ਮੋਗਾ ਦੇ ਸਿਖ ਵਿਗਿਆਨੀ ਦੇ ਨਾਂ ’ਤੇ ਡਾਕ ਟਿਕਟ ਜਾਰੀ

ਮੋਗਾ ਦੇ ਸਿਖ ਵਿਗਿਆਨੀ ਦੇ ਨਾਂ ’ਤੇ ਡਾਕ ਟਿਕਟ ਜਾਰੀ

ਅੰਮ੍ਰਿਤਸਰ ਟਾਈਮਜ਼

ਨਿਹਾਲ ਸਿੰਘ ਵਾਲਾ:ਭਾਰਤੀ ਪੁਲਾੜ ਖੋਜ ਸੰਸਥਾ (ਇਸਰੋ) ’ਚ ਤਾਇਨਾਤ ਮੋਗਾ ਦੇ ਰਾਕੇਟ ਵਿਗਿਆਨੀ ਹਰਜੀਤ ਸਿੰਘ ਦੇ ਨਾਂ ’ਤੇ ਭਾਰਤ ਸਰਕਾਰ ਨੇ ਡਾਕ ਟਿਕਟ ਜਾਰੀ ਕੀਤਾ ਹੈ। ਇਹ ਡਾਕ ਟਿਕਟ ਇਸਰੋ ਨੇ ਸਰਕਾਰ ਕੋਲੋਂ ਜਾਰੀ ਕਰਵਾਇਆ ਹੈ। ਜ਼ਿਕਰਯੋਗ ਹੈ ਕਿ ਹਰਜੀਤ ਸਿੰਘ ਭਾਰਤੀ ਪੁਲਾੜ ਖੋਜ ਸੰਸਥਾ (ਇਸਰੋ) ਵਿੱਚ ਸਾਲ 2007 ਤੋਂ ਬਤੌਰ ਰਾਕੇਟ ਵਿਗਿਆਨੀ  ਖੋਜ ਕਾਰਜ ਕਰ ਰਿਹਾ ਹੈ। ਇਸਰੋ ਨੇ ਉਸ ਨੂੰ ਸਾਲ 2017 ਵਿੱਚ ‘ਟੀਮ ਐਕਸੀਲੈਂਸ’ ਐਵਾਰਡ ਦਿੱਤਾ ਸੀ। ਇਸ ਤੋਂ ਇਲਾਵਾ ਵਿਗਿਆਨ ਦੇ ਖੇਤਰ ਵਿੱਚ ਅਹਿਮ ਪ੍ਰਾਪਤੀਆਂ ਬਦਲੇ  2018 ਦਾ ‘ਯੰਗ ਸਾਇੰਟਿਸਟ’ ਐਵਾਰਡ ਵੀ ਉਸ ਦੀ ਝੋਲੀ ਪਿਆ ਸੀ।  ਹੁਣ ਹਰਜੀਤ ਸਿੰਘ ਦੀ ਫੋਟੋ ਵਾਲਾ  ਪੰਜ ਰੁਪਏ ਵਾਲਾ ਡਾਕ ਟਿਕਟ ਜਾਰੀ ਕੀਤਾ ਗਿਆ ਹੈ। ਇਸ ਸਨਮਾਨ ਨੂੰ ਪ੍ਰਾਪਤ ਕਰਨ ਪਿੱਛੋਂ  ਹਰਜੀਤ ਸਿੰਘ ਨੇ ਦੱਸਿਆ ਕਿ ਉਹ ਸਨਮਾਨ ਮਿਲਣ ਤੋਂ ਬਾਅਦ ਹੋਰ ਮਿਹਨਤ ਕਰੇਗਾ। ਹਰਜੀਤ ਸਿੰਘ ਦੇ ਪਿਤਾ  ਸੁਰਿੰਦਰ ਸਿੰਘ  ਮੀਨੀਆਂ ਤੇ ਮਾਤਾ ਗੁਰਸ਼ਰਨ ਕੌਰ ਨੇ ਆਪਣੇ ਲੜਕੇ ਦੀ ਪ੍ਰਾਪਤੀ ’ਤੇ ਮਾਣ ਮਹਿਸੂਸ ਕਰਦਿਆਂ ਕਿਹਾ ਕਿ ਉਹ ਵਿਗਿਆਨ ਦੇ ਖੇਤਰ ਵਿੱਚ ਹੋਰ ਮੱਲਾਂ ਮਾਰੇਗਾ।