ਕਸ਼ਮੀਰ: ਹਿੰਦ ਪ੍ਰਸਤ ਆਗੂ ਘਰਾਂ ਵਿੱਚ ਨਜ਼ਰਬੰਦ, ਧਾਰਾ 144 ਲਗਾਈ, ਲੋਕਾਂ ਦੀ ਹਿੱਲਜੁੱਲ 'ਤੇ ਰੋਕ, ਇੰਟਰਨੈੱਟ ਠੱਪ

ਕਸ਼ਮੀਰ: ਹਿੰਦ ਪ੍ਰਸਤ ਆਗੂ ਘਰਾਂ ਵਿੱਚ ਨਜ਼ਰਬੰਦ, ਧਾਰਾ 144 ਲਗਾਈ, ਲੋਕਾਂ ਦੀ ਹਿੱਲਜੁੱਲ 'ਤੇ ਰੋਕ, ਇੰਟਰਨੈੱਟ ਠੱਪ

ਸ਼੍ਰੀਨਗਰ: ਕਸ਼ਮੀਰ ਦੇ ਸ਼੍ਰੀਨਗਰ ਜ਼ਿਲ੍ਹੇ ਵਿੱਚ ਬੀਤੀ ਰਾਤ ਧਾਰਾ 144 ਅਧੀਨ ਕਈ ਰੋਕਾਂ ਲਗਾ ਦਿੱਤੀਆਂ ਗਈਆਂ ਹਨ। ਭਾਰਤ ਪੱਖੀ ਰਾਜਨੀਤੀ ਕਰਨ ਵਾਲੇ ਨੈਸ਼ਨਲ ਕਾਨਫਰੰਸ ਦੇ ਉੱਪ-ਪ੍ਰਧਾਨ ਉਮਰ ਅਬਦੁੱਲਾ, ਪੀਡੀਪੀ ਪਾਰਟੀ ਦੀ ਪ੍ਰਧਾਨ ਮਹਿਬੂਬਾ ਮੁਫਤੀ ਅਤੇ ਪੀਪਲ ਕਾਨਫਰੰਸ ਦੇ ਸੱਜਾਦ ਗਨੀ ਲੋਕ ਨੂੰ ਘਰਾਂ ਵਿੱਚ ਨਜ਼ਰਬੰਦ ਕਰ ਦਿੱਤਾ ਗਿਆ ਹੈ। 

ਇਹਨਾਂ ਰੋਕਾਂ ਸਬੰਧੀ ਜਾਰੀ ਕੀਤੇ ਗਿਆ ਬਿਆਨ ਵਿੱਚ ਕਿਹਾ ਗਿਆ ਹੈ ਕਿ ਇਹ ਰੋਕਾਂ 5 ਅਗਸਤ, 2019 ਤੋਂ ਰਾਤ 12:00 ਵਜੇ ਤੋਂ ਸ਼ੁਰੂ ਹੋ ਕੇ ਅਗਲੇ ਹੁਕਮਾਂ ਤੱਕ ਜਾਰੀ ਰਹਿਣਗੀਆਂ। ਇਹਨਾਂ ਹੁਕਮਾਂ ਮੁਤਾਬਿਕ ਲੋਕਾਂ ਦੀ ਹਰ ਤਰ੍ਹਾਂ ਦੀ ਹਿੱਲਜੁੱਲ 'ਤੇ ਰੋਕ ਲਾਈ ਗਈ ਹੈ ਅਤੇ ਸਾਰੇ ਵਿਦਿਅਕ ਅਦਾਰੇ ਬੰਦ ਰਹਿਣਗੇ। ਕਿਸੇ ਤਰ੍ਹਾਂ ਦੇ ਵੀ ਜਨਤਕ ਇਕੱਠ ਨੂੰ ਕਰਨ 'ਤੇ ਪੂਰਨ ਪਾਬੰਦੀ ਹੋਵੇਗੀ। ਜਿੱਥੇ ਜ਼ਰੂਰੀ ਹੋਵੇਗਾ ਉੱਥੇ ਜ਼ਰੂਰੀ ਸੇਵਾਵਾਂ ਵਾਲੇ ਅਫਸਰਾਂ ਦੇ ਪਛਾਣ ਪੱਤਰਾਂ ਨੂੰ ਕਿੱਤੇ ਆਉਣ ਜਾਣ ਦੇ ਪਾਸ ਵਜੋਂ ਮੰਨਿਆ ਜਾਵੇਗਾ।"

ਇਸ ਤੋਂ ਇਲਾਵਾ ਸਰਕਾਰ ਨੇ ਮੋਬਾਈਲ ਨੈਟਵਰਕ ਸੇਵਾਵਾਂ ਵੀ ਠੱਪ ਕਰ ਦਿੱਤੀਆਂ ਹਨ। 

ਦੱਸ ਦਈਏ ਕਿ ਬੀਤੇ ਕੁੱਝ ਦਿਨਾਂ ਤੋਂ ਭਾਰਤ ਸਰਕਾਰ ਕਸ਼ਮੀਰ ਵਿੱਚ ਕੋਈ ਖਤਰਨਾਕ ਖੇਡ ਖੇਡਣ ਦੀ ਤਿਆਰੀ ਕਰ ਰਹੀ ਹੈ ਜਿਸ ਲਈ ਕਸ਼ਮੀਰ ਤੋਂ ਸਾਰੇ ਅਮਰਨਾਥ ਯਾਤਰੀਆਂ ਅਤੇ ਹੋਰ ਸੈਲਾਨੀਆਂ ਨੂੰ ਵਾਪਿਸ ਭੇਜਿਆ ਗਿਆ ਸੀ। 

ਆਪਣੇ ਵਟਸਐਪ ਨੰਬਰ 'ਤੇ ਖ਼ਬਰਾਂ ਹਾਸਿਲ ਕਰਨ ਲਈ ਅੰਮ੍ਰਿਤਸਰ ਟਾਈਮਜ਼ ਦੇ ਵਟਸਐਪ ਨੰਬਰ +91-90413-95718 'ਤੇ ਆਪਣਾ ਨਾਂ ਲਿਖ ਕੇ ਸੁਨੇਹਾ ਭੇਜੋ