ਬੱਪੀ ਲਹਿਰੀ ਦੀ ਮੌਤ ਨਾਲ 'ਡਿਸਕੋ' ਸੰਗੀਤ ਦੇ ਇਕ ਯੁਗ ਦਾ ਅੰਤ

ਬੱਪੀ ਲਹਿਰੀ ਦੀ ਮੌਤ ਨਾਲ 'ਡਿਸਕੋ' ਸੰਗੀਤ ਦੇ ਇਕ ਯੁਗ ਦਾ ਅੰਤ

 * ਬਾਲੀਵੁੱਡ ਵਿਚ ਤਿੰਨ ਸਾਲ ਵਿਚ ਹੀ ਬਣਾ ਲਈ ਸੀ ਆਪਣੀ ਜਗ੍ਹਾ                                            

ਫਿਲਮ ਤੇ ਸੰਗੀਤ

 ਬੱਪੀ ਲਹਿਰੀ ਦੀ ਮੌਤ ਨਾਲ ਬਾਲੀਵੁੱਡ ਸੰਗੀਤ ਜਗਤ ਦੇ 'ਡਿਸਕੋ' ਸੰਗੀਤ ਦੇ ਇਕ ਯੁਗ ਦਾ ਅੰਤ ਹੋ ਗਿਆ ਅਤੇ ਇਹ ਯੁਗ ਉਨ੍ਹਾਂ ਨੇ ਹੀ ਸ਼ੁਰੂ ਕੀਤਾ ਸੀ । 27 ਨਵੰਬਰ 1952 ਨੂੰ ਜਲਪਾਈਗੁੜੀ (ਬੰਗਾਲ) ਵਿਚ ਪੈਦਾ ਹੋਏ ਬੱਪੀ ਲਹਿਰੀ ਦਾ ਅਸਲੀ ਨਾਂ ਆਲੋਕੇਸ ਲਹਿਰੀ ਸੀ। ਉਨ੍ਹਾਂ ਦੇ ਪਰਿਵਾਰ ਵਿਚ ਉਨ੍ਹਾਂ ਦੀ ਪਤਨੀ ਚਿਤ ਰਾਣੀ ਦੇ ਨਾਲ-ਨਾਲ ਉਨ੍ਹਾਂ ਦਾ ਪੁੱਤਰ ਬੱਪਾ ਲਹਿਰੀ ਤੇ ਪੁੱਤਰੀ ਰਮਾ ਭਾਰਤੀ ਫਿਲਮਾਂ ਵਿਚ ਸੰਗੀਤਕਾਰ ਹਨ। ਉਹ ਬੰਗਾਲੀ ਫੋਕ ਮਿਊਜ਼ਿਕ ਦੇ ਨਾਲ-ਨਾਲ ਸੂਫੀ ਸੰਗੀਤ ਦੀਆਂ ਧੁਨਾਂ ਨਾਲ ਡਿਸਕੋ-ਮਿਊਜ਼ਿਕ ਤਿਆਰ ਕਰ ਰਹੇ ਸਨ।ਇਸ ਨੂੰ ਸੰਯੋਗ ਹੀ ਕਿਹਾ ਜਾ ਸਕਦਾ ਹੈ ਕਿ ਬੱਪੀ ਲਹਿਰੀ ਸਚਿਨ ਦੇਵ ਬਰਮਨ ਦੇ ਦੀਵਾਨੇ ਸਨ ਤੇ ਉਨ੍ਹਾਂ ਦੀਆਂ ਸ਼ਾਸਤਰੀ ਧੁਨਾਂ ਤੋਂ ਪ੍ਰਭਾਵਿਤ ਹੋ ਕੇ ਉਹ ਫਿਲਮਾਂ ਵਿਚ ਆਏ ਸਨ ਪਰ ਮਾਇਆਨਗਰੀ ਨੇ ਬੱਪੀ ਦੀਆਂ ਸ਼ਾਸਤਰੀ ਧੁਨਾਂ ਨੂੰ ਦਰਕਿਨਾਰ ਕਰਕੇ ਉਨ੍ਹਾਂ ਨੂੰ 'ਡਿਸਕੋ ਕਿੰਗ' ਬਣਾ ਦਿੱਤਾ ।