ਇੰਟੈਗਰਿਟੀ ਯੂਨਿਟ (ਏਆਈਯੂ) ਨੇ ਉਸ ਤੇ ਅਸਥਾਈ ਤੌਰ 'ਤੇ ਪਾਬੰਦੀ ਲਗਾ ਦਿੱਤੀ ਗਈ ਸੀ।  ਡੋਪਿੰਗ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।ਦੋਸ਼ੀ ਪਾਏ ਜਾਣ 'ਤੇ ਕਮਲਪ੍ਰੀਤ ਨੂੰ ਵੱਧ ਤੋਂ ਵੱਧ ਚਾਰ ਸਾਲ ਲਈ ਮੁਅੱਤਲ ਕੀਤਾ ਜਾ ਸਕਦਾ। ਦੂਸਰੇ ਪਾਸੇ ਕਮਲਪ੍ਰੀਤ ਕੌਰ ਦੇ ਪਿਤਾ ਕੁਲਦੀਪ ਸਿੰਘ ਅਤੇ ਹੋਰ ਰਿਸ਼ਤੇਦਾਰ ਚਿੰਤਤ ਸਨ। ਪਿਤਾ ਦਾ ਦਾਅਵਾ ਹੈ ਕਿ ਬੇਟੀ ਨੇ ਕਦੇ ਕੋਈ ਸਟੀਰਾਇਡ ਨਹੀਂ ਲਿਆ। ਜਾਂਚ ਵਿਚ ਬੇਟੀ ਬੇਕਸੂਰ ਸਾਬਤ ਹੋਵੇਗੀ।

ਉਹ ਖੇਡ ਵਿਭਾਗ ਵੱਲੋਂ ਖਿਡਾਰੀਆਂ ਨੂੰ ਦਿੱਤੇ ਜਾਣ ਵਾਲੇ ਪੌਸ਼ਟਿਕ ਪਾਊਡਰ ਦੀ ਹੀ ਵਰਤੋਂ ਕਰਦੀ ਹੈ। ਇਸ ਪਾਊਡਰ ਵਿੱਚ ਹੀ ਸਟੀਰੌਇਡ ਹੁੰਦਾ ਹੈ, ਜਿਸ ਦੀ ਜਾਂਚ ਵੀ ਹੋ ਚੁੱਕੀ ਹੈ। ਹੁਣ ਫਿਰ ਕਮਲਪ੍ਰੀਤ ਇਸ ਪਾਊਡਰ ਦਾ ਸੇਵਨ ਕਰਕੇ ਡੋਪ ਟੈਸਟ ਵਿਚ ਫੇਲ ਹੋ ਗਈ ਹੈ।ਸੁਆਲ ਤਾਂ ਇਹ ਹੈ ਕਿ ਖੇਡ ਵਿਭਾਗ ਨੇ ਨਾ ਖਿਡਾਰੀਆਂ ਦੀ ਖੁਰਾਕ ਤੇ ਸਿਹਤ ਵਲ ਧਿਆਨ ਦਿਤਾ ਹੈ।ਨਾ ਹੀ ਕਦੇ ਖੁਰਾਕ ਦੀ ਜਾਂਚ ਕੀਤੀ ਹੈ।ਇਹ ਬਹੁਤ ਹੀ ਸ਼ੱਕੀ ਮਾਮਲਾ ਹੈ।ਸਰਕਾਰ ਨੂੰ ਇਸ ਬਾਰੇ ਉਚ ਪੱਧਰ ਦੀ ਜਾਂਚ ਕਰਨੀ ਚਾਹੀਦੀ ਹੈ।

 

ਰਜਿੰਦਰ ਸਿੰਘ ਪੁਰੇਵਾਲ