ਸਾਊਦੀ ਵਿੱਚ ਕੰਮ ਕਰਨ ਗਏ ਦੋ ਪੰਜਾਬੀਆਂ ਨੂੰ ਸਿਰ ਕਲਮ ਕਰਕੇ ਮੌਤ ਦੀ ਸਜ਼ਾ ਦਿੱਤੀ

ਸਾਊਦੀ ਵਿੱਚ ਕੰਮ ਕਰਨ ਗਏ ਦੋ ਪੰਜਾਬੀਆਂ ਨੂੰ ਸਿਰ ਕਲਮ ਕਰਕੇ ਮੌਤ ਦੀ ਸਜ਼ਾ ਦਿੱਤੀ

ਚੰਡੀਗੜ੍ਹ: ਪੰਜਾਬ ਦੇ ਦੋ ਬੰਦਿਆਂ ਨੂੰ ਸਾਊਦੀ ਅਰਬ ਵਿੱਚ ਸਿਰ ਕਲਮ ਕਰਕੇ ਮੌਤ ਦੀ ਸਜ਼ਾ ਦਿੱਤੀ ਗਈ ਹੈ। ਇਸ ਗੱਲ ਦੀ ਪੁਸ਼ਟੀ ਭਾਰਤ ਦੇ ਵਿਦੇਸ਼ ਮੰਤਰਾਲੇ ਨੇ ਵੀ ਕਰ ਦਿੱਤੀ ਹੈ। ਇਹਨਾਂ ਨੌਜਵਾਨਾਂ ਦੀ ਪਛਾਣ ਸਤਵਿੰਦਰ ਕੁਮਾਰ ਵਾਸੀ ਹੁਸ਼ਿਆਰਪੁਰ ਅਤੇ ਹਰਜੀਤ ਸਿੰਘ ਵਾਸੀ ਲੁਧਿਆਣਾ ਵਜੋਂ ਹੋਈ ਹੈ। ਇਹਨਾਂ ਨੂੰ 28 ਫਰਵਰੀ ਨੂੰ ਕਤਲ ਕੀਤਾ ਗਿਆ ਸੀ। 


ਸਮਰਾਲੇ ਨਜ਼ਦੀਕ ਆਪਣੇ ਪਿੰਡ ਵਿੱਚ ਹਰਜੀਤ ਸਿੰਘ ਦੀ ਤਸਵੀਰ ਵਖਾਉਂਦੇ ਹੋਏ ਮਾਪੇ

ਪੰਜਾਬ ਦੇ ਇਹਨਾਂ ਦੋ ਨੌਜਵਾਨਾਂ ਨੂੰ ਇਸ ਤਰ੍ਹਾਂ ਕਤਲ ਕਰਨ ਤੋਂ ਰੋਕਣ ਵਿੱਚ ਨਾਕਾਮ ਰਹਿਣ 'ਤੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਭਾਰਤ ਦੇ ਵਿਦੇਸ਼ ਮੰਤਰਾਲੇ ਨੂੰ ਸਖਤ ਹੱਥੀਂ ਲਿਆ ਹੈ। ਉਹਨਾਂ ਕਿਹਾ ਕਿ ਪਹਿਲਾਂ ਭਾਰਤ ਸਰਕਾਰ ਇਹਨਾਂ ਨੌਜਵਾਨਾਂ ਨੂੰ ਬਚਾਉਣ ਵਿੱਚ ਨਾਕਾਮ ਰਹੀ ਤੇ ਬਾਅਦ ਵਿੱਚ ਇਹਨਾਂ ਦੇ ਕਤਲ ਦੀ ਜਾਣਕਾਰੀ ਵੀ ਜਨਤਕ ਨਹੀਂ ਕੀਤੀ। ਦੱਸਣਯੋਗ ਹੈ ਕਿ ਸਤਵਿੰਦਰ ਸਿੰਘ ਦੀ ਪਤਨੀ ਵੱਲੋਂ ਪਾਈ ਗਈ ਪਟੀਸ਼ਨ ਤੋਂ ਬਾਅਦ ਹੀ ਭਾਰਤੀ ਮੰਤਰਾਲੇ ਨੇ ਇਹਨਾਂ ਕਤਲਾਂ ਦੀ ਪੁਸ਼ਟੀ ਕੀਤੀ ਹੈ।


ਸਤਵਿੰਦਰ ਕੁਮਾਰ ਅਤੇ ਉਸਦੀ ਪਤਨੀ ਸੀਮਾ ਰਾਣੀ

ਸਾਊਦੀ ਦੇ ਕਾਨੂੰਨ ਮੁਤਾਬਿਕ ਇਹਨਾਂ ਮ੍ਰਿਤਕ ਨੌਜਵਾਨਾਂ ਦੇ ਪਰਿਵਾਰਾਂ ਨੂੰ ਸਿਰਫ ਮੌਤ ਦੇ ਸਰਟੀਫਿਕੇਟ ਹੀ ਮਿਲਣਗੇ। ਭਾਰਤੀ ਵਿਦੇਸ਼ ਮੰਤਰਾਲੇ ਨੇ ਸਤਵਿੰਦਰ ਦੀ ਪਤਨੀ ਸੀਮਾ ਰਾਣੀ ਨੂੰ ਕਿਹਾ ਹੈ ਕਿ ਮ੍ਰਿਤਕਾਂ ਦੀਆਂ ਦੇਹਾਂ ਪਰਿਵਾਰਾਂ ਨੂੰ ਨਹੀਂ ਮਿਲ ਸਕਦੀਆਂ।

ਸਰਕਾਰੀ ਸੂਤਰਾਂ ਮੁਤਾਬਿਕ ਸਤਵਿੰਦਰ ਅਤੇ ਹਰਜੀਤ ਨੂੰ 9 ਦਸੰਬਰ, 2015 ਵਾਲੇ ਦਿਨ ਇੱਕ ਭਾਰਤੀ ਨਾਗਰਿਕ ਆਰਿਫ ਇਮਾਮੁਦੀਨ ਨੂੰ ਕਤਲ ਕਰਨ ਦੇ ਦੋਸ਼ ਵਿੱਚ ਗ੍ਰਿਫਤਾਰ ਕੀਤਾ ਗਿਆ ਸੀ।

ਆਪਣੇ ਵਟਸਐਪ ਨੰਬਰ 'ਤੇ ਖ਼ਬਰਾਂ ਹਾਸਿਲ ਕਰਨ ਲਈ ਅੰਮ੍ਰਿਤਸਰ ਟਾਈਮਜ਼ ਦੇ ਵਟਸਐਪ ਨੰਬਰ +91-90413-95718 'ਤੇ ਆਪਣਾ ਨਾਂ ਲਿਖ ਕੇ ਸੁਨੇਹਾ ਭੇਜੋ