ਦੀਪ ਸਿੱਧੂ 'ਤੇ ਇਕ ਹੋਰ ਕੇਸ ਨਾਮਜ਼ਦ

 ਅੰਮ੍ਰਿਤਸਰ ਟਾਈਮਜ਼

 ਚੰਡੀਗੜ੍ਹ: ਦੀਪ ਸਿੱਧੂ ਨੂੰ ਮੁੱਖ ਕੇਸ ਵਿੱਚੋਂ ਜ਼ਮਾਨਤ ਮਿਲਣ ਉਪਰੰਤ ਲਾਲ ਕਿਲ੍ਹਾ ਵਰਤਾਰਾ ਦੀ ਇਕ ਹੋਰ FIR 98/2021 ਦੇ ਅਧੀਨ ਹੋਰ ਕੇਸ ਵਿੱਚ ਨਾਮਜ਼ਦ ਕਰ ਲਿਆ ਹੈ। ਕੁੱਝ ਦਿਨ ਹੋਰ ਮਸਲਾ ਲਟਕ ਗਿਆ ਹੈ।ਪੁਲਿਸ ਵਲੋਂ ਅੱਗੇ ਹੋਰ ਰਿਮਾਂਡ ਦੀ ਮੰਗ ਕੀਤੀ ਜਾਵੇਗੀ। ਇਸ ਵਿੱਚ ਪੁਰਾਤਨ ਇਮਾਰਤਾਂ ਦੀ ਤੋੜ ਫੋੜ ਦੀਆਂ ਧਾਰਾਵਾਂ ਵੀ ਹਨ।ਦੱਸਣਯੋਗ ਹੈ ਕਿ ਪੁਰਾਤੱਤਵ ਵਿਭਾਗ ਨੇ ਦੀਪ ਸਿੱਧੂ 'ਤੇ ਕੇਸ ਕੀਤਾ ਹੈੈ। ਇਸ  ਘਟਨਾ ਤੋਂ ਸਪਸ਼ਟ ਹੋ ਜਾਂਦਾ ਹੈ ਕਿ ਹਕੂਮਤ ਸਰਕਾਰ ਹੁਣ ਨੌਜਵਾਨਾਂ ਉਤੇ  ਜਬਰ  ਕਰੇਗੀ।