ਮੁਸਲਿਮ ਜੋੜੇ ਨੂੰ ਸ਼ਰਾਰਤੀ ਭੀੜ ਤੋਂ ਬਚਾਉਣ ਲਈ ਦੋ ਸਿੰਘਾਂ ਵੱਲੋਂ ਮਾਰੀ ਦਹਾੜ ਸੁਣ ਕੇ ਭੱਜੀ ਭੀੜ (ਵੀਡੀਓ ਵਾਇਰਲ)

ਬਰਮਿੰਘਮ: ਸੋਸ਼ਲ ਮੀਡੀਆ 'ਤੇ ਇੱਕ ਵੀਡੀਓ ਬਹੁਤ ਵਾਇਰਲ ਹੋ ਰਹੀ ਹੈ ਜਿਸ ਵਿੱਚ 2 ਸਿੱਖ ਨੌਜਵਾਨ ਮੁਸਲਿਮ ਜੌੜੇ ਨੂੰ ਤੰਗ ਕਰ ਰਹੀ ਭੀੜ ਨਾਲ ਟੱਕਰ ਲੈ ਕੇ ਭਜਾ ਰਹੇ ਹਨ। ਮੁਸਲਿਮ ਜੋੜੇ ਦੀ ਸੁਰੱਖਿਆ ਵਿੱਚ ਅੱਗੇ ਆਏ ਇਹਨਾਂ ਨੀਲੀਆਂ ਦਸਤਾਰਾਂ ਵਾਲੇ ਦੋ ਸਿੱਖ ਨੌਜਵਾਨਾਂ ਦੀ ਦਹਾੜ ਸੁਣ ਕੇ ਸਾਰੀ ਸ਼ਰਾਰਤੀ ਭੀੜ ਦਰਵਾਜਿਆਂ ਤੋਂ ਭੱਜਦੀ ਨਜ਼ਰ ਆਈ। 

ਇਹ ਘਟਨਾ ਬਰਮਿੰਘਮ ਸੀਨੇਮਾ ਦੀ ਦੱਸੀ ਜਾ ਰਹੀ ਹੈ ਜਿੱਥੇ ਇਹ ਮੁਸਲਿਮ ਜੋੜਾ ਫਿਲਮ ਦੇਖਣ ਆਇਆ ਸੀ। 

ਸ਼ੇਰ ਸਿੰਘ ਵੱਲੋਂ ਇਹ ਵੀਡੀਓ ਪੋਸਟ ਕੀਤੀ ਗਈ ਹੈ। ਇਹ ਵੀਡੀਓ ਉਸ ਨੂੰ ਮੁਸਲਿਮ ਔਰਤ ਵੱਲੋਂ ਭੇਜੀ ਗਈ ਜਿਸ ਨੂੰ ਇਹ ਸ਼ਰਾਰਤੀ ਭੀੜ ਤੰਗ ਕਰ ਰਹੀ ਸੀ। 

ਸਿੱਖ ਨੌਜਵਾਨਾਂ ਦਾ ਧੰਨਵਾਦ ਕਰਦਿਆਂ ਇਸ ਮੁਸਲਿਮ ਬੀਬੀ ਨੇ ਕਿਹਾ, "ਮੈਂ ਆਸ ਕਰਦੀ ਹਾਂ ਕਿ ਇਹ ਸੁਨੇਹਾ ਉਹਨਾਂ ਸਿੱਖ ਭਰਾਵਾਂ ਤੱਕ ਪਹੁੰਚ ਜਾਵੇਗਾ ਜਿਹਨਾਂ ਮੇਰੀ ਅਤੇ ਮੇਰੇ ਪਤੀ ਦੀ ਉਸ ਰਾਤ ਮਦਦ ਕੀਤੀ ਸੀ।" 

ਧਿਆਨ ਦਿਓ: ਆਪਣੇ ਵਟਸਐਪ ਨੰਬਰ ਤੋਂ ਸਾਡੇ ਵਟਸਐਪ ਨੰਬਰ +91-90413-95718 'ਤੇ ਸਤਿਸ਼੍ਰੀਅਕਾਲ ਬੁਲਾਓ, ਅਸੀਂ ਤੁਹਾਨੂੰ ਹਰ ਤਾਜ਼ਾ ਖ਼ਬਰ ਤੁਹਾਡੇ ਵਟਸਐਪ ਨੰਬਰ 'ਤੇ ਪਹੁੰਚਦੀ ਕਰਾਂਗੇ।