ਸਿੰਘ ਸ਼ੇਰਗਿੱਲ ਦੀ ਪੁਸਤਕ "ਇੰਡੀਅਨਜ਼ ਐਵਰੌਡ ਐਂਡ ਪੰਜਾਬ ਇਮਪੈਕਟ ਪੰਜਾਬੀ ਸੰਸਾਰ-2023" ਲੋਕ ਅਰਪਣ

ਸਿੰਘ ਸ਼ੇਰਗਿੱਲ ਦੀ ਪੁਸਤਕ
ਫੋਟੋ ਕੈਪਸ਼ਨ: 1. ਅੰਤਰਰਾਸ਼ਟਰੀ ਪੱਤਰਕਾਰ ਨਰਪਾਲ ਸਿੰਘ ਸ਼ੇਰਗਿੱਲ ਦੀ ਪੁਸਤਕ ਲੋਕ ਅਰਪਣ ਕਦੇ  ਹੋਏ ਡਾ: ਸਵਰਾਜ ਸਿੰਘ, ਪ੍ਰੋ: ਜਸਵੰਤ ਸਿੰਘ ਗੰਡਮ, ਗਿਆਨ ਸਿੰਘ ਮੋਗਾ, ਪ੍ਰਿੰ: ਗੁਰਮੀਤ ਸਿੰਘ ਪਲਾਹੀ, ਐਡਵੋਕੇਟ ਐਸ.ਐਲ. ਵਿਰਦੀ ਅਤੇ ਰਵਿੰਦਰ ਚੋਟ

-ਪ੍ਰਵਾਸ ਦੇ ਰੁਝਾਨ ਦਾ ਕਾਰਨ ਬੁੱਧੀਜੀਵੀ ਵਰਗ ਦੀ ਆਪਣੀ ਭੂਮਿਕਾ ਨਿਭਾਉਣ 'ਚ ਅਸਫਲਤਾ ਹੈ- ਡਾ: ਸਵਰਾਜ ਸਿੰਘ

ਅੰਮ੍ਰਿਤਸਰ ਟਾਈਮਜ਼ ਬਿਊਰੋ 

ਫਗਵਾੜਾ, 25 ਦਸੰਬਰ:  ਵੱਧ ਰਹੇ ਪ੍ਰਵਾਸ ਦੇ ਰੁਝਾਨ ਨੂੰ ਪੰਜਾਬ ਦਾ ਸਭ ਤੋਂ ਵੱਡਾ ਸੰਕਟ ਦਸਦਿਆਂ, ਪ੍ਰਸਿੱਧ ਪੰਜਾਬੀ ਲੇਖਕ ਅਤੇ ਚਿੰਤਕ ਡਾ: ਸਵਰਾਜ ਸਿੰਘ  ਨੇ ਕਿਹਾ ਕਿ ਇਸਦਾ ਮੁੱਖ ਕਾਰਨ ਬੁੱਧੀਜੀਵੀ ਵਰਗ ਦੀ ਇਸ ਸਬੰਧੀ ਆਪਣੀ ਭੂਮਿਕਾ ਨਿਭਾਉਣ 'ਚ ਅਸਫਲਤਾ ਹੈ।

ਉਹ ਅੱਜ ਇਥੇ  ਪੰਜਾਬੀ ਕਾਲਮਨਵੀਸ ਪੱਤਰਕਾਰ ਮੰਚ ਅਤੇ ਪੰਜਾਬੀ ਵਿਰਸਾ ਟਰੱਸਟ ਵਲੋਂ ਕਰਵਾਏ ਗਏ ਇੱਕ ਸਮਾਗਮ ਵਿੱਚ "ਵਿਸ਼ਵ ਵਿੱਚ ਉੱਭਰ ਰਹੇ ਨਵੇਂ ਰੁਝਾਨ" ਸਬੰਧੀ ਆਪਣਾ ਕੁੰਜੀਵਤ ਸੰਬੋਧਨ ਕਰ ਰਹੇ ਸਨ। ਇਸ ਸਮਾਗਮ ਵਿੱਚ ਅੰਤਰਰਾਸ਼ਟਰੀ ਪੱਤਰਕਾਰ ਨਰਪਾਲ ਸਿੰਘ ਸ਼ੇਰਗਿੱਲ ਦੀ ਸਿਲਵਰ ਜੁਬਲੀ ਵੱਡ ਅਕਾਰੀ ਪੁਸਤਕ "ਇੰਡੀਅਨਜ਼ ਐਵਰੌਡ ਐਂਡ ਪੰਜਾਬ ਇਮਪੈਕਟ (ਪੰਜਾਬੀ ਸੰਸਾਰ-2023) ਵੱਡੀ ਗਿਣਤੀ 'ਚ ਹਾਜ਼ਰ ਲੇਖਕਾਂ, ਪੰਜਾਬੀ ਪਿਆਰਿਆਂ ਦੀ ਹਾਜ਼ਰੀ ਵਿੱਚ ਲੋਕ ਅਰਪਣ ਕੀਤੀ ਗਈ।