ਕੁਝ ਬੰਗਲਾ ਫਿਲਮਾਂ ਕਰਨ ਤੋਂ ਬਾਅਦ ਹਿੰਦੀ ਫਿਲਮਾਂ 'ਵਿਚ ਬਤੌਰ ਸੰਗੀਤ ਨਿਰਦੇਸ਼ਕ ਬੱਪੀ ਲਹਿਰੀ ਦੀ ਸ਼ੁਰੂਆਤ 1973 ਦੀ ਫਿਲਮ 'ਨੰਨਾ ਸ਼ਿਕਾਰੀ' ਨਾਲ ਹੋਈ ਸੀ । ਉਸ ਸਮੇਂ ਲਕਸ਼ਮੀਕਾਂਤ ਪਿਆਰੇਲਾਲ, ਕਲਿਆਣਜੀ ਆਨੰਦ ਜੀ ਅਤੇ ਆਰ. ਡੀ. ਬਰਮਨ ਵਰਗੇ ਕਈ ਦਿੱਗਜ ਸੰਗੀਤਕਾਰਾਂ ਦੀ ਧੂਮ ਸੀ । ਇਹ ਰਾਜੇਸ਼ ਖੰਨਾ, ਜਿਤੇਂਦਰ, ਧਰਮਿੰਦਰ, ਸੁਨੀਲ ਦੱਤ, ਸ਼ਸ਼ੀ ਕਪੂਰ ਤੇ ਅਮਿਤਾਬ ਬੱਚਨ ਵਰਗੇ ਮਹਾਨਾਇਕਾਂ ਦਾ ਜ਼ਮਾਨਾ ਸੀ ਪਰ ਬੱਪੀ ਲਹਿਰੀ ਨੇ ਬਾਲੀਵੁੱਡ ਵਿਚ ਸਿਰਫ ਤਿੰਨ ਸਾਲਾਂ ਵਿਚ ਹੀ ਆਪਣੀ ਜਗ੍ਹਾ ਬਣਾ ਲਈ ਤੇ ਉਹ ਜਲਦ ਹੀ ਜ਼ਿਆਦਾਤਰ ਸਟਾਰ ਅਦਾਕਾਰਾਂ ਦੀ ਪਹਿਲੀ ਪਸੰਦ ਬਣ ਗਏ । ਬੱਪੀ ਲਹਿਰੀ ਦੀ ਜਿਸ ਫਿਲਮ ਦੇ ਸੰਗੀਤ ਨੇ ਪਹਿਲੀ ਵਾਰ ਨੌੌਜਵਾਨ ਦਿਲਾਂ ਨੂੰ ਛੂਹਿਆ, ਉਹ ਸੀ 'ਜ਼ਖ਼ਮੀ' 1975 ਵਿਚ ਪ੍ਰਦਰਸ਼ਿਤ ਨਿਰਮਾਤਾ ਤਾਹਿਰ ਹੁਸੈਨ (ਆਮਿਰ ਖ਼ਾਨ ਦੇ ਪਿਤਾ) ਦੀ 'ਜ਼ਖ਼ਮੀ' ਦੇ ਗੀਤ ਏਨੇ ਹਰਮਨਪਿਆਰੇ ਹੋਏ ਕਿ ਸੰਗੀਤ ਕੰਪਨੀਆਂ ਦੇ ਹੀ ਨਹੀਂ, ਫਿਲਮ ਉਦਯੋਗ ਦੇ ਵੀ ਹੋਸ਼ ਉੱਡ ਗਏ । ਫਿਲਮ ਦੇ 5 ਗੀਤਾਂ ਵਿਚ ਕੁਝ ਏਨਾ ਵੱਖ, ਏਨਾ ਨਵਾਂ ਸੀ ਕਿ ਅੱਜ ਵੀ ਉਨ੍ਹਾਂ ਦੀ ਹਰਮਨ ਪਿਆਰਤਾ ਬਰਕਰਾਰ ਹੈ । ਚਾਹੇ ਉਹ ਲਤਾ ਮੰਗੇਸ਼ਕਰ ਦਾ ਗਾਇਆ ਗੀਤ 'ਅਭੀ ਅਭੀ ਥੀ ਦੁਸ਼ਮਣੀ' ਹੋਵੇ ਜਾਂ ਫਿਰ ਕਿਸ਼ੋਰ ਕੁਮਾਰ ਦਾ ਗਾਇਆ 'ਜ਼ਖ਼ਮੀ ਦਿਲਾਂ ਦਾ ਬਦਲਾ ਚੁਕਾਨੇ, ਆਏ ਹੈ ਦੀਵਾਨੇ ਦੀਵਾਨੇ' ਜਾਂ ਫਿਰ ਕਿਸ਼ੋਰ ਕੁਮਾਰ ਤੇ ਆਸ਼ਾ ਭੋਸਲੇ ਦਾ 'ਜਲਤਾ ਹੈ ਜੀਆ ਮੇਰਾ ਭੀਗੀ ਭੀਗੀ ਰਾਤੋਂ ਮੇਂ' ਜਾਂ ਲਤਾ ਮੰਗੇਸ਼ਕਰ ਤੇ ਸੁਸ਼ਮਾ ਸੇਠ ਦਾ ਗਾਇਆ 'ਆਓ ਤੁਮਹੇ ਚਾਂਦ ਪੇ ਲੇ ਚਲੇ' । ਇਸ ਦੇ ਨਾਲ ਹੀ ਫਿਲਮ 'ਚ ਇਕ ਗੀਤ 'ਨਥਿਗ ਇਜ ਇਮਪੋਸੀਬਲ' ਵੀ ਸੀ, ਜਿਸ ਵਿਚ ਕਿਸ਼ੋਰ, ਰਫੀ ਦੇ ਨਾਲ ਖ਼ੁਦ ਬੱਪੀ ਲਹਿਰੀ ਨੇ ਵੀ ਆਪਣੀ ਆਵਾਜ਼ ਦਿੱਤੀ ਸੀ । ਇਹ ਗੀਤ ਵੀ ਮਕਬੂਲ ਹੋਇਆ ਸੀ ।ਇਸ ਫਿਲਮ ਦੀ ਸਫ਼ਲਤਾ ਤੋਂ ਬਾਅਦ ਬੱਪੀ ਲਹਿਰੀ ਨੇ ਕਦੇ ਮੁੜ ਕੇ ਪਿਛਾਂਹ ਨਹੀਂ ਦੇਖਿਆ । ਬੱਪੀ ਲਹਿਰੀ ਦੀ ਸਫਲਤਾ ਦੇ 4 ਖਾਸ ਕਾਰਨ ਸਨ । ਇਕ ਤਾਂ ਉਹ ਨੌਜਵਾਨਾਂ ਦੀ ਨਬਜ਼ ਚੰਗੀ ਤਰ੍ਹਾਂ ਸਮਝਦੇ ਸਨ, ਦੂਜਾ ਉਹ ਤੁਰੰਤ ਧੁਨਾਂ ਬਣਾ ਲੈਂਦੇ ਸਨ, ਤੀਜਾ ਗਾਇਕ-ਗਾਇਕਾਵਾਂ ਬੱਪੀ ਦੀ ਪ੍ਰਤੀਭਾ ਤੇ ਵਿਹਾਰ ਦੇ ਕਾਇਲ ਸਨ । ਚੌਥਾ ਉਹ ਹੋਰਨਾਂ ਸੰਗੀਤ ਨਿਰਦੇਸ਼ਕਾਂ ਤੋਂ ਪੈਸੇ ਘੱਟ ਲੈਂਦੇ ਸਨ ।

