ਸਿੱਖਾਂ ਨੂੰ ਨਿਸ਼ਾਨਾ ਬਣਾਉਣ ਵਾਲੇ ਫਰਜ਼ੀ ਸੋਸ਼ਲ ਮੀਡੀਆ ਪ੍ਰੋਫਾਈਲਾਂ ਦਾ ਪਰਦਾਫਾਸ਼

ਸਿੱਖਾਂ ਨੂੰ ਨਿਸ਼ਾਨਾ ਬਣਾਉਣ ਵਾਲੇ ਫਰਜ਼ੀ ਸੋਸ਼ਲ ਮੀਡੀਆ ਪ੍ਰੋਫਾਈਲਾਂ ਦਾ ਪਰਦਾਫਾਸ਼

ਅੰਮ੍ਰਿਤਸਰ ਟਾਈਮਜ਼

ਚੰਡੀਗੜ੍ਹ: ਬੀਬੀਸੀ ਦੁਆਰਾ ਜਾਰੀ ਕੀਤੀ ਇਕ ਰਿਪੋਰਟ ਵਿਚ ਕਿਹਾ ਕਿ ਸਿੱਖ ਮੁੱਦਿਆਂ 'ਤੇ ਧਾਰਨਾ ਨੂੰ ਵਿਗਾੜਨ ਲਈ ਭਾਰਤ ਸਰਕਾਰ, ਰਾਸ਼ਟਰਵਾਦ ਨੂੰ ਉਤਸ਼ਾਹਿਤ ਕਰ ਰਹੀ ਹੈ। ਸੋਸ਼ਲ ਮੀਡੀਆ ਉੱਤੇ ਜਾਅਲੀ ਪ੍ਰੋਫਾਈਲਾਂ ਬਣਾ ਕੇ ਸਿੱਖ ਨਾਮ ਦੀ ਵਰਤੋਂ ਕੀਤੀ ਗਈ ਅਤੇ "ਅਸਲੀ ਸਿੱਖ" ਹੋਣ ਦਾ ਦਾਅਵਾ ਵੀ ਕੀਤਾ ਗਿਆ। ਉਹਨਾਂ ਨੇ ਹੈਸ਼ਟੈਗਸ #RealSikh ਨੂੰ ਸਮਰਥਨ ਦੇਣ ਲਈ ਅਤੇ #FakeSikh ਨੂੰ ਬਦਨਾਮ ਕਰਨ ਲਈ, ਵੱਖੋ-ਵੱਖਰੇ ਸਿਆਸੀ ਦ੍ਰਿਸ਼ਟੀਕੋਣਾਂ ਦੀ ਵਰਤੋਂ ਕੀਤੀ ਹੈ।ਗੈਰ-ਲਾਭਕਾਰੀ ਸੰਸਥਾ ਸੈਂਟਰ ਫਾਰ ਇਨਫਰਮੇਸ਼ਨ ਰੈਜ਼ੀਲੈਂਸ (ਸੀਆਈਆਰ) ਦੀ ਰਿਪੋਰਟ ਵਿੱਚ ਪਾਇਆ ਗਿਆ ਹੈ ਕਿ ਨੈੱਟਵਰਕ ਵਿੱਚ ਕਈ ਖਾਤਿਆਂ ਨੇ ਕਈ ਪਲੇਟਫਾਰਮਾਂ ਵਿੱਚ ਇੱਕੋ ਜਿਹੇ ਫਰਜ਼ੀ ਪ੍ਰੋਫਾਈਲਾਂ ਦੀ ਵਰਤੋਂ ਕੀਤੀ ਹੈ।

ਇਨ੍ਹਾਂ ਖਾਤਿਆਂ ਵਿਚ ਇਕੋ ਜਿਹੀਆ ਪ੍ਰੋਫਾਈਲ ਤਸਵੀਰਾਂ ਅਤੇ ਕਵਰ ਫ਼ੋਟੋਆਂ ਸਾਂਝੀਆਂ ਤੇ ਪ੍ਰਕਾਸ਼ਿਤ ਕੀਤੀਆਂ ਹਨ। ਬਹੁਤ ਸਾਰੇ ਖਾਤਿਆਂ ਵਿੱਚ ਪੰਜਾਬੀ ਫਿਲਮ ਇੰਡਸਟਰੀ ਦੀਆਂ ਅਭਿਨੇਤਰੀਆਂ ਸਮੇਤ ਮਸ਼ਹੂਰ ਹਸਤੀਆਂ ਦੀਆਂ ਪ੍ਰੋਫਾਈਲ ਤਸਵੀਰਾਂ ਦੀ ਵਰਤੋਂ ਕੀਤੀ ਗਈ ਹੈ।

