ਰੈਗਿੰਗ: ਨਵੇਂ ਵਿਦਿਆਰਥੀਆਂ ਦੀਆਂ ਟਿੰਡਾਂ ਕਢਾ ਕੇ ਕਾਲਜ ਵਿੱਚ ਪਰੇਡ ਕਰਾਈ

ਰੈਗਿੰਗ: ਨਵੇਂ ਵਿਦਿਆਰਥੀਆਂ ਦੀਆਂ ਟਿੰਡਾਂ ਕਢਾ ਕੇ ਕਾਲਜ ਵਿੱਚ ਪਰੇਡ ਕਰਾਈ

ਲਖਨਊ: ਉੱਤਰ ਪ੍ਰਦੇਸ਼ ਦੀ ਸੇਫਾਈ ਸਥਿਤ ਮੈਡੀਕਲ ਸਾਇੰਸ ਯੂਨੀਵਰਸਿਟੀ ਵਿੱਚ ਰੈਗਿੰਗ ਦੀ ਇੱਕ ਸ਼ਰਮਨਾਕ ਘਟਨਾ ਸਾਹਮਣੇ ਆਈ ਹੈ। ਨਵੇਂ ਦਾਖਲ ਹੋਏ ਵਿਦਿਆਰਥੀਆਂ ਦੀਆਂ ਟਿੰਡਾਂ ਕਢਵਾ ਕੇ ਕਾਲਜ ਵਿੱਚ ਪਰੇਡ ਕਰਵਾਈ ਗਈ।

ਇਸ ਘਟਨਾ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਗਈ ਹੈ। ਵੀਡੀਓ ਵਿੱਚ ਨਜ਼ਰ ਆ ਰਿਹਾ ਹੈ ਕਿ ਨਵੇਂ ਵਿਦਿਆਰਥੀ ਝੁਕ ਕੇ "ਹਜ਼ੂਰ ਤੋਹਫਾ ਕਬੂਲ ਹੈ" ਕਹਿ ਰਹੇ ਹਨ।

Freshers parading with heads tonsured at Saifai medical college.
This is #Ragging.
Dear @Uppolice please take cognizance of this. @NHRCOFINDIA @101reporters @newsclickin pic.twitter.com/ENBHm8lapL

— Saurabh Sharma (@Saurabhsherry) August 20, 2019

ਇਹ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋਣ ਮਗਰੋਂ ਯੂਨੀਵਰਸਿਟੀ ਦੇ ਉੱਪ-ਕੁਲਪਤੀ ਰਾਜ ਕੁਮਾਰ ਨੇ ਕਿਹਾ ਹੈ ਕਿ ਦੋਸ਼ੀਆਂ ਖਿਲਾਫ ਕਾਰਵਾਈ ਕੀਤੀ ਜਾਵੇਗੀ।

ਜ਼ਿਕਰਯੋਗ ਹੈ ਕਿ ਵਿੱਦਿਅਕ ਅਦਾਰਿਆਂ ਵਿੱਚ ਰੈਗਿੰਗ 'ਤੇ ਸੁਪਰੀਮ ਕੋਰਟ ਨੇ ਪੂਰਨ ਪਾਬੰਦੀ ਲਾਈ ਹੋਈ ਹੈ ਪਰ ਫੇਰ ਵੀ ਰੈਗਿੰਗ ਦੀਆਂ ਕਈ ਘਟਨਾਵਾਂ ਸਾਹਮਣੇ ਆਉਂਦੀਆਂ ਹਨ। ਕਈ ਘਟਨਾਵਾਂ ਵਿੱਚ ਰੈਗਿੰਗ ਤੋਂ ਤੰਗ ਕਈ ਵਿਦਿਆਰਥੀਆਂ ਨੇ ਖੁਦਕੁਸ਼ੀਆਂ ਵੀ ਕੀਤੀਆਂ ਹਨ।