ਦੋ ਸਿੱਖ ਸਿਰਜਣਗੇ ਇਤਿਹਾਸ; ਬਾਸਕਿਟਬਾਲ ਦੇ ਵਿਸ਼ਵ ਪੱਧਰੀ ਮੁਕਾਬਲੇ ਦੀ ਪੰਜਾਬੀ ਵਿੱਚ ਕਰਨਗੇ ਕਮੈਂਟਰੀ

ਦੋ ਸਿੱਖ ਸਿਰਜਣਗੇ ਇਤਿਹਾਸ; ਬਾਸਕਿਟਬਾਲ ਦੇ ਵਿਸ਼ਵ ਪੱਧਰੀ ਮੁਕਾਬਲੇ ਦੀ ਪੰਜਾਬੀ ਵਿੱਚ ਕਰਨਗੇ ਕਮੈਂਟਰੀ
ਪਰਮਿੰਦਰ ਸਿੰਘ ਅਤੇ ਪ੍ਰੀਤ ਰੰਧਾਵਾ

ਟੋਰਾਂਟੋ: ਦੁਨੀਆ ਭਰ ਵਿੱਚ ਪ੍ਰਸਿੱਧ ਬਾਸਕਿਟਬਾਲ ਦੇ ਐੱਨਬੀਏ ਮੁਕਾਬਲੇ ਦੇ ਫਾਈਨਲ ਮੈਚ ਦਾ ਸਿੱਧਾ ਹਾਲ ਇਸ ਵਾਰ ਦਰਸ਼ਕ ਪੰਜਾਬੀ ਵਿੱਚ ਵੀ ਸੁਣ ਸਕਣਗੇ। ਇਸ ਮੁਕਾਬਲੇ ਦੇ ਇਤਿਹਾਸ ਵਿੱਚ ਇਹ ਪਹਿਲੀ ਵਾਰ ਹੋ ਰਿਹਾ ਹੈ ਜਦੋਂ ਪੰਜਾਬੀ ਵਿੱਚ ਕਮੈਂਟਰੀ ਕੀਤੀ ਜਾਵੇਗੀ। ਪੰਜਾਬੀ ਵਿੱਚ ਕਮੈਂਟਰੀ ਕਰਨ ਦੀ ਜਿੰਮੇਵਾਰੀ ਦੋ ਕੈਨੇਡੀਅਨ ਸਿੱਖ ਪਰਮਿੰਦਰ ਸਿੰਘ ਅਤੇ ਪ੍ਰੀਤ ਰੰਧਾਵਾ ਨਿਭਾਉਣਗੇ।

ਪਰਮਿੰਦਰ ਸਿੰਘ ਨੇ ਇਸ ਇਤਿਹਾਸਕ ਪਲਾਂ ਬਾਰੇ ਆਪਣੀ ਭਾਵਨਾ ਸਾਂਝੀ ਕਰਦਿਆਂ ਕਿਹਾ ਕਿ ਇਹ ਅਹਿਸਾਸ ਲਾਜਵਾਬ ਹੈ ਜਿਸਨੂੰ ਉਹ ਬਿਆਨ ਨਹੀਂ ਕਰ ਸਕਦੇ।

ਪੰਜਾਬੀ ਵਿੱਚ ਕਮੈਂਟਰੀ ਨਾਲ ਇਸ ਵਿਸ਼ਵ ਪ੍ਰਸਿੱਧ ਮੁਕਾਬਲੇ ਦੇ ਫਾਈਨਲ ਮੈਚ ਦਾ ਪ੍ਰਸਾਰਣ ਦੁਨੀਆ ਦੇ 200 ਮੁਲਕਾਂ ਵਿੱਚ ਕੀਤਾ ਜਾਵੇਗਾ।

ਆਪਣੇ ਵਟਸਐਪ ਨੰਬਰ 'ਤੇ ਖ਼ਬਰਾਂ ਹਾਸਿਲ ਕਰਨ ਲਈ ਅੰਮ੍ਰਿਤਸਰ ਟਾਈਮਜ਼ ਦੇ ਵਟਸਐਪ ਨੰਬਰ +91-90413-95718 'ਤੇ ਆਪਣਾ ਨਾਂ ਲਿਖ ਕੇ ਸੁਨੇਹਾ ਭੇਜੋ