ਕਰਤਾਰਪੁਰ ਲਾਂਘਾ: ਅਕਾਲੀਆਂ ਵੱਲੋਂ ਲਾਈ ਸਟੇਜ 'ਤੇ ਆਉਣਗੇ ਕੈਪਟਨ ਅਮਰਿੰਦਰ, ਵੱਖਰੀ ਸਟੇਜ ਦਾ ਪ੍ਰੋਗਰਾਮ ਰੱਦ ਕੀਤਾ

ਕਰਤਾਰਪੁਰ ਲਾਂਘਾ: ਅਕਾਲੀਆਂ ਵੱਲੋਂ ਲਾਈ ਸਟੇਜ 'ਤੇ ਆਉਣਗੇ ਕੈਪਟਨ ਅਮਰਿੰਦਰ, ਵੱਖਰੀ ਸਟੇਜ ਦਾ ਪ੍ਰੋਗਰਾਮ ਰੱਦ ਕੀਤਾ

ਡੇਰਾ ਬਾਬਾ ਨਾਨਕ: ਅੱਜ ਕਰਤਾਰਪੁਰ ਸਾਹਿਬ ਲਾਂਘੇ ਦੇ ਚੜ੍ਹਦੇ ਪੰਝਾਬ ਵਾਲੇ ਪਾਸੇ ਹੋ ਰਹੇ ਉਦਘਾਨਟੀ ਸਮਾਗਮ ਵਿੱਚ ਇੱਕ ਹੀ ਥਾਂ ਪ੍ਰੋਗਰਾਮ ਹੋਵੇਗਾ। 

ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪੰਜਾਬ ਸਰਕਾਰ ਵੱਲੋਂ ਲਾਈ ਜਾ ਰਹੀ ਵੱਖਰੀ ਸਟੇਜ ਦਾ ਪ੍ਰੋਗਰਾਮ ਰੱਦ ਕਰਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਬੀਐੱਸਐੱਫ ਦੀ ਸ਼ਿਕਾਰ ਮਾਛੀਆਂ ਵਿੱਚ ਲਾਈ ਜਾ ਰਹੀ ਸਟੇਜ 'ਤੇ ਆਉਣ ਦਾ ਫੈਂਸਲਾ ਕੀਤਾ ਹੈ। ਇਸ ਸਟੇਜ ਤੋਂ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੰਬੋਧਨ ਕਰਨਾ ਹੈ। 

ਇੱਥੇ ਸੰਬੋਧਨ ਕਰਨ ਮਗਰੋਂ ਨਰਿੰਦਰ ਮੋਦੀ ਲਾਂਘੇ 'ਤੇ ਜਾਣਗੇ ਜਿੱਥੇ ਉਹ ਇਸਦਾ ਉਦਘਾਟਨ ਕਰਨਗੇ। 

ਧਿਆਨ ਦਿਓ: ਆਪਣੇ ਵਟਸਐਪ ਨੰਬਰ ਤੋਂ ਸਾਡੇ ਵਟਸਐਪ ਨੰਬਰ +91-90413-95718 'ਤੇ ਸਤਿਸ਼੍ਰੀਅਕਾਲ ਬੁਲਾਓ, ਅਸੀਂ ਤੁਹਾਨੂੰ ਹਰ ਤਾਜ਼ਾ ਖ਼ਬਰ ਤੁਹਾਡੇ ਵਟਸਐਪ ਨੰਬਰ 'ਤੇ ਪਹੁੰਚਦੀ ਕਰਾਂਗੇ।