ਅਮਰੀਕਾ ਵਿੱਚ ਸਿੱਖ ਟੈਕਸੀ ਡਰਾਈਵਰ 'ਤੇ ਨਸਲੀ ਹਮਲਾ, ਦਸਤਾਰ ਬਾਰੇ ਮੰਦੇ ਬੋਲ ਬੋਲੇ

ਅਮਰੀਕਾ ਵਿੱਚ ਸਿੱਖ ਟੈਕਸੀ ਡਰਾਈਵਰ 'ਤੇ ਨਸਲੀ ਹਮਲਾ, ਦਸਤਾਰ ਬਾਰੇ ਮੰਦੇ ਬੋਲ ਬੋਲੇ

ਹੌਸਟਨ: ਅਮਰੀਕਾ ਦੇ ਵਾਸ਼ਿੰਗਟਨ ਵਿੱਚ ਇੱਕ ਸਿੱਖ 'ਤੇ ਨਸਲੀ ਹਮਲੇ ਦਾ ਮਾਮਲਾ ਸਾਹਮਣੇ ਆਇਆ ਹੈ। ਇੱਥੇ ਟੈਕਸੀ ਡਰਾਈਵਰ ਸਿੱਖ ਨਾਲ 22 ਸਾਲਾ ਗ੍ਰਿਫਿਨ ਲੇਵੀ ਸੇਅਰਜ਼ ਨੇ ਧੱਕਾ ਮੁੱਕੀ ਕੀਤੀ ਤੇ ਮੰਦਾ ਬੋਲਿਆ। 

5 ਦਸੰਬਰ ਨੂੰ ਬੈਲਿੰਘਮ ਸ਼ੀਹਰ ਵਿੱਚ ਵਾਪਰੀ ਇਸ ਘਟਨਾ ਬਾਰੇ ਜਾਣਕਾਰੀ ਦਿੰਦਿਆਂ ਪੁਲਸ ਮਹਿਕਮੇ ਦੇ ਅਫਸਰ ਕਲੌਡੀਆ ਮਰਫੀ ਨੇ ਦੱਸਿਆ ਕਿ ਸਿੱਖ 'ਤੇ ਹਮਲਾ ਕਰਦਿਆਂ ਸੇਅਰਜ਼ ਨੇ ਉਸਦੇ ਰੰਗ ਅਤੇ ਸਿਰ ਤੇ ਸਜਾਈ ਦਸਤਾਰ ਬਾਰੇ ਨਸਲੀ ਟਿੱਪਣੀਆਂ ਕੀਤੀਆਂ।

ਕੋਮੋ ਨਿਊਜ਼ ਦੀ ਖਬਰ ਮੁਤਾਬਿਕ ਹਮਲਾਵਰ ਤੋਂ ਆਪਣਾ ਬਚਾਅ ਕਰਦਿਆਂ ਕਾਰ ਡਰਾਈਵਰ ਕਾਰ ਵਿੱਚੋਂ ਨਿੱਕਲਣ 'ਚ ਕਾਮਯਾਬ ਰਿਹਾ ਤੇ ਉਸਨੇ 911 'ਤੇ ਫੋਨ ਕਰਕੇ ਪੁਲਸ ਨੂੰ ਇਸ ਘਟਨਾ ਦੀ ਜਾਣਕਾਰੀ ਦਿੱਤੀ।

ਪੁਲਸ ਨੇ ਸੇਅਰਜ਼ ਨੂੰ ਉਸਦੀ ਰਿਹਾਇਸ਼ ਤੋਂ ਗ੍ਰਿਫਤਾਰ ਕਰ ਲਿਆ ਹੈ। ਸੇਅਰਜ਼ ਇਸ ਤੋਂ ਪਹਿਲਾਂ ਵੀ ਜੇਲ੍ਹ ਵਿੱਚ ਬੰਦ ਸੀ ਤੇ 6 ਦਸੰਬਰ ਨੂੰ ਉਹ ਜ਼ਮਾਨਤ 'ਤੇ ਰਿਹਾਅ ਹੋਇਆ ਸੀ। 

ਧਿਆਨ ਦਿਓ: ਆਪਣੇ ਵਟਸਐਪ ਨੰਬਰ ਤੋਂ ਸਾਡੇ ਵਟਸਐਪ ਨੰਬਰ +91-90413-95718 'ਤੇ ਸਤਿਸ਼੍ਰੀਅਕਾਲ ਬੁਲਾਓ, ਅਸੀਂ ਤੁਹਾਨੂੰ ਹਰ ਤਾਜ਼ਾ ਖ਼ਬਰ ਤੁਹਾਡੇ ਵਟਸਐਪ ਨੰਬਰ 'ਤੇ ਪਹੁੰਚਦੀ ਕਰਾਂਗੇ।