ਗੰਨੇ ਦੀ ਫਸਲ ਦੀ ਫਸੀ ਕਰੋੜਾਂ ਰੁਪਏ ਅਦਾਇਗੀ ਲਈ ਮਰਨ ਵਰਤ 'ਤੇ ਬੈਠੇ ਕਿਸਾਨ ਨੂੰ ਪੁਲਿਸ ਨੇ ਜਬਰੀ ਚੁੱਕਿਆ

ਗੰਨੇ ਦੀ ਫਸਲ ਦੀ ਫਸੀ ਕਰੋੜਾਂ ਰੁਪਏ ਅਦਾਇਗੀ ਲਈ ਮਰਨ ਵਰਤ 'ਤੇ ਬੈਠੇ ਕਿਸਾਨ ਨੂੰ ਪੁਲਿਸ ਨੇ ਜਬਰੀ ਚੁੱਕਿਆ

ਧੂਰੀ: ਗੰਨਾ ਮਿੱਲ ਵੱਲ ਫਸੀ ਕਿਸਾਨਾਂ ਦੀ ਕਰੋੜਾਂ ਰੁਪਏ ਰਕਮ ਕਢਵਾਉਣ ਲਈ ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਵੱਲੋਂ ਸਥਾਨਕ ਸ਼ੂਗਰ ਮਿੱਲ ਦੇ ਗੇਟ ਅੱਗੇ ਸ਼ੁਰੂ ਕੀਤੇ ਮਰਨ ਵਰਤ ’ਤੇ ਬੈਠੇ ਉਜਾਗਰ ਸਿੰਘ ਚੌਂਦਾ ਨੂੰ ਬੀਤੀ ਸ਼ਾਮ ਸਿਟੀ ਪੁਲੀਸ ਦੇ ਐਸਐੱਚਓ ਹੈਰੀ ਬੋਪਾਰਾਏ ਦੀ ਅਗਵਾਈ ਹੇਠ ਆਈ ਪੁਲੀਸ ਟੀਮ ਜਬਰੀ ਚੁੱਕ ਕੇ ਲੈ ਗਈ। ਇਸ ਮੌਕੇ ਹੋਈ ਖਿੱਚ-ਧੂਹ ਵਿੱਚ ਸੰਘਰਸ਼ ਕਰ ਰਹੇ ਕਈ ਕਿਸਾਨਾਂ ਦੀਆਂ ਦਸਤਾਰਾਂ ਲੱਥ ਗਈਆਂ। 

ਪੁਲਿਸ ਵੱਲੋਂ ਕੀਤੀ ਇਸ ਕਾਰਵਾਈ ਉਪਰੰਤ ਜਥੇਬੰਦੀ ਨੇ ਸ਼ਿੰਗਾਰਾ ਸਿੰਘ ਰਾਜੀਆ ਪੰਧੇਰ ਨੂੰ ਮਰਨ ਵਰਤ ’ਤੇ ਬਿਠਾ ਦਿੱਤਾ। ਇਸ ਤੋਂ ਪਹਿਲਾਂ ਵੀ ੲਿਕ ਆਗੂ ਨੂੰ ਪੁਲੀਸ ਨੇ ਜਬਰੀ ਚੁੱਕ ਲਿਆ ਸੀ।

ਇਸ ਮੌਕੇ ਕੁੱਲ ਹਿੰਦ ਕਿਸਾਨ ਸਭਾ ਦੇ ਜਨਰਲ ਸਕੱਤਰ ਮੇਜਰ ਸਿੰਘ ਪੁੰਨਾਵਾਲ, ਜ਼ਿਲ੍ਹਾ ਪ੍ਰਧਾਨ ਅਤਬਾਰ ਸਿੰਘ ਬਾਦਸ਼ਾਹਪੁਰ, ਜਰਨੈਲ ਸਿੰਘ ਜਹਾਂਗੀਰ, ਨਿਰਮਲ ਸਿੰਘ ਘਨੌਰ, ‘ਆਪ’ ਆਗੂ ਡਾ. ਅਨਵਰ ਭਸੌੜ ਨੇ ਪੁਲੀਸ ਕਾਰਵਾਈ ਦੀ ਨਿਖੇਧੀ ਕਰਦਿਆਂ ਕਿਹਾ ਕਿ ਪੁਲੀਸ ਵੱਲੋਂ ਗ਼ੈਰਮਨੁੱਖੀ ਵਰਤਾਅ ਕੀਤਾ ਗਿਆ। ਉਨ੍ਹਾਂ ਕਿਹਾ ਕਿ ਸਾਦੇ ਕੱਪੜਿਆਂ ’ਚ ਆਏ ਪੁਲੀਸ ਮੁਲਾਜ਼ਮਾਂ ਨੇ ਗੁੰਡਾਗਰਦੀ ਵੀ ਕੀਤੀ। ਉਨ੍ਹਾਂ ਕਿਹਾ ਕਿ ਸੰਘਰਸ਼ ਕਰ ਰਹੀਆਂ ਜਥੇਬੰਦੀਆਂ ਕੋਲ ਮਰਨ ਵਰਤ ’ਤੇ ਬੈਠਣ ਵਾਲਿਆਂ ਦੀ ਸੂਚੀ ਲੰਬੀ ਹੈ, ਜਦੋਂ ਤੱਕ ਗੰਨੇ ਦੀ ਪਿਛਲੀ ਅਤੇ ਮੌਜੂਦਾ ਅਦਾਇਗੀ ਨਹੀਂ ਕੀਤੀ ਜਾਂਦੀ, ਸੰਘਰਸ਼ ਲਗਾਤਾਰ ਜਾਰੀ ਰਹੇਗਾ।

ਆਪਣੇ ਵਟਸਐਪ ਨੰਬਰ 'ਤੇ ਖ਼ਬਰਾਂ ਹਾਸਿਲ ਕਰਨ ਲਈ ਅੰਮ੍ਰਿਤਸਰ ਟਾਈਮਜ਼ ਦੇ ਵਟਸਐਪ ਨੰਬਰ +91-90413-95718 'ਤੇ ਆਪਣਾ ਨਾਂ ਲਿਖ ਕੇ ਸੁਨੇਹਾ ਭੇਜੋ