ਸਰਬਜੀਤ ਕੌਰ ਭਾਜਪਾ ਵਲੋਂ ਬਣੀ ਚੰਡੀਗੜ੍ਹ ਦੀ ਮੇਅਰ

ਸਰਬਜੀਤ ਕੌਰ ਭਾਜਪਾ ਵਲੋਂ ਬਣੀ ਚੰਡੀਗੜ੍ਹ ਦੀ ਮੇਅਰ

*ਭਾਜਪਾ ਨੂੰ 14, ‘ਆਪ’ ਨੂੰ 13 ਵੋਟਾਂ ਮਿਲੀਆਂ; ‘ਆਪ’ ਦੀ ਇਕ ਵੋਟ ਰੱਦ ’ਤੇ ਆਪ ਨੇ ਕੀਤਾ ਹੰਗਾਮਾ

ਅੰਮ੍ਰਿਤਸਰ ਟਾਈਮਜ਼ 

ਚੰਡੀਗੜ੍ਹ: ਭਾਜਪਾ ਨੇ ਚੰਡੀਗੜ੍ਹ ਮੇਅਰ ਦੀ ਚੋਣ ਜਿੱਤ ਲਈ ਹੈ। ਭਾਜਪਾ ਦੀ ਸਰਬਜੀਤ ਕੌਰ ਨੇ ਆਮ ਆਦਮੀ ਪਾਰਟੀ ਦੀ ਅੰਜੂ ਕਤਿਆਲ ਨੂੰ ਹਰਾਇਆ। ਇਸ ਚੋਣ ਵਿਚ ਭਾਜਪਾ ਨੂੰ 14 ਤੇ ਆਮ ਆਦਮੀ ਪਾਰਟੀ ਨੂੰ 13 ਵੋਟਾਂ ਮਿਲੀਆਂ ਹਨ ਜਦਕਿ ਆਮ ਆਦਮੀ ਪਾਰਟੀ ਦੀ ਇਕ ਵੋਟ ਕਿਸੇ ਕਾਰਨ ਰੱਦ ਕਰ ਦਿੱਤੀ ਗਈ। ਇਸ ਗੱਲ ਦਾ ਪਤਾ ਲੱਗਦੇ ਹੀ ਆਪ ਕੌਂਸਲਰਾਂ ਨੇ ਨਗਰ ਨਿਗਮ ਹਾਊਸ ਵਿਚ ਹੰਗਾਮਾ ਕੀਤਾ।ਆਪ ਨੇ ਦੋਸ਼ ਲਗਾਏ ਕਿ ਅਕਾਲੀ ਦਲ ,ਕਾਂਗਰਸ ਭਾਜਪਾ ਨਾਲ ਮਿਲੇ ਹੋਏ ਹਨ।