 ਜਦੋਂ 'ਡਿਸਕੋ ਡਾਂਸਰ' ਨੇ ਪੂਰੀ ਪੀੜ੍ਹੀ ਨੂੰ ਦੀਵਾਨਾ ਬਣਾ ਦਿੱਤਾ

 ਬੱਪੀ ਲਹਿਰੀ ਦੀ ਸਫ਼ਲਤਾ ਦੀ ਸਭ ਤੋਂ ਵੱਡੀ ਕਹਾਣੀ 1980 ਦੇ ਦਹਾਕੇ 'ਚ ਉਦੋਂ ਲਿਖੀ ਗਈ, ਜਦੋਂ 1982 ਵਿਚ ਫਿਲਮ 'ਡਿਸਕੋ ਡਾਂਸਰ' ਰੀਲੀਜ਼ ਹੋਈ । ਇਹ ਉਹੀ ਫਿਲਮ ਸੀ, ਜਿਸ ਨੇ ਬਾਲੀਵੁੱਡ ਵਿਚ ਬੱਪੀ ਲਹਿਰੀ ਯੁਗ ਦੀ ਸ਼ੁਰੂਆਤ ਕੀਤੀ ਸੀ । ਵਿਜੈ ਬੈਨੇਡਿਕਟ ਦਾ ਗਾਇਆ 'ਆਈ ਐਮ ਡਿਸਕੋ ਡਾਂਸਰ' । ਪਾਰਵਤੀ ਖ਼ਾਨ ਦਾ ਗਾਇਆ 'ਜਿਮੀ ਜਿਮੀ', ਊਸ਼ਾ ਉਥੂ ਦਾ ਗਾਇਆ 'ਕੋਈ ਜਹਾਂ ਨਾਚੇ ਨਾਚੇ', ਸੁਰੇਸ਼ ਵਾਡੇਕਰ-ਲਤਾ ਮੰਗੇਸ਼ਕਰ ਦਾ ਗਾਇਆ 'ਗੋਰੋ ਕੀ ਨਾ ਕਾਲੋਂ ਕੀ' ਅਤੇ ਬੱਪੀ ਦਾ ਗਾਇਆ 'ਯਾਦ ਆ ਰਿਹਾ ਹੈ ਤੇਰਾ ਪਿਆਰ' ਫਿਲਮ ਦੇ ਅਜਿਹੇ ਗੀਤ ਸਨ, ਜਿਸ ਨੇ ਫਿਲਮ ਸੰਗੀਤ ਦੀ ਹਵਾ ਬਦਲ ਦਿੱਤੀ । ਇਸ ਫਿਲਮ ਨੇ ਬੱਪੀ ਲਹਿਰੀ ਦੀ ਸਫਲਤਾ ਤੇ ਹਰਮਨਪਿਆਰਤਾ ਨੂੰ ਨਵਾਂ ਸ਼ਿਖਰ ਦਿੱਤਾ ਸੀ, ਨਾਲ ਅਦਾਕਾਰ ਮਿਠਨ ਚੱਕਰਵਰਤੀ ਇਸ ਫਿਲਮ ਤੋਂ ਬਾਲੀਵੁੱਡ ਦੇ 'ਰਾੱਕ ਸਟਾਰ' ਬਣ ਗਏ ਸਨ । ਬੱਪੀ ਦੀਆਂ ਹੋਰ ਮਕਬੂਲ ਫਿਲਮਾਂ ਸ਼ਰਾਬੀ’, ‘ਹਿੰਮਤ ਵਾਲਾ’, ‘ਸੱਤਿਆਮੇਵ ਜਯਤੇਆਦਿ ਸਨ ਜਿਨ੍ਹਾਂ ਨੇ ਉਨ੍ਹਾਂ ਨੂੰ ਫਿਲਮੀ ਦੁਨੀਆ ਵਿਚ ਚੰਗੀ ਤਰ੍ਹਾਂ ਸਥਾਪਤ ਕੀਤਾ ਸੀ। ਬੱਪੀ ਲਹਿਰੀ ਦੀਆਂ ਕਈ ਫਿਲਮਾਂ ਦੇ ਗੀਤ ਅੱਜ ਵੀ ਲੋਕ ਗੁਣਗੁਣਾਉਂਦੇ ਹਨ। ਬੱਪੀ ਲਹਿਰੀ ਨੂੰ ਕਈ ਪੁਰਸਕਾਰ ਵੀ ਦਿੱਤੇ ਗਏ ਜਿਨ੍ਹਾਂ ਵਿਚ ਫਿਲਮਫੇਅਰ ਐਵਾਰਡ ਤੋਂ ਇਲਾਵਾ ਵਿਸਾਰਦ ਸੰਗੀਤ ਪੁਰਸਕਾਰ ਵੀ ਸ਼ਾਮਲ ਹੈ। ਬੱਪੀ ਲਹਿਰੀ ਨੇ 2014 ਵਿਚ ਰਾਜਨੀਤੀ ਵਿਚ ਵੀ ਪੈਰ ਰੱਖਣਾ ਚਾਹਿਆ ਸੀ। ਉਨ੍ਹਾਂ ਨੇ ਭਾਜਪਾ ਦੀ ਟਿਕਟ ਤੇ ਲੋਕ ਸਭਾ ਦੀ ਚੋਣ ਲੜੀ ਸੀ ਜਿਸ ਵਿਚ ਉਹ ਕਾਮਯਾਬ ਨਹੀਂ ਹੋ ਸਕੇ ਸਨ ਅਤੇ ਬਾਅਦ ਵਿਚ ਉਨ੍ਹਾਂ ਦਾ ਰਾਜਨੀਤੀ ਤੋਂ ਮੋਹ ਭੰਗ ਹੋ ਗਿਆ ਸੀ ਅਤੇ ਉਨ੍ਹਾਂ ਨੇ ਖ਼ੁਦ ਨੂੰ ਪੂਰੀ ਤਰ੍ਹਾਂ ਸੰਗੀਤ ਨੂੰ ਹੀ ਸਮਰਪਿਤ ਕਰ ਦਿੱਤਾ ਸੀ। 

