ਰੂਪੀ ਕੌਰ ਨੂੰ "ਦਹਾਕੇ ਦਾ ਲੇਖਕ" ਖਿਤਾਬ ਨਾਲ ਨਵਾਜਿਆ

ਰੂਪੀ ਕੌਰ ਨੂੰ
ਰੂਪੀ ਕੌਰ

ਬਰੈਂਪਟਨ: ਬਰੈਂਪਟਨ ਦੀ ਵਸਨੀਕ ੨੭ ਸਾਲਾ ਰੂਪੀ ਕੌਰ ਨੂੰ "ਦਹਾਕੇ ਦਾ ਲੇਖਕ" ਦਾ ਖਿਤਾਬ ਦਿੱਤਾ ਗਿਆ ਹੈ। ਇਹ ਖਿਤਾਬ ਨਾਮੀਂ ਮੈਗਜ਼ੀਨ "ਦਾ ਨਿਊ ਰਿਪਬਲਿਕ" ਵੱਲੋਂ ਦਿੱਤਾ ਗਿਆ ਹੈ। ਰੂਪੀ ਕੌਰ ਕਵਿਤਾਵਾਂ ਲਿਖਦੇ ਹਨ। ਉਹਨਾਂ ਵੱਲੋਂ ੨੦੧੫ 'ਚ ਲਿਖਿਆ ਕਾਵਿ ਸੰਗ੍ਰਹਿ "ਮਿਲਕ ਐਂਡ ਹਨੀ" ਅਤੇ ੨੦੧੭ 'ਚ ਲਿਖਿਆ ਕਾਵਿ ਸੰਗ੍ਰਹਿ "ਦਾ ਸਨ ਐਂਡ ਫਲਾਵਰਜ਼", ਸਭ ਤੋਂ ਵੱਧ ਵਿਕਣ ਵਾਲੇ ਕਾਵਿ ਸੰਗ੍ਰਹਿ ਸਨ। 

ਰੂਪੀ ਕੌਰ ਨੂੰ ਨਵੀਂ ਪੀੜ੍ਹੀ ਨਾਲ ਜੁੜੀ ਹੋਈ ਲੇਖਿਕਾ ਦੇ ਬਤੋਰ ਦੇਖਿਆ ਜਾ ਰਿਹਾ ਹੈ। ਉਹ ਆਪਣੇ ਸੋਸ਼ਲ ਮੀਡੀਆ ਨੂੰ ਬੜੇ ਪ੍ਰਭਾਵਸ਼ਾਲੀ ਤਰੀਕੇ ਨਾਲ ਵਰਤ ਕੇ ਨਵੀਂ ਪੀੜ੍ਹੀ ਨਾਲ ਜੁੜ ਰਹੇ ਹਨ।