ਸਿੱਖ ਕੌਮ ਨੂੰ ਬਦਨਾਮ ਕਰਨ ਲਈ ਭਾਰਤ ਸਰਕਾਰ ਨੇ ਇਹ ਵੀ ਦਾਅਵਾ ਕੀਤਾ ਸੀ ਕਿ ਕਿਸਾਨਾਂ ਦੇ ਰੋਸ ਨੂੰ "ਖਾਲਿਸਤਾਨੀਆਂ ਦੁਆਰਾ ਘੁਸਪੈਠ" ਕੀਤਾ ਗਿਆ ਸੀ। ਵਿਰੋਧ ਜਾਰੀ ਰੱਖਣ ਵਾਲੇ ਕਿਸਾਨਾਂ ਦਾ ਮੰਨਣਾ ਹੈ ਕਿ ਇਹ ਇੱਕ ਜਾਣਬੁੱਝ ਕੇ ਸਿਆਸੀ ਚਾਲ ਹੋ ਸਕਦੀ ਹੈ।ਧਰਨੇ ਵਿੱਚ ਬੈਠੀਆਂ ਕਰੀਬ 30 ਯੂਨੀਅਨਾਂ ਵਿੱਚੋਂ ਇੱਕ ਭਾਰਤੀ ਕਿਸਾਨ ਯੂਨੀਅਨ ਦੇ ਆਗੂ ਜਗਜੀਤ ਸਿੰਘ ਡੱਲੇਵਾਲ ਨੇ ਕਿਹਾ, ‘‘ਸਾਡਾ ਮੰਨਣਾ ਹੈ ਕਿ ਇਹ ਖਾਤੇ ਸਰਕਾਰ ਦੇ ਇਸ਼ਾਰੇ ਤੇ ਬਣਾਏ ਗਏ ਸਨ ਅਤੇ ਇਹ ਪ੍ਰਦਰਸ਼ਨਾਂ ਖ਼ਿਲਾਫ਼ ਬਿਰਤਾਂਤ ਤੈਅ ਕਰਨ ਲਈ ਕੀਤੇ ਗਏ ਸਨ।’’ ਹਿੰਦੂ ਰਾਸ਼ਟਰਵਾਦ ਅਤੇ ਭਾਰਤ-ਪੱਖੀ ਸਰਕਾਰ ਦੇ ਬਿਰਤਾਂਤ ਨੂੰ ਉਤਸ਼ਾਹਿਤ ਕਰਨ ਲਈ ਟਵਿੱਟਰ, ਫੇਸਬੁੱਕ ਅਤੇ ਇੰਸਟਾਗ੍ਰਾਮ ਦੇ ਖਾਤਿਆਂ ਦੀ ਵਰਤੋਂ ਕੀਤੀ ਗਈ ਹੈ।ਹੁਣ ਤੱਕ 80 ਖਾਤਿਆਂ ਦੀ ਪਛਾਣ ਕਰ ਕੇ ਜਾਅਲੀ ਖਾਂਤਿਆਂ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ

ਰਿਪੋਰਟ ਦੇ ਲੇਖਕ, ਬੈਂਜਾਮਿਨ ਸਟ੍ਰਿਕ ਦੇ ਅਨੁਸਾਰ, ਨੈਟਵਰਕ ਦਾ ਉਦੇਸ਼ "ਸਿੱਖ ਆਜ਼ਾਦੀ, ਮਨੁੱਖੀ ਅਧਿਕਾਰਾਂ ਅਤੇ ਕਦਰਾਂ-ਕੀਮਤਾਂ ਦੇ ਆਲੇ ਦੁਆਲੇ ਮਹੱਤਵਪੂਰਨ ਮੁੱਦਿਆਂ 'ਤੇ ਧਾਰਨਾਵਾਂ ਨੂੰ ਬਦਲਣਾ" ਪ੍ਰਤੀਤ ਹੁੰਦਾ ਹੈ।