ਮਾਂ 'ਤੇ ਜ਼ਾਲਮਾਨਾ ਤਸ਼ੱਦਦ ਕਰਕੇ ਕਤਲ ਕਰਨ ਦੇ ਦੋਸ਼ 'ਚ ਭਾਰਤੀ ਜੋੜਾ ਗ੍ਰਿਫਤਾਰ

ਮਾਂ 'ਤੇ ਜ਼ਾਲਮਾਨਾ ਤਸ਼ੱਦਦ ਕਰਕੇ ਕਤਲ ਕਰਨ ਦੇ ਦੋਸ਼ 'ਚ ਭਾਰਤੀ ਜੋੜਾ ਗ੍ਰਿਫਤਾਰ

ਦੁਬਈ: ਇੱਥੇ ਇੱਕ ਭਾਰਤੀ ਜੋੜੇ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਜਿਹਨਾਂ 'ਤੇ ਦੋਸ਼ ਹੈ ਕਿ ਉਹਨਾਂ ਆਪਣੀ ਬਜ਼ੁਰਗ ਮਾਂ 'ਤੇ ਅੰਨਾ ਤਸ਼ੱਦਦ ਕੀਤਾ ਜਿਸ ਨਾਲ ਉਸ ਦੀ ਮੌਤ ਹੋ ਗਈ। 29 ਸਾਲਾ ਵਿਅਕਤੀ ਅਤੇ ਉਸਦੀ ਪਤਨੀ ਨੇ ਆਪਣੀ ਮਾਂ 'ਤੇ ਕਈ ਲਗਾਤਾਰ ਜ਼ੁਲਮ ਢਾਹਿਆ ਤੇ ਉਸਦੀਆਂ ਅੱਖਾਂ ਤੱਕ ਵਿੱਚ ਚੋਭਾਂ ਮਾਰੀਆਂ 'ਤੇ ਕਈ ਥਾਵਾਂ 'ਤੇ ਸਰੀਰ ਨੂੰ ਸਾੜਿਆ। 

ਇਸ ਭਾਰਤੀ ਜੋੜੇ ਖਿਲਾਫ ਅਲ ਕੁਆਸੀਸ ਪੁਲਿਸ ਥਾਣੇ ਵਿੱਚ ਮਾਮਲਾ ਦਰਜ ਕਰਕੇ ਇਹਨਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ।

ਇਹਨਾਂ ਦੇ ਇਸ ਤਸ਼ੱਦਦ ਦਾ ਪਰਦਾਫਾਸ ਇਹਨਾਂ ਦੀ ਗੁਆਂਢਣ ਵੱਲੋਂ ਕੀਤਾ ਗਿਆ, ਜੋ ਇੱਕ ਹਸਪਤਾਲ ਵਿੱਚ ਮੁਲਾਜ਼ਮ ਹੈ। ਗੁਆਂਢਣ ਮੁਤਾਬਿਕ ਉਸਨੇ ਦੋਸ਼ੀਆਂ ਦੇ ਘਰ ਦੀ ਬਾਰਾਂਦਰੀ ਵਿੱਚ ਇੱਕ ਬਜ਼ੁਰਗ ਨੂੰ ਲਗਭਗ ਨਗਨ ਅਵਸਥਾ 'ਚ ਲੰਬੇ ਪਿਆ ਦੇਖਿਆ ਜਿਸ ਦਾ ਸ਼ਰੀਰ ਕੁੱਝ ਥਾਵਾਂ ਤੋਂ ਜਲਿਆ ਹੋਇਆ ਸੀ। ਗੁਆਂਢਣ ਨੇ ਇਸ ਸਬੰਧੀ ਸੁਰੱਖਿਆ ਮੁਲਾਜ਼ਮ ਨੂੰ ਸੂਚਿਤ ਕੀਤਾ ਤੇ ਗੁਆਂਢੀ ਦਾ ਦਰਵਾਜਾ ਖੜਕਾਇਆ। ਇਸ ਤੋਂ ਬਾਅਦ ਐਂਬੂਲੈਂਸ ਨੂੰ ਬੁਲਾ ਕੇ ਬਜ਼ੁਰਗ ਮਾਤਾ ਨੂੰ ਹਸਪਤਾਲ ਭੇਜਿਆ ਗਿਆ, ਜਿੱਥੇ ਉਸ ਦੀ ਮੌਤ ਹੋ ਗਈ।

ਆਪਣੇ ਵਟਸਐਪ ਨੰਬਰ 'ਤੇ ਖ਼ਬਰਾਂ ਹਾਸਿਲ ਕਰਨ ਲਈ ਅੰਮ੍ਰਿਤਸਰ ਟਾਈਮਜ਼ ਦੇ ਵਟਸਐਪ ਨੰਬਰ +91-90413-95718 'ਤੇ ਆਪਣਾ ਨਾਂ ਲਿਖ ਕੇ ਸੁਨੇਹਾ ਭੇਜੋ