ਦੀਪ ਸਿੱਧੂ ਦੀ ਮੌਤ ਲਈ ਪੁਲਿਸ ਨੇ ਟਰੱਕ ਡਰਾਈਵਰ ਨੂੰ ਦੋਸ਼ੀ ਠਹਿਰਾਇਆ ,ਕੇਸ ਦਰਜ

ਦੀਪ ਸਿੱਧੂ ਦੀ ਮੌਤ ਲਈ ਪੁਲਿਸ ਨੇ ਟਰੱਕ ਡਰਾਈਵਰ ਨੂੰ ਦੋਸ਼ੀ ਠਹਿਰਾਇਆ ,ਕੇਸ ਦਰਜ

ਅੰਮ੍ਰਿਤਸਰ ਟਾਈਮਜ਼

ਜਲੰਧਰ:ਜਾਣੇ ਪਛਾਣੇ ਪੰਜਾਬੀ ਗਾਇਕ, ਅਦਾਕਾਰ ਅਤੇ ਸਮਾਜਿਕ ਕਾਰਕੁਨ ਦੀਪ ਸਿੱਧੂ ਦਾ ਬੀਤੇ ਬੁੱਧਵਾਰ ਸ਼ਾਮੀ ਲੁਧਿਆਣਾ ਦੇ ਥਰੀਕੇ ਪਿੰਡ ਵਿਚ ਸਸਕਾਰ ਕਰ ਦਿੱਤਾ ਗਿਆ ਸੀ।ਯਾਦ ਰਹੇ ਕਿ ਕਿਸਾਨ ਅੰਦੋਲਨ ਦੌਰਾਨ ਚਰਚਾ ਵਿੱਚ ਆਏ ਦੀਪ ਸਿੱਧੂ ਦੀ ਬੀਤੇ ਮੰਗਲਵਾਰ ਸ਼ਾਮੀ ਦਿੱਲੀ ਤੋਂ ਪੰਜਾਬ ਆਉਂਦੇ ਸਮੇਂ ਕੇਐੱਮਪੀ ਸ਼ਾਹ ਮਾਰਗ ਉੱਤੇ ਸੜਕ ਹਾਦਸੇ ਕਾਰਨ ਉਨ੍ਹਾਂ ਦੀ ਮੌਤ ਹੋ ਗਈ ਸੀ।

ਦੀਪ ਸਿੱਧੂ ਦਾ ਹੋਇਆ ਪੋਸਟਮਾਰਟਮ

ਸੋਨੀਪਤ ਦੇ ਐੱਸਪੀ ਰਾਹੁਲ ਸ਼ਰਮਾ ਨੇ ਮੀਡੀਆ ਨਾਲ ਗੱਲਬਾਤ ਦੌਰਾਨ ਕਿਹਾ ਕਿ ਹੁਣ ਤੱਕ ਇਹ ਲਾਪਰਵਾਹੀ ਨਾਲ ਟਰੱਕ ਚਲਾਉਣ ਦਾ ਕੇਸ ਲੱਗ ਰਿਹਾ ਹੈ ਅਤੇ ਟਰੱਕ ਦੇ ਡਰਾਈਵਰ ਦੀ ਪਛਾਣ ਕਰ ਲਈ ਗਈ ਹੈ।  ਛੇਤੀ ਹੀ ਡਰਾਈਵਰ ਹਿਰਾਸਤ ਵਿਚ ਲੈ ਲਿਆ ਜਾਵੇਗਾ।ਹੁਣ ਤੱਕ ਦੀ ਜਾਂਚ ਤੋਂ ਪਤਾ ਲੱਗਾ ਹੈ ਕਿ ਟੱਰਕ ਚੱਲ ਰਿਹਾ ਸੀ ਅਤੇ ਕਿਸੇ ਕਾਰਨ ਪਿੱਛੋਂ ਇਸ ਵਾਹਨ ਨਾਲ ਟੱਕਰ ਹੋਈ 'ਤੇ ਇਹ ਦੁਖਦਾਈ ਹਾਦਸਾ ਵਾਪਰਿਆ।''

ਐੱਸਪੀ ਰਾਹੁਲ ਸ਼ਰਮਾ ਨੇ ਦੱਸਿਆ ਕਿ ਜਿਨ੍ਹਾਂ ਡਾਕਟਰਾਂ ਨੇ ਉਨ੍ਹਾਂ ਦਾ ਇਲਾਜ ਕੀਤਾ, ਪੋਸਟਮਾਰਟਮ ਕੀਤਾ ਹੈ, ਜੋ ਵੀ ਜਾਂਚ ਹੋਈ ਹੈ ਅਤੇ ਉਨ੍ਹਾਂ ਦੀ ਕੋ-ਪੈਸੇਂਜਰ ਨਾਲ ਜੋ ਗੱਲ ਹੋਈ ਹੈ, ਉਸ ਮੁਤਾਬਕ ਇਹ ਰੈਸ਼ ਆਊਟ ਨੈਗਲੀਜੈਂਟ ਡਰਾਈਵਿੰਗ ਦਾ ਕੇਸ ਲੱਗ ਰਿਹਾ ਹੈ।ਐੱਫਆਈਆਰ ਧਾਰਾ 279, 304ਏ ਵਿਚ ਦਰਜ ਕੀਤੀ ਹੈ, ਅਣਪਛਾਤੇ ਟਰੱਕ ਡਰਾਈਵਰ ਦੇ ਖਿਲਾਫ, ਜਿਸ ਦਾ ਟਰੱਕ ਮੌਕੇ 'ਤੇ ਖੜ੍ਹਾ ਮਿਲਿਆ ਸੀ।''