ਜਦ ਮਾਈਕਲ ਜੈਕਸਨ ਹੋਏ ਬੱਪੀ ਲਹਿਰੀ ਦੇ ਸੋਨੇ ਦੇ ਗਹਿਣਿਆਂ ਦੇ  ਮੁਰੀਦ ਅੰਤਰਰਾਸ਼ਟਰੀ ਰਾਕ ਸਟਾਰ ਮਾਈਕਲ ਜੈਕਸਨ ਵੀ ਮੁਰੀਦ ਹੋ ਗਏ ਸਨ। 1996 ਵਿਚ ਮਾਈਕਲ ਜੈਕਸਨ ਜਦ ਇਕ ਕਸੰਰਟ ਦੇ ਸਿਲਸਿਲੇ ਵਿਚ ਮੁੰਬਈ ਆਏ ਸਨ ਤਾਂ ਬੱਪੀ ਦੀ ਸੋਨੇ ਦੀ ਚੇਨ ਦੇਖ ਕੇ ਹੈਰਾਨ ਹੋ ਗਏ ਸਨ। ਉਨ੍ਹਾਂ ਨੂੰ ਇਹ ਡਿਜ਼ਾਈਨ ਬਹੁਤ ਪਸੰਦ ਆਇਆ ਸੀ। ਬੱਪੀ ਨੇ ਖ਼ੁਦ ਇਕ ਇੰਟਰਵਿਊ ਵਿਚ ਇਸ ਗੱਲ ਦੀ ਜਾਣਕਾਰੀ ਦਿੱਤੀ ਸੀ।

