ਮਲੇਸ਼ੀਆ: ਬੱਬਰ ਖਾਲਸਾ ਨਾਲ ਸਬੰਧਾਂ ਦੇ ਅਧਾਰ 'ਤੇ ਸਿੱਖ ਨੌਜਵਾਨ ਗ੍ਰਿਫਤਾਰ

ਮਲੇਸ਼ੀਆ: ਬੱਬਰ ਖਾਲਸਾ ਨਾਲ ਸਬੰਧਾਂ ਦੇ ਅਧਾਰ 'ਤੇ ਸਿੱਖ ਨੌਜਵਾਨ ਗ੍ਰਿਫਤਾਰ

ਕੁਆਲਾਲੰਪੁਰ: ਮਲੇਸ਼ੀਆ ਪੁਲਿਸ ਨੇ ਇੱਕ ਸਿੱਖ ਨੌਜਵਾਨ ਨੂੰ ਗ੍ਰਿਫਤਾਰ ਕਰਕੇ ਉਸ ਦੇ ਸਬੰਧ ਬੱਬਰ ਖਾਲਸਾ ਨਾਲ ਹੋਣ ਦਾ ਦਾਅਵਾ ਕੀਤਾ ਹੈ। ਮਲੇਸ਼ੀਆ ਪੁਲਿਸ ਦੇ ਇੰਸਪੈਕਟਰ ਜਨਰਲ ਅਬਦੁਲ ਹਮੀਦ ਬਦੋਰ ਨੇ ਦੱਸਿਆ ਕਿ ਤਰਨਬੀਰ ਸਿੰਘ ਨਾਮੀਂ 24 ਸਾਲਾ ਨੌਜਵਾਨ ਨੂੰ ਪੁਲਿਸ ਨੇ 21 ਜੂਨ ਨੂੰ ਗ੍ਰਿਫਤਾਰ ਕੀਤਾ ਸੀ। 

ਤਰਨਬੀਰ ਸਿੰਘ ਮਲੇਸ਼ੀਆ ਵਿੱਚ ਲਿਫਟ ਮੈਂਟੇਨੈਂਸ ਵਰਕਰ ਵਜੋਂ ਕੰਮ ਕਰਦਾ ਸੀ। ਮਲੇਸ਼ੀਆ ਪੁਲਿਸ ਨੇ ਦੋਸ਼ ਲਾਇਆ ਹੈ ਕਿ ਤਰਨਬੀਰ ਸਿੰਘ ਬੱਬਰ ਖਾਲਸਾ ਨਾਲ ਸਬੰਧਿਤ ਬੰਦਿਆਂ ਦੀ ਮਦਦ ਕਰ ਰਿਹਾ ਸੀ ਤੇ ਉਸ ਨੇ 7,600 ਮਲੇਸ਼ੀਅਨ ਰਿੰਗਿਟ (1,2600 ਰੁਪਏ ਦੇ ਕਰੀਬ ਰਕਮ) ਬੱਬਰ ਖਾਲਸਾ ਨੂੰ ਕਾਰਵਾਈ ਕਰਨ ਲਈ ਟਰਾਂਸਫਰ ਕੀਤੀ ਸੀ।


ਤਰਨਬੀਰ ਸਿੰਘ ਦੀ ਪੁਰਾਣੀ ਤਸਵੀਰ


ਕਈ ਮੀਡੀਆ ਰਿਪੋਰਟਾਂ ਮੁਤਾਬਿਕ ਪੁਲਿਸ ਵੱਲੋਂ ਤਰਨਬੀਰ ਸਿੰਘ ਦਾ ਸਬੰਧੀ ਕੁਲਵਿੰਦਰਜੀਤ ਸਿੰਘ ਖਾਨਪੁਰੀਆ ਨਾਲ ਜੋੜਿਆ ਜਾ ਰਿਹਾ ਹੈ। ਕੁਲਵਿੰਦਰਜੀਤ ਸਿੰਘ ਖਾਨਪੁਰੀਆ ਨਾਲ ਸਬੰਧ ਜੋੜ ਕੇ ਹੀ ਪੰਜਾਬ ਪੁਲਿਸ ਵੱਲੋਂ ਬੀਤੇ ਮਹੀਨੇ ਅੰਮ੍ਰਿਤਸਰ ਤੋਂ ਦੋ ਸਿੱਖ ਨੌਜਵਾਨਾਂ ਜਗਦੇਵ ਸਿੰਘ ਅਤੇ ਰਵਿੰਦਰਪਾਲ ਸਿੰਘ ਨੂੰ ਗ੍ਰਿਫਤਾਰ ਕੀਤਾ ਗਿਆ ਸੀ। 

ਕੁਲਵਿੰਦਰਜੀਤ ਸਿੰਘ ਖਾਨਪੁਰੀਆ ਬਾਰੇ ਕਿਹਾ ਜਾ ਰਿਹਾ ਹੈ ਕਿ ਉਹ ਇਸ ਸਾਲ ਜਨਵਰੀ ਮਹੀਨੇ ਆਪਣੇ ਪਰਿਵਾਰ ਸਮੇਤ ਟੂਰਿਸਟ ਵੀਜ਼ੇ 'ਤੇ ਮਲੇਸ਼ੀਆ ਚਲੇ ਗਿਆ ਸੀ। 

ਜ਼ਿਕਰਯੋਗ ਹੈ ਕਿ ਬੱਬਰ ਖਾਲਸਾ ਨੂੰ ਭਾਰਤ ਵਿੱਚ ਬੈਨ ਕੀਤਾ ਗਿਆ ਹੈ। ਬੱਬਰ ਖਾਲਸਾ ਵੱਲੋਂ ਭਾਰਤ ਸਰਕਾਰ ਦੇ ਸਿੱਖਾਂ ਖਿਲਾਫ ਜ਼ੁਲਮਾਂ ਤੋਂ ਬਾਅਦ ਅਜ਼ਾਦ ਸਿੱਖ ਰਾਜ ਖਾਲਿਸਤਾਨ ਲਈ ਹਥਿਆਰਬੰਦ ਸੰਘਰਸ਼ ਕੀਤਾ ਜਾ ਰਿਹਾ ਹੈ। 

ਆਪਣੇ ਵਟਸਐਪ ਨੰਬਰ 'ਤੇ ਖ਼ਬਰਾਂ ਹਾਸਿਲ ਕਰਨ ਲਈ ਅੰਮ੍ਰਿਤਸਰ ਟਾਈਮਜ਼ ਦੇ ਵਟਸਐਪ ਨੰਬਰ +91-90413-95718 'ਤੇ ਆਪਣਾ ਨਾਂ ਲਿਖ ਕੇ ਸੁਨੇਹਾ ਭੇਜੋ