ਆਪਣੇ ਸੰਬੋਧਨ ਨੂੰ ਅੱਗੇ ਤੋਰਦਿਆਂ ਡਾ: ਸਵਰਾਜ ਸਿੰਘ ਨੇ ਕਿਹਾ ਕਿ ਅਸੀਂ ਪ੍ਰਵਾਸ ਦੇ ਰੁਝਾਨ ਨੂੰ ਰੋਕ ਨਹੀਂ  ਸਕੇ। ਉਹਨਾ ਨੇ ਅੰਤਰਰਾਸ਼ਟਰੀ ਪੱਧਰ 'ਤੇ ਵਾਪਰ ਰਹੀਆਂ ਪ੍ਰਮੁੱਖ ਘਟਨਾਵਾਂ ਦਾ ਜ਼ਿਕਰ ਕਰਦਿਆਂ ਰੂਸ ਯੂਕਰੇਨ, ਇਮਜ਼ਰਾਈਲ, ਫਲਸਤੀਨ ਜੰਗਾਂ ਦਾ ਵੀ ਜ਼ਿਕਰ ਕੀਤਾ। ਉਹਨਾ ਕਿਹਾ ਕਿ ਭਾਰਤ ਆਉਣ ਵਾਲੇ ਸਮੇਂ 'ਚ ਆਰਥਿਕ ਤੌਰ 'ਤੇ ਮੋਹਰੀ ਦੇਸ਼ ਬਨਣ ਵਾਲੇ ਪਾਸੇ ਵਧ ਰਿਹਾ ਹੈ, ਪਰ ਇਸ ਬਾਰੇ ਕੋਈ ਭਰੋਸਾ ਨਹੀਂ ਕਿ ਦੇਸ਼ 'ਚ ਦੌਲਤ ਦੀ ਵੰਡ ਸਾਂਵੀ ਪੱਧਰੀ ਹੋਵੇਗੀ ਜਾਂ ਨਹੀਂ। ਉਹਨਾ ਕਿਹਾ ਕਿ ਸਵਰਗ ਨਰਕ ਕੁਝ ਵੀ ਨਹੀਂ ਹੁੰਦਾ, ਇਹ ਸਿਰਫ਼ ਇੱਕ ਮਨੋਅਵਸਥਾ ਹੈ, ਜਿਸ ਬਾਰੇ ਗੁਰੂ ਨਾਨਕ ਦੇਵ ਜੀ ਦੀ ਫਿਲਾਸਫੀ ਅੱਛਾ ਮਾਰਗ ਦਰਸ਼ਨ ਕਰਦੀ ਹੈ।

ਸਮਾਗਮ ਦੀ ਪ੍ਰਧਾਨਗੀ ਡਾ: ਸਵਰਾਜ ਸਿੰਘ, ਸ: ਨਰਪਾਲ ਸਿੰਘ ਸ਼ੇਰਗਿੱਲ, ਸ: ਗਿਆਨ ਸਿੰਘ ਮੋਗਾ, ਪ੍ਰੋ: ਜਸਵੰਤ ਸਿੰਘ ਗੰਡਮ, ਪ੍ਰਿੰ: ਗੁਰਮੀਤ ਸਿੰਘ ਪਲਾਹੀ ਨੇ ਕੀਤੀ।

