ਫਰੀਦਕੋਟ ਦੇ ਜਸਪਾਲ ਮਗਰੋਂ ਹੁਣ ਜਲੰਧਰ ਪੁਲਿਸ 'ਤੇ ਨੌਜਵਾਨ ਨੂੰ ਗਾਇਬ ਕਰਨ ਦੇ ਦੋਸ਼ ਲੱਗੇ

ਫਰੀਦਕੋਟ ਦੇ ਜਸਪਾਲ ਮਗਰੋਂ ਹੁਣ ਜਲੰਧਰ ਪੁਲਿਸ 'ਤੇ ਨੌਜਵਾਨ ਨੂੰ ਗਾਇਬ ਕਰਨ ਦੇ ਦੋਸ਼ ਲੱਗੇ

ਜਲੰਧਰ: ਜਲੰਧਰ ਪੁਲਿਸ ‘ਤੇ ਇੱਕ ਨੌਜਵਾਨ ਨੂੰ ਗਾਇਬ ਕਰਨ ਦੇ ਇਲਜ਼ਾਮ ਲੱਗ ਰਹੇ ਹਨ। ਗਾਇਬ ਨੌਜਵਾਨ ਦੇ ਘਰਦਿਆਂ ਦਾ ਕਹਿਣਾ ਹੈ ਕਿ ਥਾਣਾ ਮਕਸੂਦਾ ਦੀ ਪੁਲਿਸ ਨੇ ਨੌਜਵਾਨ ਨੂੰ ਕਿਸੇ ਮਾਮਲੇ ਦੀ ਜਾਂਚ ਲਈ ਬੁਲਾਇਆ ਸੀ ਪਰ ਸ਼ਾਮ ਤਕ ਪੁਲਿਸ ਨੇ ਨੌਜਵਾਨ ਦੇ ਗਾਇਬ ਹੋਣ ਦੀ ਗੱਲ ਕਹਿ ਕੇ ਪੱਲਾ ਝਾੜ ਲਿਆ।

ਇਸ ਮਾਮਲੇ ‘ਚ ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਪੁਲਿਸ ਨੇ ਨੌਜਵਾਨ ਨੂੰ ਕਿਤੇ ਗਾਇਬ ਕੀਤਾ ਹੈ।  ਲੋਕਾਂ ਨੇ ਮਕਸੂਦਾ ਥਾਣੇ ਸਾਹਮਣੇ ਜਲੰਧਰ ਸੜਕ 'ਤੇ ਪੁਲਿਸ ਖਿਲਾਫ ਨਾਰੇਬਾਜ਼ੀ ਕੀਤੀ। ਉਧਰ ਇਸ ਬਾਰੇ ਜਲੰਧਰ ਪੁਲਿਸ ਦਾ ਕਹਿਣਾ ਹੈ ਕਿ ਨੌਜਵਾਨ ਦੁਪਹਿਰ ਨੂੰ ਥਾਣੇ ਚੋਂ ਭੱਜ ਗਿਆ ਸੀ ਅਜੇ ਤਕ ਉਸ ਦਾ ਪਤਾ ਨਹੀ ਲੱਗ ਸਕਿਆ।

ਇਸ ਮਾਮਲੇ ‘ਚ ਪੁਲਿਸ ਦੇ ਉੱਚ ਅਫਸਰਾਂ ਦਾ ਕਹਿਣਾ ਹੈ ਕਿ ਜੇਕਰ ਇਸ ਮਾਮਲੇ ‘ਚ ਕੋਈ ਵੀ ਪੁਲਿਸ ਵਾਲਾ ਦੋਸ਼ੀ ਪਾਇਆ ਗਿਆ ਤਾਂ ਉਸ ਖਿਲਾਫ ਸਖ਼ਤ ਕਾਰਵਾਈ ਕੀਤੀ ਜਾਵੇਗੀ।

ਆਪਣੇ ਵਟਸਐਪ ਨੰਬਰ 'ਤੇ ਖ਼ਬਰਾਂ ਹਾਸਿਲ ਕਰਨ ਲਈ ਅੰਮ੍ਰਿਤਸਰ ਟਾਈਮਜ਼ ਦੇ ਵਟਸਐਪ ਨੰਬਰ +91-90413-95718 'ਤੇ ਆਪਣਾ ਨਾਂ ਲਿਖ ਕੇ ਸੁਨੇਹਾ ਭੇਜੋ