 ਆਬਸਟ੍ਰਕਟਿਵ ਸਲੀਪ ਅਪੋਨੀਆ ਬਿਮਾਰੀ ਨਾਲ ਹੋਈ ਮੌਤ

ਬੱਪੀ ਲਹਿਰੀ ਆਬਸਟ੍ਰਕਟਿਵ ਸਲੀਪ ਅਪੋਨੀਆ ਸਾਹ ਨਾਲ ਜੁੜੀ ਇੱਕ ਸਮੱਸਿਆ ਹੈ, ਜੋ ਸੌਂਣ ਸਮੇਂ ਹੁੰਦੀ ਹੈ ।ਇਹ ਬਿਮਾਰੀ ਕਿਸੇ ਨੂੰ ਵੀ ਹੋ ਸਕਦੀ ਹੈ, ਵੱਡਿਆ ਨੂੰ ਵੀ ਅਤੇ ਬੱਚਿਆਂ ਨੂੰ ਵੀ ।ਆਬਸਟ੍ਰਕਟਿਵ ਦਾ ਮਤਲਬ ਹੈ ਸਾਲ ਨਲੀ ਵਿਚ ਰੁਕਾਵਟ । ਸਲੀਪ ਯਾਨੀ ਨੀਂਦ ਦੌਰਾਨ ਹੋਣ ਵਾਲੀ ਸਮੱਸਿਆ । ਜਦੋਂ ਅਸੀ ਸੌਂਦੇ ਹਾਂ ਤਾਂ ਸਾਡੇ ਗਲੇ ਦੀਆਂ ਮਾਸ਼ਪੇਸ਼ੀਆਂ ਵਿਚ ਤਣਾਅ ਘੱਟ ਹੁੰਦਾ ਹੈ ਤੇ ਹਵਾ ਸਾਡੇ ਫੇਫੜਿਆਂ ਵਿਚ ਜਾਂਦੀ ਹੈ ਪਰ ਜਦੋਂ ਓ. ਐਸ. ਏ. ਹੋ ਜਾਂਦਾ ਹੈ ਤਾਂ ਗਲਾ ਪੂਰੀ ਤਰ੍ਹਾਂ ਬੰਦ ਹੋ ਜਾਂਦਾ ਹੈ ਤੇ ਹਵਾ ਦਾ ਪ੍ਰਵਾਹ ਰੁਕ ਜਾਂਦਾ ਹੈ ।ਅਜਿਹੇ ਵਿਚ ਸਾਹ ਥੋੜੀ ਦੇਰ ਲਈ ਰੁਕ ਜਾਂਦਾ ਹੈ ।ਜੇਕਰ ਇਹ 10 ਸਕਿੰਟ ਤੋਂ ਜ਼ਿਆਦਾ ਸਮੇਂ ਲਈ ਹੁੰਦਾ ਹੈ ਤਾਂ ਇਸ ਨੂੰ ਅਪੋਨੀਆ ਕਿਹਾ ਜਾਂਦਾ ਹੈ | ਅਜਿਹਾ ਹੋਣ ਨਾਲ ਖੂਨ ਵਿਚ ਆਕਸੀਜਨ ਦਾ ਪੱਧਰ ਡਿੱਗ ਜਾਂਦਾ ਹੈ ।

 ਰੂਸ ਵਿਚ ਅੱਜ ਵੀ ਗੂੰਜਦਾ ਹੈ 'ਜਿਮੀ ਜਿਮੀ'