ਇਸ ਮੌਕੇ ਪੰਜਾਬੀ ਵਿਰਸਾ ਟਰੱਸਟ ਦੇ ਪ੍ਰਧਾਨ ਪ੍ਰੋ: ਜਸਵੰਤ ਸਿੰਘ ਗੰਡਮ ਨੇ ਆਏ ਲੇਖਕਾਂ ਤੇ ਪੰਜਾਬੀ ਪਿਆਰਿਆਂ ਨੂੰ ਜੀਅ ਆਇਆਂ ਕਹਿੰਦਿਆਂ ਡਾ: ਸਵਰਾਜ ਸਿੰਘ ਦੀ ਬੌਧਿਕਤਾ ਅਤੇ ਨਰਪਾਲ ਸਿੰਘ ਸ਼ੇਰਗਿੱਲ ਦੀ ਸਖ਼ਤ ਮਿਹਨਤ ਦੁਆਰਾ ਤਿਆਰ ਕੀਤੀ ਗਈ ਵਿਸ਼ਵ ਦਰਸ਼ਨ ਕਰਾਉਣ ਵਾਲੀ ਡਾਇਰੈਕਟਰੀ ਦੀ ਪ੍ਰਸੰਸਾ ਕੀਤੀ। ਉਹਨਾ ਨੇ ਦੇਸ਼ ਵਿੱਚ ਅਸਹਿਮਤੀ ਪ੍ਰਤੀ ਵਧ ਰਹੀ ਆਕਰਮਿਕ, ਅਸਹਿਨਸ਼ੀਲਤਾ ਉਤੇ ਚਿੰਤਾ ਪ੍ਰਗਟਾਈ।

ਸਮਾਗਮ ਮੌਕੇ ਨਰਪਾਲ ਸਿੰਘ ਸ਼ੇਰਗਿੱਲ ਨੇ ਆਪਣੇ ਸੰਬੋਧਨ 'ਚ ਕਿਹਾ ਕਿ ਉਹ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਦਾ ਮੁਦੱਈ ਹੈ ਅਤੇ ਪਿਛਲੇ 57 ਸਾਲ ਤੋਂ  ਨਿਰਪੱਖ ਪੱਤਰਕਾਰਤਾ ਨੂੰ ਪ੍ਰਣਾਇਆ ਹੋਇਆ ਹੈ। ਉਹਨਾ ਨੇ ਕਿਹਾ ਕਿ ਉਹ ਲੰਮੇ ਸਮੇਂ ਤੋਂ ਵਿਦੇਸ਼ ਵਸਦੇ ਪੰਜਾਬੀਆਂ, ਜਿਹਨਾ ਨੇ ਪੰਜਾਬ ਦਾ ਨਾਮ ਰੋਸ਼ਨ ਕੀਤਾ ਹੈ, ਦੀ ਸਾਂਝ ਪੰਜਾਬ ਦੇ ਲੋਕਾਂ ਨਾਲ ਤਾਂ ਪਵਾ ਹੀ ਰਿਹਾ ਹੈ ਪਰ ਨਾਲ ਦੀ ਨਾਲ ਸਿੱਖ ਧਰਮ ਦੇ ਸਾਂਝੀਵਾਲਤਾ ਦੇ ਉਪਦੇਸ਼ ਨੂੰ ਦੁਨੀਆ ਸਾਹਮਣੇ ਲਿਆਉਣ ਦਾ ਉਪਰਾਲਾ ਕਰਨ ਲਈ ਪੰਜਾਬੀ ਸੰਸਾਰ ਅਤੇ ਸਿੱਖ ਸੰਸਾਰ ਪੁਸਤਕਾਂ ਹਰ ਵਰ੍ਹੇ ਲੋਕ ਅਰਪਿਤ ਕਰਦਾ ਹੈ। ਇਸ ਮੌਕੇ ਪ੍ਰਿੰ: ਗੁਰਮੀਤ ਸਿੰਘ ਪਲਾਹੀ, ਐਡਵੋਕੇਟ ਐਸ.ਐਲ. ਵਿਰਦੀ, ਰਵਿੰਦਰ ਚੋਟ, ਗਿਆਨ ਸਿੰਘ ਮੋਗਾ, ਬਲਦੇਵ ਰਾਜ ਕੋਮਲ, ਇੰਦਰਜੀਤ ਸਿੰਘ ਸੰਪਾਦਕ ਸੱਤ ਸਮੰਦਰੋਂ ਪਾਰ ਨੇ ਵੀ ਸੰਬੋਧਨ ਕੀਤਾ।

