ਕਵੀ ਸੁਰਜੀਤ ਪਾਤਰ ਮੁੜ ਬਣੇ ਪੰਜਾਬ ਕਲਾ ਪਰਿਸ਼ਦ ਦੇ  ਚੇਅਰਮੈਨ 

ਕਵੀ ਸੁਰਜੀਤ ਪਾਤਰ ਮੁੜ ਬਣੇ ਪੰਜਾਬ ਕਲਾ ਪਰਿਸ਼ਦ ਦੇ  ਚੇਅਰਮੈਨ 

ਅੰਮ੍ਰਿਤਸਰ ਟਾਈਮਜ਼ ਬਿਊਰੋ

ਚੰਡੀਗੜ੍ਹ: ਪੰਜਾਬ ਦੇ ਸਭਿਆਚਾਰਕ ਮਾਮਲੇ ਤੇ ਸੈਰ ਸਪਾਟਾ ਵਿਭਾਗ ਨੇ ਪੰਜਾਬ ਕਲਾ ਪਰਿਸ਼ਦ ਦਾ ਪੁਨਰਗਠਨ ਕਰਦਿਆਂ ਸੁਰਜੀਤ ਪਾਤਰ ਨੂੰ ਮੁੜ ਚੇਅਰਮੈਨ ਚੁਣ ਲਿਆ ਹੈ। ਇਸ ਮੌਕੇ ਸਭਿਆਚਾਰਕ ਮਾਮਲੇ ਵਿਭਾਗ ਦੇ ਅਧਿਕਾਰੀ ਸੰਜੈ ਕੁਮਾਰ ਦੀ ਅਗਵਾਈ ਹੇਠ ਹੋਈ ਮੀਟਿੰਗ ਦੌਰਾਨ ਪ੍ਰੋ. ਯੋਗ ਰਾਜ ਨੂੰ ਉਪ ਚੇਅਰਮੈਨ, ਡਾ. ਲਖਵਿੰਦਰ ਜੌਹਲ ਨੂੰ ਜਨਰਲ ਸਕੱਤਰ, ਡਾ. ਸਰਬਜੀਤ ਕੌਰ ਸੋਹਲ ਨੂੰ ਪੰਜਾਬ ਸਾਹਿਤ ਅਕਾਦਮੀ ਦੀ ਪ੍ਰਧਾਨ, ਕੇਵਲ ਧਾਲੀਵਾਲ ਨੂੰ ਪੰਜਾਬ ਸੰਗੀਤ ਤੇ ਨਾਟਕ ਅਕਾਦਮੀ ਦਾ ਪ੍ਰਧਾਨ ਤੇ ਦੀਵਾਨ ਮਾਨਾ ਨੂੰ ਪੰਜਾਬ ਲਲਿਤ ਕਲਾ ਅਕਾਦਮੀ ਦਾ ਪ੍ਰਧਾਨ ਚੁਣਿਆ ਗਿਆ।