ਸਿੱਖ ਨੌਜਵਾਨ ਤੇ ਪਾਕਿਸਤਾਨੀ ਕ੍ਰਿਕਟ ਖਿਡਾਰੀਆਂ ਦੀ ਅਪਣੱਤ ਦੇ ਚਰਚੇ

ਸਿੱਖ ਨੌਜਵਾਨ ਤੇ ਪਾਕਿਸਤਾਨੀ ਕ੍ਰਿਕਟ ਖਿਡਾਰੀਆਂ ਦੀ ਅਪਣੱਤ ਦੇ ਚਰਚੇ
ਖਾਣ ਖਾਣ ਸਮੇਂ ਲਈ ਗਈ ਤਸਵੀਰ

ਬ੍ਰਿਸਬੇਨ: ਚੜ੍ਹਦੇ ਤੇ ਲਹਿੰਦੇ ਪੰਜਾਬ ਦੀ ਸਾਂਝ ਦਾ ਅਨੋਖਾ ਦ੍ਰਿਸ਼ ਅਸਟਰੇਲੀਆ ਦੀ ਧਰਤੀ 'ਤੇ ਦੇਖਣ ਨੂੰ ਮਿਲਿਆ। ਅਸਟਰੇਲੀਆ ਦੇ ਦੌਰੇ 'ਤੇ ਗਈ ਪਾਕਿਸਤਾਨ ਕ੍ਰਿਕਟ ਟੀਮ ਦੇ ਖਿਡਾਰੀ ਜਦੋਂ ਬ੍ਰਿਸਬੇਨ ਵਿੱਚ ਟੈਕਸੀ ਕਰਕੇ ਜਾ ਰਹੇ ਸਨ ਤਾਂ ਉਸ ਟੈਕਸੀ ਦੇ ਸਿੱਖ ਨੌਜਵਾਨ ਡਰਾਈਵਰ ਨੇ ਉਹਨਾਂ ਤੋਂ ਪੈਸੇ ਲੈਣ ਤੋਂ ਨਾਹ ਕਰ ਦਿੱਤੀ। ਇਸ ਅਪਣੱਤ ਨੂੰ ਪ੍ਰਵਾਨ ਕਰਦਿਆਂ ਪਾਕਿਸਤਾਨ ਟੀਮ ਦੇ ਖਿਡਾਰੀਆਂ ਨੇ ਇਸ ਸਿੱਖ ਨੌਜਵਾਨ ਨੂੰ ਉਹਨਾਂ ਨਾਲ ਖਾਣਾ ਖਾਣ ਦਾ ਸੱਦਾ ਦਿੱਤਾ। 

ਪਾਕਿਸਤਾਨ ਕ੍ਰਿਕਟ ਟੀਮ ਦੇ ਖਿਡਾਰੀ ਯਾਸਿਰ ਖਾਨ. ਸ਼ਾਹੀਨ ਸ਼ਾਹ ਅਫਰੀਦੀ ਅਤੇ ਨਸੀਮ ਸ਼ਾਹ ਨਾਲ ਵਾਪਰੀ ਇਸ ਘਟਨਾ ਦਾ ਜ਼ਿਕਰ ਅੱਜ ਪਾਕਿਸਤਾਨ-ਅਸਟਰੇਲੀਆ ਟੀਮਾਂ ਦੇ ਟੈਸਟ ਮੈਚ ਦੇ ਚੌਥੇ ਦਿਨ ਏਬੀਸੀ ਰੇਡੀਓ ਦੀ ਪੇਸ਼ਕਾਰ ਐਲੀਸਨ ਮਿਸ਼ੇਲ ਨੇ ਅਸਟਰੇਲੀਅਨ ਤੇਜ਼ ਗੇਂਦਬਾਜ਼ ਮਿਸ਼ੇਲ ਜੋਹਨਸਨ ਨਾਲ ਗੱਲਬਾਤ ਦੌਰਾਨ ਕੀਤਾ। ਇਹ ਪੇਸ਼ਕਾਰ ਉਸ ਟੈਕਸੀ ਡਰਾਈਵਰ ਸਿੱਖ ਨੌਜਵਾਨ ਨੂੰ ਐਤਵਾਰ ਸਵੇਰੇ ਮਿਲੀ ਸੀ। 

ਇਸ ਪੇਸ਼ਕਾਰ ਨੇ ਦੱਸਿਆ ਕਿ ਜਦੋਂ ਉਸ ਨੌਜਵਾਨ ਨੂੰ ਪਤਾ ਲੱਗਿਆ ਕਿ ਉਹ ਕਮੈਂਟਰੀ ਕਰਦੀ ਹੈ ਤਾਂ ਉਸ ਨੌਜਵਾਨ ਨੇ ਉਸਨੂੰ ਪਾਕਿਸਤਾਨ ਖਿਡਾਰੀਆਂ ਨਾਲ ਲਈ ਆਪਣੀ ਤਸਵੀਰ ਵਿਖਾਈ ਤੇ ਸਾਰੀ ਗੱਲ ਦੱਸੀ। 

ਧਿਆਨ ਦਿਓ: ਆਪਣੇ ਵਟਸਐਪ ਨੰਬਰ ਤੋਂ ਸਾਡੇ ਵਟਸਐਪ ਨੰਬਰ +91-90413-95718 'ਤੇ ਸਤਿਸ਼੍ਰੀਅਕਾਲ ਬੁਲਾਓ, ਅਸੀਂ ਤੁਹਾਨੂੰ ਹਰ ਤਾਜ਼ਾ ਖ਼ਬਰ ਤੁਹਾਡੇ ਵਟਸਐਪ ਨੰਬਰ 'ਤੇ ਪਹੁੰਚਦੀ ਕਰਾਂਗੇ।