ਪੁਲਿਸ ਅਨੁਸਾਰ ਉਨ੍ਹਾਂ ਦੇ ਨਾਲ ਸਫਰ ਕਰ ਰਹੀ ਰੀਨਾ ਨੇ ਦੱਸਿਆ ਕਿ ਉਹ 13 ਤਾਰੀਖ ਨੂੰ ਯੂਐੱਸ ਤੋਂ ਆਏ ਸਨ। ਜੈੱਟ ਲੈਗ ਦੇ ਕਾਰਨ ਉਹ ਥੋੜ੍ਹੇ ਸਮੇਂ ਲਈ ਗੱਡੀ ਵਿਚ ਸੌਂ ਗਏ ਸਨ। ਉਨ੍ਹਾਂ ਨੇ ਦੀਪ ਸਿੱਧੂ ਦੀ ਆਵਾਜ਼ ਸੁਣੀ ਤੇ ਇਹ ਇਮਪੈਕਟ ਹੋਇਆ ਅਤੇ ਫਿਰ ਉਨ੍ਹਾਂ ਨੂੰ ਐਂਬੂਲੈਂਸ ਰਾਹੀਂ ਹਸਪਤਾਲ ਲਿਜਾਇਆ ਗਿਆ।"ਪੁਲਿਸ ਦੀ ਟੀਮ ਉਨ੍ਹਾਂ ਤੋਂ ਪੁੱਛ-ਗਿੱਛ ਕਰ ਰਹੀ ਹੈ। ਉਨ੍ਹਾਂ ਦਾ ਦਿੱਲੀ ਵਿੱਚ ਇਲਾਜ ਚੱਲ ਰਿਹਾ ਹੈ ਅਤੇ ਉਨ੍ਹਾਂ ਦੀ ਟੈਸਟ ਰਿਪੋਰਟ ਜਾਂਚ ਵਿਚ ਸ਼ਾਮਲ ਕੀਤੀ ਜਾਵੇਗੀ।ਰਾਹੁਲ ਸ਼ਰਮਾ ਨੇ ਪੋਸਟਮਾਰਟਮ ਬਾਰੇ ਜਾਣਕਾਰੀ ਦਿੰਦਿਆਂ ਕਿਹਾ ਕਿ ਪੋਸਟਮਾਰਟਮ ਤਿੰਨ ਡਾਕਟਰਾਂ ਦੀ ਟੀਮ ਨੇ ਕੀਤਾ ਹੈ ਅਤੇ ਦੀਪ ਸਿੱਧੂ ਦੀ ਮ੍ਰਿਤਕ ਦੇਹ ਪਰਿਵਾਰ ਨੂੰ ਸੌਂਪ ਦਿੱਤੀ ਗਈ ਹੈ।

ਮੁੱਖ ਮੰਤਰੀ ,ਰਾਜੇਵਾਲ ਤੇ ਭਗਵੰਤ ਮਾਨ ਨੇ ਜਤਾਇਆ ਦੁੱਖ

ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀਪ ਸਿੱਧੂ ਦੀ ਮੌਤ 'ਤੇ ਦੁੱਖ ਦਾ ਪ੍ਰਗਟਾਵਿਆ ਕਰਦਿਆਂ ਲਿਖਿਆ, "ਅਦਾਕਾਰ ਅਤੇ ਸਮਾਜਕ ਕਾਰਕੁਨ ਦੀਪ ਸਿੱਧੂ ਦੀ ਮੌਤ ਦੀ ਮੰਦਭਾਗੀ ਖ਼ਬਰ ਸੁਣ ਕੇ ਡੂੰਘਾ ਦੁੱਖ ਲੱਗਾ ਹੈ। ਮੇਰੀ ਅਰਦਾਸਾਂ ਉਨ੍ਹਾਂ ਦੇਸ ਪਰਿਵਾਰ ਤੇ ਪਿਆਰਿਆਂ ਨਾਲ ਹਨ।"ਆਮ ਆਦਮੀ ਪਾਰਟੀ ਭਗਵੰਤ ਮਾਨ ਨੇ ਵੀ ਦੀਪ ਸਿੱਧੂ ਦੀ ਮੌਤ ਬਾਰੇ ਟਵੀਟ ਕਰ ਕੇ ਦੁੱਖ ਪ੍ਰਗਟਾਇਆ ਹੈ।ਕਿਸਾਨ ਆਗੂ ਬਲਬੀਰ ਸਿੰਘ ਰਾਜੇਵਾਲ ਦੀਪ ਸਿੱਧੂ ਦੀ ਮੌਤ ਬਾਰੇ ਦੁੱਖ ਜ਼ਾਹਿਰ ਕਰਦਿਆਂ ਕਿਹਾ ਕਿ ਬੇਹੱਦ ਮੰਦਭਾਗੀ ਗੱਲ ਹੈ, ਇਸ ਤਰ੍ਹਾਂ ਜਵਾਨ ਉਮਰ ਵਿੱਚ ਜਾਣਾ।