ਸਮਾਗਮ ਵਿੱਚ ਹੋਰਨਾਂ ਤੋਂ ਬਿਨ੍ਹਾਂ ਗੁਰਿੰਦਰ ਖਹਿਰਾ, ਜਸਵਿੰਦਰ ਕੌਰ, ਪ੍ਰਿੰ: ਤਰਸੇਮ ਸਿੰਘ, ਕਰਮਜੀਤ ਸਿੰਘ ਸੰਧੂ, ਦਵਿੰਦਰ ਜੱਸਲ ਮਾਧੋਪੁਰੀ, ਰਾਮਪਾਲ ਮੱਲ, ਕੁਲਵੰਤ ਭਿੰਡਰ, ਰਮਨ ਨਹਿਰਾ, ਗੁਰਮੀਤ ਸਿੰਘ ਨੈਸ਼ਨਲ ਐਵਾਰਡੀ, ਰਵਿੰਦਰ ਰਾਏ, ਸੁਖਵਿੰਦਰ ਸਿੰਘ ਪ੍ਰਧਾਨ ਸਰਬ ਨੌਜਵਾਨ ਸਭਾ, ਕਮਲੇਸ਼ ਸੰਧੂ,  ਮਾਸਟਰ ਮਨਦੀਪ ਸਿੰਘ, ਸੁਸ਼ੀਲ ਸ਼ਰਮਾ, ਅਸ਼ੋਕ ਸ਼ਰਮਾ, ਬੰਸੋ ਦੇਵੀ, ਜਨਕ ਪਲਾਹੀ, ਚਰਨਜੀਤ ਸਿੰਘ ਚਾਨਾ ਆਦਿ ਹਾਜ਼ਰ ਸਨ।

ਸਮਾਗਮ ਵਿੱਚ ਪ੍ਰਸਿੱਧ ਚਿੰਤਕ ਡਾ: ਸਵਰਾਜ ਸਿੰਘ ਅਤੇ ਅੰਤਰਰਾਸ਼ਟਰੀ ਪੱਤਰਕਾਰ ਨਰਪਾਲ ਸਿੰਘ ਸ਼ੇਰਗਿੱਲ ਨੂੰ ਦੁਸ਼ਾਲਾ ਦੇ ਕੇ ਸਨਮਾਨਿਤ ਕੀਤਾ ਗਿਆ। ਸਟੇਜ ਦੀ ਕਾਰਵਾਈ ਰਵਿੰਦਰ ਚੋਟ ਨੇ ਬਾਖ਼ੂਬੀ ਨਿਭਾਈ।

2. ਪੰਜਾਬੀ ਕਾਲਮਨਵੀਸ ਪੱਤਰਕਾਰ ਮੰਚ ਵਲੋਂ ਪ੍ਰਸਿੱਧ ਅੰਤਰਰਾਸ਼ਟਰੀ ਪੱਤਰਕਾਰ ਨਰਪਾਲ ਸਿੰਘ ਸ਼ੇਰਗਿੱਲ ਅਤੇ ਪ੍ਰਸਿੱਧ ਚਿੰਤਕ ਡਾ: ਸਵਰਾਜ ਸਿੰਘ ਦਾ ਸਨਮਾਨ ਕਰਦੇ ਹੋਏ ਪ੍ਰੋ: ਜਸਵੰਤ ਸਿੰਘ ਗੰਡਮ, ਪ੍ਰਿੰ: ਗੁਰਮੀਤ ਸਿੰਘ ਪਲਾਹੀ, ਰਵਿੰਦਰ ਚੋਟ ਅਤੇ ਗਿਆਨ ਸਿੰਘ ਮੋਗਾ।