ਪੁਲਾੜ ਵਿਚ 328 ਦਿਨ ਰਹਿਣ ਮਗਰੋਂ ਧਰਤੀ 'ਤੇ ਪਰਤੀ ਕ੍ਰਿਸਟੀਨਾ

ਪੁਲਾੜ ਵਿਚ 328 ਦਿਨ ਰਹਿਣ ਮਗਰੋਂ ਧਰਤੀ 'ਤੇ ਪਰਤੀ ਕ੍ਰਿਸਟੀਨਾ
ਕ੍ਰਿਸਟੀਨਾ ਕੋਚ

ਵਾਸ਼ਿੰਗਟਨ: ਅਮਰੀਕਾ ਦੀ ਪੁਲਾੜ ਅਜੇਂਸੀ ਨਾਸਾ ਦਾ ਪੁਲਾੜ ਜਹਾਜ਼ ਸੋਯੂਜ਼ ਐਮਐਸ-13 ਅੱਜ ਕਜ਼ਾਕ ਦੇ ਰੇਗਿਸਤਾਨ ਵਿਚ ਆ ਉਤਰਿਆ ਹੈ। ਇਸ ਜਹਾਜ਼ 'ਚ ਅਮਰੀਕੀ ਪੁਲਾੜ ਯਾਤਰੀ ਕ੍ਰਿਸਟੀਨਾ ਕੋਚ, ਯੂਰਪੀਨ ਪੁਲਾੜ ਯਾਤਰੀ ਲੂਕਾ ਪਰਮੀਤਾਨੋ ਅਤੇ ਰੂਸੀ ਪੁਲਾੜ ਯਾਤਰੀ ਅਲੈਂਗਜ਼ੈਂਡਰ ਸਕਵੋਰਟਸੋਵ ਧਰਤੀ 'ਤੇ ਵਾਪਸ ਪਰਤੇ ਹਨ। ਕੋਚ ਲਗਾਤਾਰ 328 ਦਿਨਾਂ ਤੱਕ ਕੌਮਾਂਤਰੀ ਪੁਲਾੜ ਅੱਡੇ 'ਤੇ ਰਹਿਣ ਮਗਰੋਂ ਧਰਤੀ 'ਤੇ ਪਰਤੀ ਹੈ। ਇਸ ਮਿਸ਼ਨ ਦੌਰਾਨ ਉਹਨਾਂ ਵੱਲੋਂ ਪੁਲਾੜ ਸਬੰਧੀ ਅਹਿਮ ਜਾਣਕਾਰੀਆਂ ਇਕੱਤਰ ਕੀਤੀਆਂ ਗਈਆਂ ਹਨ।

ਕੋਚ ਨੇ ਧਰਤੀ 'ਤੇ ਪਹੁੰਚਣ ਮਹਰੋਂ ਕਿਹਾ, " ਮੈਂ ਬਹੁਤ ਖੁਸ਼ ਹਾਂ।" ਕੋਚ ਨੇ ਪੁਲਾੜ ਵਿਚ ਸਭ ਤੋਂ ਲੰਬੇ ਸਮੇਂ ਤਕ ਰਹਿਣ ਵਾਲੀ ਔਰਤ ਦਾ ਰਿਕਾਰਡ ਕਾਇਮ ਕੀਤਾ ਹੈ।