ਸੜਕ ਹਾਦਸੇ 'ਚ 10 ਲੋਕਾਂ ਦੀ ਮੌਤ, 13 ਜ਼ਖਮੀ

ਸੜਕ ਹਾਦਸੇ 'ਚ 10 ਲੋਕਾਂ ਦੀ ਮੌਤ, 13 ਜ਼ਖਮੀ

ਹੁਸ਼ਿਆਰਪੁਰ: ਹੁਸ਼ਿਆਰਪੁਰ 'ਚ ਵੀਰਵਾਰ ਨੂੰ ਇੱਕ ਮਹਿੰਦਰਾ ਪਿਕਅਪ ਗੱਡੀ ਬੇਕਾਬੂ ਹੋ ਕੇ ਦਰਖਤ 'ਚ ਜਾ ਵੱਜੀ ਜਿਸ ਕਾਰਨ 10 ਲੋਕਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ ਜਦਕਿ 13 ਲੋਕ ਗੰਭੀਰ ਜ਼ਖਮੀ ਹੋ ਗਏ। ਮ੍ਰਿਤਕਾਂ 'ਚ ਦੋ ਬੱਚੇ,  ਤਿੰਨ ਔਰਤਾਂ ਤੇ ਪੰਜ ਪੁਰਸ਼ ਸ਼ਾਮਲ ਹਨ। 

ਮਿਲੀ ਜਾਣਕਾਰੀ ਮੁਤਾਬਿਕ ਦਸੂਹੇ ਦੇ ਲਾਗਲੇ ਪਿੰਡ ਇਸਲਾਮ ਸ਼ਹੀਦ ਦੇ ਇੱਕੋ ਪਰਿਵਾਰ ਦੇ ਕੁੱਝ ਲੋਕ ਪੀਰ ਨਿਗਾਹੇ ਤੋਂ ਮੱਥਾ ਟੇਕ ਕੇ ਵਾਪਸ ਘਰ ਪਰਤ ਰਹੇ ਸਨ। ਜਿੰਨ੍ਹਾਂ ਨਾਲ ਭੰਗੀ ਚੋਅ ਦੇ ਬਾਹਰ ਨਗਰ ਨਿਗਮ ਹੁਸਿਆਰਪੁਰ ਦਫਤਰ ਦੇ ਸਾਹਮਣੇ ਇਹ ਭਿਆਨਕ ਹਾਦਸਾ ਵਾਪਰ ਗਿਆ। 

ਹਾਦਸੇ ਤੋਂ ਬਾਅਦ ਆਸ ਪਾਸ ਦੇ ਲੋਕਾਂ ਦੀ ਭੀੜ ਐਕਸੀਡੈਂਟ ਹੋਈ ਗੱਡੀ ਕੋਲ ਜਮ੍ਹਾਂ ਹੋ ਗਈ । ਮੌਕੇ 'ਤੇ ਪੁੱਜੀ ਐਬੂਲੈਂਸ ਰਾਂਹੀ ਜਖਮੀਆਂ ਨੂੰ ਸਿਵਲ ਹਸਪਤਾਲ ਪਹੁੰਚਾਇਆ ਗਿਆ ਜਿਥੇ ਉਨਾਂ ਦਾ ਇਲਾਜ ਚੱਲ ਰਿਹਾ ਹੈ।

ਆਪਣੇ ਵਟਸਐਪ ਨੰਬਰ 'ਤੇ ਖ਼ਬਰਾਂ ਹਾਸਿਲ ਕਰਨ ਲਈ ਅੰਮ੍ਰਿਤਸਰ ਟਾਈਮਜ਼ ਦੇ ਵਟਸਐਪ ਨੰਬਰ +91-90413-95718 'ਤੇ ਆਪਣਾ ਨਾਂ ਲਿਖ ਕੇ ਸੁਨੇਹਾ ਭੇਜੋ