ਸ਼ਰਾਬ ਵਪਾਰੀ ਚੱਡ੍ਹਾ ਪਰਿਵਾਰ ਦਾ ਮੁੰਡਾ ਮੋਂਟੀ ਚੱਡ੍ਹਾ 100 ਕਰੋੜ ਤੋਂ ਵੱਧ ਦੀ ਧੋਖਾਧੜੀ ਮਾਮਲੇ 'ਚ ਗ੍ਰਿਫਤਾਰ

ਸ਼ਰਾਬ ਵਪਾਰੀ ਚੱਡ੍ਹਾ ਪਰਿਵਾਰ ਦਾ ਮੁੰਡਾ ਮੋਂਟੀ ਚੱਡ੍ਹਾ 100 ਕਰੋੜ ਤੋਂ ਵੱਧ ਦੀ ਧੋਖਾਧੜੀ ਮਾਮਲੇ 'ਚ ਗ੍ਰਿਫਤਾਰ
ਮੋਂਟੀ ਚੱਡ੍ਹਾ

ਨਵੀਂ ਦਿੱਲੀ: ਸ਼ਰਾਬ ਦੇ ਵੱਡੇ ਵਪਾਰੀ ਪੋਂਟੀ ਚੱਡ੍ਹਾ ਦੇ ਪੁੱਤਰ ਮਨਪ੍ਰੀਤ ਸਿੰਘ ਚੱਡ੍ਹਾ ਉਰਫ ਮੌਂਟੀ ਚੱਡ੍ਹਾ ਨੂੰ ਬੀਤੀ ਰਾਤ ਗ੍ਰਿਫਤਾਰ ਕਰ ਲਿਆ ਗਿਆ ਹੈ। ਮੋਂਟੀ ਚੱਡ੍ਹਾ 'ਤੇ 100 ਕਰੋੜ ਤੋਂ ਵੱਧ ਦੀ ਧੋਖਾਧੜੀ ਦਾ ਦੋਸ਼ ਹੈ। ਵੇਵ ਗਰੁੱਪ ਦੇ ਉੱਪ ਚੇਅਰਮੈਨ ਮੋਂਟੀ ਨੂੰ ਦਿੱਲੀ ਪੁਲਿਸ ਦੀ ਆਰਥਿਕ ਜ਼ੁਰਮਾਂ ਬਾਰੇ ਇਕਾਈ ਵੱਲੋਂ ਦਿੱਲੀ ਦੇ ਇੰਦਰਾ ਗਾਂਧੀ ਕੌਮਾਂਤਰੀ ਹਵਾਈ ਅੱਡੇ ਤੋਂ ਗ੍ਰਿਫਤਾਰ ਕੀਤਾ ਗਿਆ ਹੈ। ਪ੍ਰਾਪਤ ਜਾਣਕਾਰੀ ਮੁਤਾਬਿਕ ਮੋਂਟੀ ਗ੍ਰਿਫਤਾਰੀ ਸਮੇਂ ਥਾਈਲੈਂਡ ਜਾ ਰਿਹਾ ਸੀ।

ਪੁਲਿਸ ਅਫਸਰ ਸੁਵਾਸ਼ਿਸ ਚੌਧਰੀ ਨੇ ਦੱਸਿਆ ਕਿ ਮੋਂਟੀ ਖਿਲਾਫ ਬੀਤੇ ਕੁੱਝ ਮਹੀਨੇ ਪਹਿਲਾਂ ਤੋਂ ਹੀ ਲੁੱਕ ਆਊਟ ਸਰਕੁਲਰ ਨੋਟਿਸ ਜਾਰੀ ਹੋ ਚੁੱਕਿਆ ਸੀ। ਮੋਂਟੀ ਖਿਲਾਫ ਭਾਰਤੀ ਦੰਡਾਵਲੀ ਦੀ ਧਾਰਾ 420, 406 ਅਤੇ 120ਬੀ ਅਧੀਨ ਮਾਮਲਾ ਦਰਜ ਕੀਤਾ ਗਿਆ ਹੈ।

ਇਹ ਮਾਮਲਾ ਮੋਂਟੀ ਦੀ ਕੰਪਨੀ ਵੱਲੋਂ ਪ੍ਰੋਪਰਟੀ ਨਾਲ ਜੁੜੇ ਪ੍ਰੋਜੈਕਟਾਂ ਵਿੱਚ ਲੋਕਾਂ ਨਾਲ ਧੋਖਾਧੜੀ ਕਰਨ ਨਾਲ ਸਬੰਧਿਤ ਹੈ। 

ਆਪਣੇ ਵਟਸਐਪ ਨੰਬਰ 'ਤੇ ਖ਼ਬਰਾਂ ਹਾਸਿਲ ਕਰਨ ਲਈ ਅੰਮ੍ਰਿਤਸਰ ਟਾਈਮਜ਼ ਦੇ ਵਟਸਐਪ ਨੰਬਰ +91-90413-95718 'ਤੇ ਆਪਣਾ ਨਾਂ ਲਿਖ ਕੇ ਸੁਨੇਹਾ ਭੇਜੋ