ਸੁਪਰੀਮ ਕੋਰਟ ਨੇ ਬਾਬਰੀ ਮਸਜਿਦ ਢਾਹ ਕੇ ਰਾਮ ਮੰਦਿਰ ਬਣਾਉਣ ਦਾ ਫੈਂਸਲਾ ਸੁਣਾਇਆ

ਸੁਪਰੀਮ ਕੋਰਟ ਨੇ ਬਾਬਰੀ ਮਸਜਿਦ ਢਾਹ ਕੇ ਰਾਮ ਮੰਦਿਰ ਬਣਾਉਣ ਦਾ ਫੈਂਸਲਾ ਸੁਣਾਇਆ

ਨਵੀਂ ਦਿੱਲੀ: ਅਯੁਧਿਆ ਵਿੱਚ ਮੁਸਲਮਾਨਾਂ ਦੇ ਧਾਰਮਿਕ ਸਥਾਨ ਬਾਬਰੀ ਮਸਜਿਦ ਦੀ ਥਾਂ ਬਾਰੇ ਚੱਲ ਰਹੇ ਮਾਮਲੇ ਵਿੱਚ ਹਿੰਦੂਆਂ ਦੇ ਪੱਖ 'ਚ ਫੈਂਸਲਾ ਸੁਣਾਉਂਦਿਆਂ ਭਾਰਤੀ ਸੁਪਰੀਮ ਕੋਰਟ ਨੇ ਭਾਰਤ ਸਰਕਾਰ ਨੂੰ ਬਾਬਰੀ ਮਸਜਿਦ ਦੀ ਥਾਂ ਰਾਮ ਮੰਦਿਰ ਬਣਾਉਣ ਦੇ ਹੁਕਮ ਕੀਤੇ ਹਨ। ਇਸ ਦੇ ਨਾਲ ਹੀ ਉਹਨਾਂ ਮੁਸਲਮਾਨਾਂ ਨੂੰ ਹੋਰ ਥਾਂ ਮਸਜਿਦ ਬਣਾਉੇਣ ਲਈ 5 ਏਕੜ ਜ਼ਮੀਨ ਦੇਣ ਲਈ ਸਰਕਾਰ ਨੂੰ ਕਿਹਾ ਹੈ। 

ਭਾਰਤੀ ਸੁਪਰੀਮ ਕੋਰਟ ਦੇ ਮੁੱਖ ਜੱਜ ਰੰਜਨ ਗੋਗੋਈ ਦੀ ਅਗਵਾਈ ਵਾਲੇ ਪੰਜ ਜੱਜਾਂ ਦੇ ਮੇਜ ਨੇ 1045 ਪੰਨਿਆਂ ਦਾ ਫੈਂਸਲਾ ਸੁਣਾਇਆ ਹੈ। ਅਦਾਲਤ ਨੇ ਮਹਿਜ਼ ਹਿੰਦੂਆਂ ਦੇ ਧਾਰਮਿਕ ਅਕੀਦੇ ਦੇ ਅਧਾਰ 'ਤੇ ਬਾਬਰੀ ਮਸਜਿਦ ਨੂੰ ਢਾਹ ਕੇ ਮੰਦਿਰ ਬਣਾਉਣ ਦਾ ਫੈਂਸਲਾ ਸੁਣਾ ਦਿੱਤਾ ਹੈ। 

ਮੁਸਲਮਾਨਾਂ ਵੱਲੋਂ ਫੈਂਸਲੇ ਦਾ ਵਿਰੋਧ
ਮੁਸਲਮਾਨਾਂ ਦੀ ਧਿਰ ਸੁੱਨੀ ਵਕਫ ਬੋਰਡ ਨੇ ਸੁਪਰੀਮ ਕੋਰਟ ਦੇ ਫੈਂਸਲੇ ਨੂੰ ਰੱਦ ਕਰਦਿਆਂ ਕਿਹਾ ਕਿ ਉਹ ਇਸ ਫੈਂਸਲੇ 'ਤੇ ਮੁੜ ਗੌਰ ਕਰਨ ਦੀ ਅਪੀਲ ਕਰਨਗੇ। 

ਕਾਂਗਰਸ ਵੱਲੋਂ ਵੀ ਰਾਮ ਮੰਦਿਰ ਬਣਾਉੇਣ ਦਾ ਸਮਰਥਨ
ਜਿੱਥੇ ਭਾਜਪਾ ਵੱਲੋਂ ਆਪਣੀ ਮੋਜੂਦਾ ਸਿਆਸਤ ਨੂੰ "ਮੰਦਿਰ ਵਹੀਂ ਬਨਾਏਂਗੇ" ਦੇ ਨਾਅਰੇ ਨਾਲ ਖੜ੍ਹਾ ਕੀਤਾ ਗਿਆ ਹੈ ਉੱਥੇ ਅੱਜ ਫੈਂਸਲਾ ਆਉਣ ਤੋਂ ਬਾਅਦ ਖੁਦ ਨੂੰ ਧਰਮ ਨਿਰਪੱਖ ਕਹਾਉਣ ਵਾਲੀ ਕਾਂਗਰਸ ਪਾਰਟੀ ਨੇ ਵੀ ਬਾਬਰੀ ਮਸਜਿਦ ਦੀ ਥਾਂ ਰਾਮ ਮੰਦਿਰ ਬਣਾਉਣ ਦੇ ਫੈਂਸਲੇ ਦਾ ਸਵਾਗਤ ਕੀਤਾ ਹੈ।
 

ਧਿਆਨ ਦਿਓ: ਆਪਣੇ ਵਟਸਐਪ ਨੰਬਰ ਤੋਂ ਸਾਡੇ ਵਟਸਐਪ ਨੰਬਰ +91-90413-95718 'ਤੇ ਸਤਿਸ਼੍ਰੀਅਕਾਲ ਬੁਲਾਓ, ਅਸੀਂ ਤੁਹਾਨੂੰ ਹਰ ਤਾਜ਼ਾ ਖ਼ਬਰ ਤੁਹਾਡੇ ਵਟਸਐਪ ਨੰਬਰ 'ਤੇ ਪਹੁੰਚਦੀ ਕਰਾਂਗੇ।