ਅਮਰੀਕਾ ਵਿਚ ਪੰਜਾਬੀ ਪਰਿਵਾਰ ਦੇ 4 ਜੀਆਂ ਦਾ ਕਤਲ; ਖੂਫੀਆ ਏਜੰਸੀਆਂ ਕਾਤਲ ਦੀ ਭਾਲ ‘ਚ ਜੁਟੀਆਂ

ਅਮਰੀਕਾ ਵਿਚ ਪੰਜਾਬੀ ਪਰਿਵਾਰ ਦੇ 4 ਜੀਆਂ ਦਾ ਕਤਲ; ਖੂਫੀਆ ਏਜੰਸੀਆਂ ਕਾਤਲ ਦੀ ਭਾਲ ‘ਚ ਜੁਟੀਆਂ

ਓਹੀਓ (ਹੁਸਨ ਲੜੋਆ ਬੰਗਾ): ਵੈਸਟ ਚੈਸਟਰ ਅਪਾਰਟਮੈਂਟ ਵਿਚ ਇਕ ਪੰਜਾਬੀ ਪਰਿਵਾਰ ਦੇ 4 ਜੀਆਂ ਦੀ ਮੌਤ ਭੇਦ ਬਣੀ ਹੋਈ ਹੈ। ਇਨ੍ਹਾਂ ਸਾਰਿਆਂ ਦੀ ਮੌਤ ਗੋਲੀਆਂ ਵੱਜਣ ਨਾਲ ਹੋਈ ਹੈ। ਇਹ ਪੰਜਾਬੀ ਪਰਿਵਾਰ ਗੁਰੂ ਘਰ ਨਾਲ ਬਹੁਤ ਲਗਾਅ ਰੱਖਦਾ ਸੀ। ਹੋ ਸਕਦਾ ਹੈ ਕਿ ਉਨ੍ਹਾਂ ਦੀ ਹੱਤਿਆ ਕਿਸੇ ਜਨੂੰਨੀ ਸਿਰ ਫਿਰੇ ਵਿਅਕਤੀ ਨੇ ਕੀਤੀ ਹੋਵੇ। 

ਸਿਨਸਿਨਾਤੀ ਗੁਰੂ ਘਰ ਦੇ ਪ੍ਰਧਾਨ ਜਸਮਿੰਦਰ ਸਿੰਘ ਨੇ ਦੱਸਿਆ ਕਿ ਮ੍ਰਿਤਕਾਂ ਨੂੰ ਉਹ ਪਿਛਲੇ 11 ਸਾਲਾਂ ਤੋਂ ਜਾਣਦਾ ਸੀ। ਇਹ ਬਹੁਤ ਹੀ ਭਲਾ ਪਰਿਵਾਰ ਸੀ। ਇਹ ਬਹੁਤ ਦੁਖਦਾਈ ਘਟਨਾ ਹੈ। ਉਨ੍ਹਾਂ ਨੇ ਦੱਸਿਆ ਕਿ ਵੈਸਟ ਚੈਸਟਰ ਤੇ ਮੈਸਨ ਵਿਚ 500 ਪਰਿਵਾਰ ਰਲ ਮਿਲ ਕੇ ਰਹਿ ਰਹੇ ਹਨ। ਭਾਈਚਾਰੇ ਵਿਚ ਕਦੀ ਵੀ ਕਿਸੇ ਕਿਸਮ ਦੀ ਅਣਸੁਖਾਵੀਂ ਘਟਨਾ ਨਹੀਂ ਵਾਪਰੀ। ਨਾ ਹੀ ਕਿਸੇ ਨੂੰ ਕਦੀ ਕੋਈ ਧਮਕੀ ਮਿਲੀ ਹੈ। 

ਪੁਲਿਸ ਨੇ ਅਜੇ ਤਕ ਮ੍ਰਿਤਕਾਂ ਦੇ ਨਾਵਾਂ ਦਾ ਖੁਲਾਸਾ ਨਹੀਂ ਕੀਤਾ ਹੈ। ਪੁਲਿਸ ਅਨੁਸਾਰ ਸਾਰਿਆਂ ਦੀ ਮੌਤ ਗੋਲੀਆਂ ਵੱਜਣ ਨਾਲ ਹੋਈ ਹੈ ਤੇ ਉਹ ਨਹੀਂ ਸਮਝਦੇ ਕਿ ਮ੍ਰਿਤਕਾਂ ਵਿਚ ਕੋਈ ਸ਼ੂਟਰ ਸ਼ਾਮਿਲ ਸੀ। ਹੱਤਿਆਰਾ ਕੋਈ ਬਾਹਰੋਂ ਆਇਆ ਵਿਅਕਤੀ ਵੀ ਹੋ ਸਕਦਾ ਹੈ। 

ਅਮਰੀਕਾ ਦੀਆਂ ਖੂਫੀਆ ਏਜੰਸੀਆਂ ਪੰਜਾਬੀ ਪਰਿਵਾਰ ਦੇ ਹੋਏ 4 ਜੀਆਂ ਦੇ ਕਤਲ ਦੇ ਕਾਰਨਾਂ ਨੂੰ ਗੰਭੀਰਤਾ ਨਾਲ ਖੰਘਾਲ ਰਹੀਆਂ ਹਨ। ਇਸ ਖਿੱਤੇ ਨਾਲ ਸਬੰਧਤ ਸਿ¤ਖ ਭਾਈਚਾਰੇ ਤੇ ਅਮਰੀਕਾ ਵਸਦੇ ਸਿੱਖਾਂ ਨੂੰ ਇਸ ਘਟਨਾ ਨੇ ਕਾਫੀ ਪ੍ਰਭਾਵਿਤ ਕੀਤਾ ਹੈ। ਏਜੰਸੀਆਂ ਨੇ ਤਫਤੀਸ਼ ਕਾਰਨ ਮਰਨ ਵਾਲਿਆਂ ਦੇ ਨਾਂ ਅਜੇ ਤਕ ਜਾਰੀ ਨਹੀਂ ਕੀਤੇ।
 

ਆਪਣੇ ਵਟਸਐਪ ਨੰਬਰ 'ਤੇ ਖ਼ਬਰਾਂ ਹਾਸਿਲ ਕਰਨ ਲਈ ਅੰਮ੍ਰਿਤਸਰ ਟਾਈਮਜ਼ ਦੇ ਵਟਸਐਪ ਨੰਬਰ +91-90413-95718 'ਤੇ ਆਪਣਾ ਨਾਂ ਲਿਖ ਕੇ ਸੁਨੇਹਾ ਭੇਜੋ