ਮਹਿਬੂਬਾ ਮੁਫਤੀ ਅਤੇ ਉਮਰ ਅਬੁਦੱਲ੍ਹਾ ਖਿਲਾਫ ਪਬਲਿਕ ਸੇਫਟੀ ਕਾਨੂੰਨ ਲਾਇਆ

ਮਹਿਬੂਬਾ ਮੁਫਤੀ ਅਤੇ ਉਮਰ ਅਬੁਦੱਲ੍ਹਾ ਖਿਲਾਫ ਪਬਲਿਕ ਸੇਫਟੀ ਕਾਨੂੰਨ ਲਾਇਆ

ਸ਼੍ਰੀਨਗਰ: ਭਾਰਤ ਵੱਲੋਂ ਕੈਦ ਕੀਤੇ ਗਏ ਕਸ਼ਮੀਰ ਦੇ ਦੋ ਸਾਬਕਾ ਮੁੱਖ ਮੰਤਰੀਆਂ ਉਮਰ ਅਬਦੁੱਲ੍ਹਾ ਅਤੇ ਮਹਿਬੂਬਾ ਮੁਫਤੀ ਖਿਲਾਫ ਸਰਕਾਰ ਵੱਲੋਂ ਪਬਲਿਕ ਸੇਫਟੀ ਕਾਨੂੰਨ ਲਾ ਦਿੱਤਾ ਗਿਆ ਹੈ। ਇਹਨਾਂ ਦੋਵਾਂ ਆਗੂਆਂ ਨੂੰ 5 ਅਗਸਤ ਵਾਲੇ ਦਿਨ ਤੋਂ ਨਜ਼ਰਬੰਦ ਕਰਕੇ ਰੱਖਿਆ ਗਿਆ ਹੈ। 5 ਅਗਸਤ ਨੂੰ ਭਾਰਤ ਸਰਕਾਰ ਨੇ ਭਾਰਤੀ ਸੰਵਿਧਾਨ ਵਿਚੋਂ ਧਾਰਾ 370 ਅਤੇ 35ਏ ਹਟਾ ਕੇ ਕਸ਼ਮੀਰ 'ਤੇ ਸਿੱਧਾ ਕਬਜ਼ਾ ਕਰ ਲਿਆ ਸੀ।

ਇਹ ਵੀ ਪੜ੍ਹੋ: ਕਸ਼ਮੀਰ ਨੂੰ ਬਦਲ ਰਿਹਾ ਹੈ ਭਾਰਤ!

ਇਹਨਾਂ ਦੋਵਾਂ ਆਗੂਆਂ ਤੋਂ ਇਲਾਵਾ ਹੋਰ ਆਗੂਆਂ ਖਿਲਾਫ ਵੀ ਇਹ ਕਾਨੂੰਨ ਲਾਇਆ ਗਿਆ ਹੈ। ਦੱਸ ਦਈਏ ਇਸ ਕਾਨੂੰਨ ਅਧੀਨ ਸਾਲਾਂ ਤਕ ਬੰਦੇ ਨੂੰ ਨਜ਼ਰਬੰਦ ਰੱਖਿਆ ਜਾ ਸਕਦਾ ਹੈ। ਇਹ ਭਾਰਤ ਦੇ ਕਈ ਕਾਲੇ ਕਾਨੂੰਨਾਂ ਚੋਂ ਇਕ ਹੈ। ਇਸ ਕਾਨੂੰਨ ਨੂੰ ਕਸ਼ਮੀਰ ਵਿਚ ਇਹਨਾਂ ਮੁੱਖ ਮੰਤਰੀਆਂ ਦੀਆਂ ਸਰਕਾਰਾਂ ਦੌਰਾਨ ਵੱਡੇ ਪੱਧਰ 'ਤੇ ਕਸ਼ਮੀਰੀ ਲੋਕਾਂ ਖਿਲਾਫ ਵਰਤਿਆ ਜਾਂਦਾ ਰਿਹਾ ਹੈ ਅਤੇ ਹੁਣ ਭਾਰਤ ਸਰਕਾਰ ਨੇ ਇਸ ਕਾਨੂੰਨ ਨੂੰ ਇਹਨਾਂ ਆਗੂਆਂ ਖਿਲਾਫ ਹੀ ਵਰਤ ਲਿਆ ਹੈ।