 ਬੱਪੀ ਦੇ ਨਾਂ ਕਈ ਵਿਸ਼ਵ ਰਿਕਾਰਡ ਦਰਜ ਹਨ। ਉਨ੍ਹਾਂ ਨੇ 1986 ਵਿਚ ਇਕ ਸਾਲ ਵਿਚ 33 ਫਿਲਮਾਂ ਲਈ 180 ਤੋਂ ਵੱਧ ਗਾਣੇ ਰਿਕਾਰਡ ਕਰ ਕੇ ਗਿਨੀਜ਼ ਬੁੱਕ ਆਫ ਵਰਲਡ ਰਿਕਾਰਡ ਵਿਚ ਆਪਣਾ ਨਾਂ ਦਰਜ ਕਰਵਾਇਆ ਸੀ। ਉਨ੍ਹਾਂ ਦਾ ਨਾਂ ਫਿਲਮ ਡਿਸਕੋ ਡਾਂਸਰਦੇ ਮਸ਼ਹੂਰ ਗਾਣੇ ਜਿੰਮੀ, ਜਿੰਮੀ, ਜਿੰਮੀ..., ਆਜਾ, ਆਜਾ, ਆਜਾ...ਲਈ ਲੰਡਨ ਦੇ ਵਰਲਡ ਬੁਕ ਆਫ ਰਿਕਾਰਡਜ਼ ਵਿਚ ਵੀ ਦਰਜ ਹੈ। ਇਸ ਗਾਣੇ ਨੂੰ ਹੁਣ ਤਕ 45 ਭਾਸ਼ਾਵਾਂ ਵਿਚ ਡਬ ਕੀਤਾ ਜਾ ਚੁੱਕਾ ਹੈ। ਰੂਸ, ਚੀਨ, ਉਜ਼ਬੇਕਿਸਤਾਨ, ਕਜ਼ਾਕਿਸਤਾਨ ਸਮੇਤ ਵੱਖ-ਵੱਖ ਦੇਸ਼ਾਂ ਵਿਚ ਇਹ ਹੁਣ ਵੀ ਮਸ਼ਹੂਰ ਗਾਣਾ ਹੈ। ਕੁਝ ਸਾਲ ਪਹਿਲਾਂ ਬੱਪੀ ਜਦ ਕਜ਼ਾਕਿਸਤਾਨ ਵਿਚ ਇਕ ਸ਼ੋਅ ਕਰਨ ਗਏ ਸਨ ਤਾਂ ਉਥੇ ਸਰੋਤਿਆਂ ਨੇ ਉਨ੍ਹਾਂ ਤੋਂ ਛੇ ਵਾਰ ਇਹ ਗਾਣਾ ਗਵਾਇਆ ਸੀ।  'ਡਿਸਕੋ ਡਾਂਸਰ' ਵਿਚ ਬੱਪੀ ਦੇ ਸੰਗੀਤ ਦੀ ਇੱਕ ਵੱਡੀ ਗੱਲ ਇਹ ਹੈ ਕਿ ਇਸ ਦੇ ਗੀਤਾਂ ਦਾ ਜਾਦੂ ਦੇਸ਼ਾਂ ਦੀਆਂ ਸਰਹੱਦਾਂ ਲੰਘਦਾ ਰੂਸ ਤੇ ਚੀਨ ਦੇ ਲੋਕਾਂ ਦੇ ਸਿਰ ਚੜ੍ਹ ਕੇ ਵੀ ਬੋਲਣ ਲੱਗਾ ।ਰੂਸ ਵਿਚ ਇਸ ਤੋਂ ਪਹਿਲਾਂ ਸਿਰਫ ਤੇ ਸਿਰਫ ਰਾਜ ਕਪੂਰ ਦੇ ਗੀਤ 'ਆਵਾਰਾ ਹੂੰ' ਦੀ ਧੂਮ ਸੀ । ਇਸ ਤੋਂ ਪਹਿਲਾਂ ਉਥੇ ਭਾਰਤ ਦੀ ਸਭ ਤੋਂ ਵੱਡੀ ਪਛਾਣ ਉਦੋਂ ਤੱਕ ਇਹੀ ਗੀਤ ਸੀ ਪਰ ਕਰੀਬ 30 ਸਾਲ ਬਾਅਦ 'ਆਵਾਰਾ ਹੂੰ' ਦੇ ਰੂਸ ਵਿਚ ਏਕਾਧਿਕਾਰ ਵਿਚ 'ਡਿਸਕੋ ਡਾਂਸਰ' ਨੇ ਸੰਨ੍ਹ ਲਗਾ ਦਿੱਤੀ । 'ਆਈ ਐਮ ਏ ਡਿਸਕੋ ਡਾਂਸਰ' ਅਤੇ 'ਜਿਮੀ ਜਿਮੀ' ਵਰਗੇ ਗੀਤ ਪੂਰੇ ਰੂਸ ਵਿਚ ਗੂੰਜ ਉੱਠੇ । 

ਗਿੰਨੀਜ਼ ਬੁੱਕ ਆਫ ਰਿਕਾਰਡਸ ਵਿਚ ਦਰਜ ਹੈ ਨਾਂਂ

1986 ਵਿਚ ਬੱਪੀ ਲਹਿਰੀ ਨੇ 33 ਫਿਲਮਾਂ ਦੇ 180 ਗੀਤ ਰਿਕਾਰਡ ਕਰਕੇ ਆਪਣਾ ਨਾਂਅ ਗਿੰਨੀਜ਼ ਬੁਕ ਆਫ ਰਿਕਾਰਡ ਵਿਚ ਦਰਜ ਕਰਵਾ ਲਿਆ ਸੀ ।ਸੰਗੀਤ ਦਾ ਦਰਿਆ ਸੀ ਬੱਪੀ ਲਹਿਰੀ ਹੁਣ ਜਦੋਂ ਉਹ ਇਸ ਦੁਨੀਆ ਵਿਚੋਂ ਚਲੇ ਗਏ ਹਨ, ਉਦੋਂ ਉਨ੍ਹਾਂ ਦੀਆਂ ਯਾਦਾਂ ਤੇ ਉਨ੍ਹਾਂ ਦਾ ਸੰਗੀਤ ਉਨ੍ਹਾਂ ਨੂੰ ਜਿਊਂਦਾ ਰੱਖੇਗਾ। 

 

ਪ੍ਰਗਟ ਸਿੰਘ ਜੰਡਿਆਲਾ ਗੁਰੂ