ਕੋਰੋਨਾਵਾਰਿਸ ਕਰਕੇ ਪੰਜਾਬ ਵਿਚ ਕੱਲ੍ਹ ਤੋਂ ਬੱਸਾਂ ਅਤੇ ਰਿਕਸ਼ੇ ਬੰਦ ਕਰਨ ਦਾ ਐਲਾਨ

ਕੋਰੋਨਾਵਾਰਿਸ ਕਰਕੇ ਪੰਜਾਬ ਵਿਚ ਕੱਲ੍ਹ ਤੋਂ ਬੱਸਾਂ ਅਤੇ ਰਿਕਸ਼ੇ ਬੰਦ ਕਰਨ ਦਾ ਐਲਾਨ

ਚੰਡੀਗੜ੍ਹ: ਪੰਜਾਬ ਸਰਕਾਰ ਨੇ ਕੋਰੋਨਾਵਾਇਰਸ ਨਾਲ ਨਜਿੱਠਣ ਲਈ ਸੂਬੇ ਵਿਚ ਬੱਸਾਂ ਅਤੇ ਰਿਕਸ਼ਿਆਂ ਸਮੇਤ ਸਾਰੇ ਲੋਕ ਵਾਹਨ ਬੰਦ ਕਰਨ ਦਾ ਐਲਾਨ ਕੀਤਾ ਹੈ। ਸਰਕਾਰ ਨੇ ਕਿਹਾ ਹੈ ਕਿ ਸ਼ੁਕਰਵਾਰ ਤੋਂ ਸੂਬੇ ਵਿਚ ਕੋਈ ਵੀ ਬੱਸ ਅਤੇ ਆਟੋ ਰਿਕਸ਼ੇ ਨਹੀਂ ਚੱਲਣਗੇ। ਇਹ ਹੁਕਮ ਸ਼ੁਕਰਵਾਰ ਰਾਤ 12 ਵਜੇ ਤੋਂ ਲਾਗੂ ਹੋਣਗੇ।

ਇਹ ਫੈਂਸਲਾ ਅੱਜ ਪੰਜਾਬ ਮੰਤਰੀ ਮੰਡਲ ਦੀ ਬੈਠਕ ਵਿਚ ਲਿਆ ਗਿਆ। ਇਹ ਵੀ ਫੈਂਸਲਾ ਕੀਤਾ ਗਿਆ ਹੈ ਕਿ ਕਿਸੇ ਵੀ ਇਕੱਠ ਵਿਚ 20 ਤੋਂ ਵੱਧ ਲੋਕਾਂ ਨੂੰ ਇਕੱਠੇ ਨਾ ਹੋਣ ਦਿੱਤਾ ਜਾਵੇ।

ਦੱਸ ਦਈਏ ਕਿ ਪੰਜਾਬ ਵਿਚ ਹੁਣ ਤਕ ਕੋਰੋਨਾਵਾਇਰਸ ਦੇ 2 ਮਾਮਲੇ ਸਾਹਮਣੇ ਆਉਣ ਦੀਆਂ ਖਬਰਾਂ ਹਨ। ਚੰਡੀਗੜ੍ਹ ਵਿਚ ਵੀ ਬੀਤੇ ਕੱਲ੍ਹ ਪਹਿਲਾ ਮਾਮਲਾ ਸਾਹਮਣੇ ਆਇਆ ਹੈ।